7 ਦਿਨਾਂ ਦੇ ਰਿਮਾਂਡ ਤੋਂ ਬਾਅਦ ਅਦਾਲਤ ਨੇ ਗੈਂਗਸਟਰ ਕਾਲਾ ਜਠੇੜੀ ਨੂੰ ਭੇਜਿਆ ਜੇਲ੍ਹ
Tuesday, Jan 17, 2023 - 12:03 PM (IST)
ਅਬੋਹਰ (ਸੁਨੀਲ) : ਪ੍ਰਹਲਾਦ ਖਾਟਵਾਂ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਦਿੱਲੀ ਤਿਹਾੜ ਜੇਲ੍ਹ ਤੋਂ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਨੂੰ 7 ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਮਾਣਯੋਗ ਜੱਜ ਅਰਜੁਨ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਸਦੇ ਵਕੀਲ ਆਨੰਦ ਮਲਹੋਤਰਾ ਵੀ ਅਦਾਲਤ ’ਚ ਪੇਸ਼ ਹੋਏ। ਦੂਜੇ ਪਾਸੇ ਸਰਕਾਰੀ ਵਕੀਲ ਵੀ ਪੇਸ਼ ਹੋਏ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਗੈਂਗਸਟਰ ਕਾਲਾ ਜਠੇੜੀ ਜੇਲ੍ਹ ਭੇਜ ਦਿੱਤਾ। ਵਰਣਨਯੋਗ ਹੈ ਕਿ ਪੁਲਸ ਉਪ-ਕਪਤਾਨ ਦਿਹਾਤੀ ਵਿਭੋਰ ਸ਼ਰਮਾ, ਐੱਸ. ਪੀ. ਡੀ. ਗੁਰਵਿੰਦਰ ਸਿੰਘ ਸੰਘਾ, ਪੁਲਸ ਉਪ ਕਪਤਾਨ ਗੁਰਮੀਤ ਸਿੰਘ ਕ੍ਰਾਈਮ ਐਂਡ ਵੂਮੈਨ, ਥਾਣਾ ਬਹਾਵਵਾਲਾ ਮੁਖੀ ਬਲਵਿੰਦਰ ਸਿੰਘ ਟੋਹਰੀ ਅਤੇ ਹੋਰ ਪੁਲਸ ਪਾਰਟੀ ਵਲੋਂ ਪ੍ਰਹਲਾਦ ਖਾਟਵਾਂ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਦਿੱਲੀ ਤਿਹਾੜ ਜੇਲ੍ਹ ਤੋਂ ਗੈਂਗਸਟਰ ਕਾਲਾ ਜਠੇੜਾ ਨੂੰ ਬੀਤੇ ਦਿਨੀਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਅਬੋਹਰ ਸਬ-ਡਵੀਜ਼ਨ ਦੇ ਮਾਣਯੋਗ ਜੱਜ ਅਰਜੁਨ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ- ਅਧੂਰਾ ਰਹਿ ਗਿਆ ਧੀ ਦੀ ਡੋਲ਼ੀ ਤੋਰਨ ਦਾ ਸੁਫ਼ਨਾ, ਸਪੇਨ ਗਏ ਪਿਤਾ ਦੀ ਅਚਾਨਕ ਹੋਈ ਮੌਤ
ਅਦਾਲਤ ਨੇ ਦਲੀਲਾਂ ਸੁਣਨ ਬਾਅਦ ਗੈਂਗਸਟਰ ਨੂੰ ਪੁੱਛਗਿੱਛ ਲਈ 7 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਸੀ। ਇਸ ਮਾਮਲੇ ’ਚ ਥਾਣਾ ਬਹਾਵਵਾਲਾ ਪੁਲਸ ਨੇ ਕੁਝ ਮੁਲਜ਼ਮਾਂ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਹੈ। ਪੁਲਸ ਉਪ ਕਪਤਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਕਾਲਾ ਜਠੇੜੀ ਤੇ ਥਾਣਾ ਬਹਾਵਵਾਲਾ ’ਚ ਸਾਲ 2019 ਨੂੰ ਆਈ. ਪੀ. ਸੀ. ਦੀ ਧਾਰਾ 307 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਮਾਲੋਰਕੋਟਲਾ 'ਚ ਚਿੱਟੇ ਦਿਨ ਵੱਡੀ ਵਾਰਦਾਤ, ਛੁਰਾ ਮਾਰ ਕੇ ਦੁਕਾਨਦਾਰ ਦਾ ਕਤਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।