ਕੌਂਸਲਰ ਰੰਜੀਤਾ ਚੌਧਰੀ ਨਾਲ ਸਨੈਚਿੰਗ ਕਰਨ ਵਾਲੇ ਕਾਬੂ

Monday, Jul 23, 2018 - 05:31 AM (IST)

ਕੌਂਸਲਰ ਰੰਜੀਤਾ ਚੌਧਰੀ ਨਾਲ ਸਨੈਚਿੰਗ ਕਰਨ ਵਾਲੇ ਕਾਬੂ

ਹੁਸ਼ਿਆਰਪੁਰ, (ਅਮਰਿੰਦਰ)- ਕਚਹਿਰੀ ਚੌਕ ਨਜ਼ਦੀਕ 2 ਜੁਲਾਈ ਦੀ ਰਾਤ ਕਰੀਬ 9 ਵਜੇ ਭਾਜਪਾ ਕੌਂਸਲਰ ਰੰਜੀਤਾ ਚੌਧਰੀ ਦਾ ਪਰਸ ਖੋਹ ਮੌਕੇ ਤੋਂ ਫ਼ਰਾਰ ਹੋਏ ਦੋਹਾਂ ਹੀ ਨੌਜਵਾਨਾਂ ਨੂੰ ਅੱਜ ਥਾਣਾ ਸਿਟੀ ਪੁਲਸ ਨੇ ਸੈਸ਼ਨ ਚੌਕ ’ਚ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ। ਥਾਣੇ ’ਚ ਦੋਹਾਂ ਹੀ ਦੋਸ਼ੀ ਨੌਜਵਾਨਾਂ ਸੰਜੀਵ ਕੁਮਾਰ ਉਰਫ਼ ਸੰਜੂ ਪੁੱਤਰ ਇੰਦਰਜੀਤ ਸਿੰਘ ਤੇ ਰਾਹੁਲ ਬੰਗਾ ਪੁੱਤਰ ਬਲਵੰਤ ਬੱਗਾ ਦੋਵੇਂ ਵਾਸੀ ਮੋਰੀਆ ਨਗਰ ਬਹਾਦਰਪੁਰ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਕੇ ਐੱਸ.ਐੱਚ.ਓ. ਗਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਕੌਂਸਲਰ ਰੰਜੀਤਾ ਚੌਧਰੀ ਦੇ ਸਨੈਚਿੰਗ ਮੋਬਾਇਲ ਦੀ ਵਜ੍ਹਾ ਨਾਲ ਪੁਲਸ ਨੇ ਦੋਹਾਂ ਨੂੰ ਕਾਬੂ ਕੀਤਾ ਹੈ। ਪੁਲਸ ਪੁੱਛÎਗਿੱਛ ’ਚ ਦੋਹਾਂ ਹੀ ਦੋਸ਼ੀਆਂ ਨੇ ਕਈ ਮਾਮਲਿਆਂ ਦਾ ਹੁਣ ਤੱਕ ਖੁਲਾਸਾ ਕੀਤਾ ਹੈ। 
ਸਨੈਚਿੰਗ ਵਾਲੇ ਮੋਬਾਇਲ ਨਾਲ ਚੜ੍ਹੇ ਹੱਥੇ :  ਐੱਸ.ਐੱਚ.ਓ. ਗਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸੈਸ਼ਨ ਚੌਕ ’ਚ ਬਿਨ੍ਹਾਂ ਨੰਬਰ ਦੀ ਐਕਟਿਵਾ ’ਤੇ ਜਾਂਦੇ ਦੇਖ ਮੌਕੇ ’ਤੇ ਮੌਜੂਦ ਪੁਲਸ ਟੀਮ ਨੇ ਰੋਕ ਦੋਹਾਂ ਨੌਜਵਾਨਾਂ ਸੰਜੂ ਤੇ ਰਾਹੁਲ ਤੋਂ ਕਾਗਜ਼ਾਤ ਮੰਗੇ ਤਾਂ ਦੋਵੇਂ ਬਹਾਨਾ ਮਾਰਨ ਲੱਗੇ। ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ ਬਰਾਮਦ ਫੋਨ ਬਾਰੇ ਪੁੱਛਿਆ ਤਾਂ ਸਹੀ ਜਵਾਬ ਨੇ ਦੇਣ ’ਤੇ ਜਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਹਾਂ ਨੇ ਸਵੀਕਾਰ ਕਰ ਲਿਆ ਕਿ ਫੋਨ ਸਾਡਾ ਨਹੀਂ ਹੈ। ਪੁਲਸ ਜਾਂਚ ’ਚ ਜਦੋਂ ਆਈ.