ਪਤੀ-ਪਤਨੀ ਨੇ ਬਜ਼ੁਰਗ ਨੂੰ ਬੇਸਬਾਲ ਬੈਟ ਨਾਲ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ''ਚ ਤੜਫ-ਤੜਫ ਕੇ ਹੋਈ ਮੌਤ

Friday, Dec 15, 2023 - 04:35 AM (IST)

ਪਤੀ-ਪਤਨੀ ਨੇ ਬਜ਼ੁਰਗ ਨੂੰ ਬੇਸਬਾਲ ਬੈਟ ਨਾਲ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ''ਚ ਤੜਫ-ਤੜਫ ਕੇ ਹੋਈ ਮੌਤ

ਭਵਾਨੀਗੜ੍ਹ (ਵਿਕਾਸ ਮਿੱਤਲ) - ਪਿਛਲੇ ਦਿਨੀਂ ਕਥਿਤ ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਫੰਮਣਵਾਲ ਦੇ ਇਕ ਵਿਅਕਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਮਾਮਲੇ ਸਬੰਧੀ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਮਾਨਸਾ 'ਚ ਹੋਇਆ ਐਨਕਾਊਂਟਰ, ਪੁਲਸ ਦੀ ਗ੍ਰਿਫ਼ਤ 'ਚ ਕੈਦ ਮੁਲਜ਼ਮ ਨੇ ਮੁਲਾਜ਼ਮਾਂ 'ਤੇ ਕੀਤੀ ਫ਼ਾਇਰਿੰਗ

ਮਾਮਲੇ ਸਬੰਧੀ ਪਿੰਡ ਫੁੰਮਣਵਾਲ ਵਾਸੀ ਚਮਕੌਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ 28 ਨਵੰਬਰ ਦੀ ਸ਼ਾਮ ਨੂੰ ਜਦੋਂ ਉਹ ਆਪਣੀ ਦਵਾਈ ਲੈਣ ਲਈ ਘਰੋਂ ਪਿੰਡ ਕਾਲਾਝਾੜ ਲਈ ਨਿਕਲਿਆ ਤਾਂ ਪਿੰਡ ਕਾਲਾਝਾੜ ਤੇ ਫੁੰਮਣਵਾਲ ਵਿਚਕਾਰ ਰਸਤੇ 'ਚ ਉਸ ਨੇ ਦੇਖਿਆ ਕਿ ਉਸਦਾ ਪਿਤਾ ਭਰਪੂਰ ਸਿੰਘ ਸੜਕ 'ਤੇ ਡਿੱਗਿਆ ਪਿਆ ਸੀ ਤੇ ਕਾਲਾਝਾੜ ਦੀ ਰਹਿਣ ਵਾਲੀ ਮਲਕੀਤ ਕੌਰ ਨੇ ਉਸਦੇ ਪਿਤਾ ਦੇ ਸਿਰ ਦੇ ਵਾਲ ਫੜੇ ਹੋਏ ਸਨ ਜਦੋਂਕਿ ਮਲਕੀਤ ਕੌਰ ਦਾ ਪਤੀ ਧਰਮਿੰਦਰ ਸਿੰਘ ਹੱਥ 'ਚ ਫੜੀ ਬੇਸਬਾਲ ਨਾਲ ਉਸਦੇ ਪਿਤਾ ਦੇ ਸਿਰ 'ਤੇ ਵਾਰ ਕਰ ਰਿਹਾ ਸੀ। ਚਮਕੌਰ ਸਿੰਘ ਅਨੁਸਾਰ ਜਦੋਂ ਉਸ ਨੇ ਇਹ ਸਭ ਦੇਖ ਕੇ ਰੌਲਾ ਪਾਇਆ ਤਾਂ ਉਕਤ ਲੋਕਾਂ ਨੇ ਉਸ ਨਾਲ ਵੀ ਮਾੜਾ ਵਿਵਹਾਰ ਕੀਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਘਰ ਜਾ ਕੇ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਮੌਕੇ 'ਤੇ ਪਹੁੰਚੇ ਉਸਦੇ ਭਰਾ, ਭਰਜਾਈ ਤੇ ਜਵਾਈ ਨਾਲ ਵੀ ਉਕਤ ਪਤੀ-ਪਤਨੀ ਵੱਲੋਂ ਗਾਲੀ-ਗਲੋਚ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚੋਂ ਹੋਈ ਇੰਟਰਵਿਊ ਨੂੰ ਲੈ ਕੇ ਵੱਡੀ ਖ਼ਬਰ

ਸ਼ਿਕਾਇਤਕਰਤਾ ਨੇ ਦੱਸਿਆ ਕਿ ਬਾਅਦ 'ਚ ਉਸ ਦੇ ਪਿਤਾ ਨੂੰ ਇਲਾਜ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਦੇ ਪਿਤਾ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਬੁੱਧਵਾਰ ਸਵੇਰੇ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ। ਦੂਜੇ ਪਾਸੇ, ਮਾਮਲੇ ਸਬੰਧੀ ਕਾਲਾਝਾੜ ਚੌਕੀ ਦੇ ਐਸ.ਆਈ. ਮੇਵਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਚਮਕੌਰ ਸਿੰਘ ਦੇ ਬਿਆਨਾਂ 'ਤੇ ਪੁਲਸ ਨੇ ਧਰਮਿੰਦਰ ਸਿੰਘ ਤੇ ਉਸ ਦੀ ਪਤਨੀ ਮਲਕੀਤ ਕੌਰ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਧਾਰਾ 304 ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਫਿਲਹਾਲ ਬਾਕੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News