ਸਾਬਕਾ ਸਿਹਤ ਮੰਤਰੀ ਦੇ ਭਰਾ ਨੂੰ ਅਦਾਲਤ ਨੇ ਕੀਤਾ ਤਲਬ

Wednesday, Apr 04, 2018 - 01:28 AM (IST)

ਮਾਮਲਾ ਢਾਈ ਸਾਲਾ ਬੱਚੇ ਨੂੰ ਕੁਚਲਣ ਦਾ
ਅਬੋਹਰ(ਸੁਨੀਲ, ਸੋਨੀ, ਰਹੇਜਾ)— ਸਬ-ਡਵੀਜ਼ਨ ਦੇ ਜੱਜ ਰਾਹੁਲ ਕੁਮਾਰ ਦੀ ਅਦਾਲਤ ਵਿਚ ਰਾਜਿੰਦਰ ਕੁਮਾਰ ਪੁੱਤਰ ਰਤੀਰਾਮ ਵਾਸੀ ਚੁਹੜੀਵਾਲਾ ਧੰਨਾ ਨੇ ਆਪਣੇ ਵਕੀਲ ਚਾਂਦ ਕੁਮਾਰ ਦੇ ਜ਼ਰੀਏ ਇਕ ਸ਼ਿਕਾਇਤ ਦਰਜ ਕੀਤੀ ਸੀ । ਅਦਾਲਤ ਨੇ ਸ਼ਿਕਾਇਤਕਰਤਾ ਦੇ ਵਕੀਲ ਚਾਂਦ ਕੁਮਾਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਭਰਾ ਨਰਿੰਦਰ ਜਿਆਣੀ ਪੁੱਤਰ ਰਾਜਾਰਾਮ ਜਿਆਣੀ ਵਾਸੀ ਕਟੈਹੜਾ ਨੂੰ 21 ਮਈ 2018 ਨੂੰ ਧਾਰਾ 304-ਏ ਦੇ ਤਹਿਤ ਤਲਬ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਕ ਪਿੰਡ ਚੁਹੜੀਵਾਲਾ ਧੰਨਾ ਵਿਚ ਨਰਿੰਦਰ ਜਿਆਣੀ ਲਾਲ ਬੱਤੀ ਲਾ ਕੇ ਗੱਡੀ 16 . 10 . 2010 ਨੂੰ ਪਿੰਡ ਵਿਚ ਚਲਾ ਰਿਹਾ ਸੀ । ਇਸ ਗੱਡੀ ਨੇ ਢਾਈ ਸਾਲਾ ਦੇ ਸਾਹਿਲ ਨੂੰ ਕੁਚਲ ਦਿੱਤਾ ਸੀ । ਇਸ ਦੌਰਾਨ ਰਾਜਿੰਦਰ ਕੁਮਾਰ ਅਤੇ ਹੋਰ ਸੰਸਥਾਵਾਂ ਨੇ ਧਰਨਾ ਲਾਇਆ, ਜਿਸ ਤੋਂ ਬਾਅਦ ਸਦਰ ਥਾਣਾ ਦੀ ਪੁਲਸ ਨੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਸੀ । ਮ੍ਰਿਤਕ ਸਾਹਿਲ ਦੇ ਚਾਚਾ ਰਾਜਿੰਦਰ ਕੁਮਾਰ ਨੇ ਆਪਣੇ ਵਕੀਲ ਚਾਂਦ ਕੁਮਾਰ ਦੇ ਜ਼ਰੀਏ ਅਦਾਲਤ ਵਿਚ ਇਕ ਸ਼ਿਕਾਇਤ ਦਰਜ ਕੀਤੀ । ਸ਼੍ਰੀ ਰਾਹੁਲ ਕੁਮਾਰ ਦੀ ਅਦਾਲਤ ਨੇ ਨਰਿੰਦਰ ਕੁਮਾਰ ਜਿਆਣੀ ਨੂੰ 21 ਮਈ 2018 ਨੂੰ ਅਦਾਲਤ ਵਿਚ ਤਲਬ ਕੀਤਾ ਹੈ । 


Related News