ਐੱਮ.ਈ. ਨੰਬਰ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਫੋਨ ਭਾਜਪਾ ਕੌਂਸਲਰ ਰੰਜੀਤਾ ਚੌਧਰੀ ਦਾ ਹੈ, ਜਿਸ ਨੂੰ ਸਨੈਚਰਾਂ ਨੇ 2 ਜੁਲਾਈ ਨੂੰ ਖੋਹਿਅਾ ਸੀ। ਕੌਂਸਲਰ ਰੰਜੀਤਾ ਚੌਧਰੀ ਨੇ ਥਾਣਾ ਸਿਟੀ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੇ ਪਰਸ ’ਚ 3 ਮੋਬਾਇਲ ਫੋਨ, 20 ਹਜ਼ਾਰ ਰੁਪਏ ਦੀ ਨਕਦੀ, ਘਰ ਦੀਆਂ ਚਾਬੀਆਂ ਤੇ ਬੈਂਕ ਦੇ 4 ਏ. ਟੀ. ਐੱਮ.  ਕਾਰਡ ਸਨ। 
ਪੁਲਸ ਕਰ ਰਹੀ ਦੋਹਾਂ ਤੋਂ ਪੁੱਛਗਿੱਛ : ਐੱਸ.ਐੱਚ.ਓ. ਬੰਟੀ ਨੇ ਦੱਸਿਆ ਕਿ ਪੁਲਸ ਪੁੱਛਗਿੱਛ ’ਚ ਹੁਣ ਤੱਕ ਦੋਹਾਂ  ਦੋਸ਼ੀਆਂ ਨੇ ਕੁੱਲ 8 ਮਾਮਲੇ ਦੇ ਖੁਲਾਸੇ ਕੀਤੇ ਹਨ। ਦੋਹਾਂ ਨੇ ਪੁਲਸ ਨੂੰ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਹੀਰਾ ਕਾਲੋਨੀ ਨਜ਼ਦੀਕ ਇਕ ਮਹਿਲਾ ਤੋਂ ਪਰਸ ਝਪਟਿਆ ਸੀ, ਜਿਸ ’ਚ 1500 ਰੁਪਏ ਸੀ। ਇਸ ਦੇ ਬਾਅਦ ਦਸਮੇਸ਼ ਨਗਰ ’ਚ ਐਕਟਿਵਾ ਸਵਾਰ ਮਹਿਲਾ ਤੋਂ ਪਰਸ ’ਚੋਂ 200 ਰੁਪਏ, ਰਹੀਮਪੁਰ ਮੰਡੀ ਨਜ਼ਦੀਕ ਐਕਟਿਵਾ ਸਵਾਰ ਲਡ਼ਕੀ ਦੇ ਪਰਸ ’ਚੋਂ ਮੋਬਾਇਲ ਫੋਨ, ਹਰਿਆਣਾ ਰੋਡ ’ਤੇ ਸ਼ਮਸ਼ਾਨਘਾਟ ਦੇ ਨਜ਼ਦੀਕ ਮਹਿਲਾ ਦੇ ਪਰਸ ’ਚੋਂ 4 ਹਜ਼ਾਰ ਰੁਪਏ, ਸੁਭਾਸ਼ ਨਗਰ ’ਚ ਮਹਿਲਾ ਦੇ ਪਰਸ ’ਚੋਂ 200 ਰੁਪਏ, ਗਰੀਨਵਿਊ ਪਾਰਕ ਪਿੱਛੇ ਪਤੀ  ਨਾਲ ਮੋਟਰਸਾਈਕਲ ਪਿੱਛੇ ਬੈਠੀ ਮਹਿਲਾ ਦੇ ਪਰਸ ’ਚੋਂ ਇਕ ਫੋਨ ਤੇ 2200 ਰੁਪਏ, ਟਿੱਬਾ ਸਾਹਿਬ ਨਜ਼ਦੀਕ ਮਹਿਲਾ ਦੇ ਪਰਸ ’ਚੋਂ 800 ਰੁਪਏ ਖੋਹੇ ਸੀ, ਇਸ ਤੋਂ ਇਲਾਵਾ ਜ਼ਿਲਾ ਕਚਹਿਰੀ ਦੇ ਬਾਰ ਰੂਮ ਦੇ ਬਾਥਰੂਮ ਤੋਂ ਪਾਣੀ ਦੀਆਂ ਟੂਟੀਆਂ ਚੋਰੀ ਕੀਤੀਆਂ ਸਨ।


Related News