ਕੌਂਸਲਰ ਸੁਰਿੰਦਰ ਕੌਰ ਨੇ ਕਰਵਾਇਆ ਪੱਤਰਕਾਰਾਂ ''ਤੇ ਮਾਮਲਾ ਦਰਜ

Saturday, Aug 12, 2017 - 02:32 PM (IST)

ਕੌਂਸਲਰ ਸੁਰਿੰਦਰ ਕੌਰ ਨੇ ਕਰਵਾਇਆ ਪੱਤਰਕਾਰਾਂ ''ਤੇ ਮਾਮਲਾ ਦਰਜ

ਜਲੰਧਰ(ਰਾਜੇਸ਼)— ਜਲੰਧਰ ਵਿਚ ਪੱਤਰਕਾਰਾਂ ਦੇ ਨਾਲ ਕੁੱਟਮਾਰ ਕਰਕੇ ਉਨ੍ਹਾਂ ਦਾ ਕੈਮਰਾ ਖੋਹਣ ਦੇ ਮਾਮਲੇ ਵਿਚ ਘਿਰੀ ਵਾਰਡ ਨੰਬਰ 58 ਦੀ ਮਹਿਲਾ ਕੌਂਸਲਰ ਸੁਰਿੰਦਰ ਕੌਰ ਦੇ ਖਿਲਾਫ ਥਾਣਾ ਭਾਰਗੋ ਕੈਂਪ ਵਿਚ ਮਾਮਲਾ ਦਰਜ ਹੋਣ ਤੋਂ ਬਾਅਦ ਬੀਤੀ ਦੇਰ ਰਾਤ ਪੁਲਸ ਨੇ ਮਹਿਲਾ ਪੱਤਰਕਾਰ ਰਾਗਿਨੀ ਠਾਕੁਰ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ, ਜਿਸ ਨਾਲ ਇਹ ਮਾਮਲਾ ਹੋਰ ਭੜਕ ਗਿਆ। 
ਪੱਤਰਕਾਰਾਂ ਖਿਲਾਫ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਜੀਵਨ ਸਿੰਘ ਨੇ ਬਿਨਾਂ ਜਾਂਚ ਦੇ ਧਾਰਾ 452 ਅਤੇ ਮਹਿਲਾ ਕੌਂਸਲਰ ਨੂੰ ਜਾਤੀ ਸੂਚਕ ਸ਼ਬਦ ਕਹਿਣ ਦਾ ਮਾਮਲਾ ਦਰਜ ਕੀਤਾ, ਜਿਸ ਤੋਂ ਬਾਅਦ ਇਸ ਮਾਮਲੇ ਵਿਚ ਨਾਰਾਜ਼ ਹੋਏ ਪੱਤਰਕਾਰਾਂ ਨੇ ਪੁਲਸ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ 'ਤੇ ਦਰਜ ਮਾਮਲਾ ਰੱਦ ਕਰਨ ਦੀ ਮੰਗ ਕੀਤੀ, ਜਿਸ ਮਾਮਲੇ ਨੂੰ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਗੰਭੀਰਤਾ ਨਾਲ ਲਿਆ ਅਤੇ ਮਾਮਲੇ ਦੀ ਜਾਂਚ ਡੀ. ਸੀ. ਪੀ. ਨੂੰ ਦੇ ਦਿੱਤੀ। ਡੀ. ਸੀ. ਪੀ. ਗੁਰਮੀਤ ਸਿੰਘ ਬਾਜਵਾ ਨੇ ਮਾਮਲੇ ਦੀ ਜਾਂਚ ਕਰਕੇ ਸ਼ਾਮ ਨੂੰ ਮਹਿਲਾ ਪੱਤਰਕਾਰ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਦਰਜ ਮਾਮਲੇ ਨੂੰ ਰੱਦ ਕਰ ਦਿੱਤਾ। ਉਥੇ ਰਾਗਿਨੀ ਠਾਕੁਰ 'ਤੇ ਕੈਮਰਾਮੈਨ ਦੇ ਬਿਆਨਾਂ 'ਤੇ ਮਹਿਲਾ ਕੌਂਸਲਰ ਸੁਰਿੰਦਰ ਕੌਰ, ਲਵਲੀ, ਮੋਨਿਕਾ ਦੇ ਖਿਲਾਫ ਜਾਤੀ ਸੂਚਕ ਸ਼ਬਦ ਕਹਿਣ ਦਾ ਮਾਮਲਾ ਦਰਜ ਕਰ ਦਿੱਤਾ ਗਿਆ, ਉਥੇ ਪੱਤਰਕਾਰਾਂ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਬੀਤੇ ਦਿਨੀਂ ਉਨ੍ਹਾਂ ਦਾ ਕੈਮਰਾ ਖੋਹਣ ਵਾਲੇ ਲਵਲੀ ਅਤੇ ਮੋਨਿਕਾ, ਜਿਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਛੱਡ ਦਿੱਤਾ ਗਿਆ ਹੈ, ਉਸ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਪੁਲਸ ਕਮਿਸ਼ਨਰ ਨੇ ਵੀ ਭਰੋਸਾ ਦਿੱਤਾ ਕਿ ਦੋਸ਼ੀ ਜਲਦ ਹੀ ਪੁਲਸ ਹਿਰਾਸਤ ਵਿਚ ਹੋਣਗੇ।


Related News