ਅੰਮ੍ਰਿਤਸਰ ਕਚਹਿਰੀ ਚੌਂਕ ''ਚ ਪੈ ਗਿਆ ਭੜਥੂ, ਮੰਜ਼ਰ ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ
Saturday, Jan 31, 2026 - 05:06 PM (IST)
ਅੰਮ੍ਰਿਤਸਰ (ਸਰਬਜੀਤ) : ਅੰਮ੍ਰਿਤਸਰ ਕਚਹਿਰੀ ਚੌਂਕ ਵਿਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਉਥੇ ਬਣੇ ਫਲਾਈ ਓਵਰ 'ਤੇ ਇਕ ਨੌਜਵਾਨ 20 ਤੋਂ 25 ਮਿੰਟ ਤੱਕ ਲਮਕਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਨਸ਼ੇ ਦੀ ਹਾਲਤ ਵਿਚ ਆਪਣੀ ਸੁੱਧ-ਬੁੱਧ ਗਵਾ ਬੈਠਾ ਸੀ, ਜਿਸ ਕਾਰਣ ਪਹਿਲਾਂ ਤਾਂ ਇਹ ਫਲਾਈ ਓਵਰ 'ਤੇ ਤੁਰਦਾ ਰਿਹਾ ਅਤੇ ਫਿਰ ਇਹ ਫਲਾਈਵਰ 'ਤੇ ਲਟਕ ਗਿਆ। ਕਾਫੀ ਦੇਰ ਲਟਕਣ ਤੋਂ ਬਾਅਦ ਇਸ ਨੇ ਛਲਾਂਗ ਲਗਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਿਚ ਬਦਲ ਜਾਵੇਗਾ ਮੌਸਮ, ਚਾਰ ਦਿਨ ਪਵੇਗਾ ਮੀਂਹ, ਜਾਣੋ ਮੌਸਮ ਵਿਭਾਗ ਦੀ ਵੱਡੀ ਅਪਡੇਟ
ਇਸ ਸਮੇਂ ਦੌਰਾਨ ਜਿੱਥੇ ਨੌਜਵਾਨ ਮੌਤ ਦੇ ਮੂੰਹ ਵਿਚ 20-25 ਮਿੰਟ ਲਮਕਦਾ ਰਿਹਾ , ਉੱਥੇ ਹੀ ਰਸਤੇ ਵਿਚ ਆਉਣ ਜਾਣ ਵਾਲੇ ਲੋਕ ਉਸ ਦੀ ਵੀਡੀਓ ਬਣਾਉਂਦੇ ਰਹੇ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਘਟਨਾ ਸਥਾਨ 'ਤੇ ਪੁਲਸ ਮੁਲਾਜ਼ਮ ਵੀ ਮੌਜੂਦ ਸਨ ਪਰ ਕਿਸੇ ਵਲੋਂ ਉਸ ਨੂੰ ਬਚਾਉਣ ਲਈ ਉਪਰਾਲਾ ਨਹੀਂ ਕੀਤਾ। ਫਲਾਈ ਓਵਰ ਤੋਂ ਡਿੱਗਦਿਆਂ ਹੀ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਚੁੱਕ ਕੇ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਭੇਜਿਆ ਗਿਆ।
ਇਹ ਵੀ ਪੜ੍ਹੋ : PUNJAB : ਨਿਹੰਗ ਸਿੰਘਾਂ ਨੇ ਪਾਦਰੀ ਤੋਂ ਛੁਡਾਈ ਕੁੜੀ, ਤਣਾਅਪੂਰਨ ਬਣਾਇਆ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
