ਪੰਜਾਬ ਵਿਚ ਕਪਾਹ ਦਾ ਰਕਬਾ ਘਟਿਆ, ਪਿਛਲੇ ਦਸ ਸਾਲਾਂ ’ਚ ਇਸ ਵਾਰ ਸਭ ਤੋਂ ਘੱਟ ਹੋਈ ਬਿਜਾਈ

Sunday, Jun 04, 2023 - 06:33 PM (IST)

ਪੰਜਾਬ ਵਿਚ ਕਪਾਹ ਦਾ ਰਕਬਾ ਘਟਿਆ, ਪਿਛਲੇ ਦਸ ਸਾਲਾਂ ’ਚ ਇਸ ਵਾਰ ਸਭ ਤੋਂ ਘੱਟ ਹੋਈ ਬਿਜਾਈ

ਚੰਡੀਗੜ੍ਹ : ਪੰਜਾਬ ਵਿਚ ਖੇਤੀ ਵਿਭਾਗ ਦੇ ਪ੍ਰਚਾਰ ਅਤੇ ਦਾਅਵਿਆਂ ਦੇ ਬਾਵਜੂਦ ਵੀ ਕਪਾਹ ਦਾ ਰਕਬਾ ਨਹੀਂ ਵਧਿਆ ਹੈ। ਹਾਲਾਤ ਇਹ ਹਨ ਕਿ ਇਸ ਵਾਰ ਖੇਤੀ ਵਿਭਾਗ ਨੇ 3 ਲੱਖ ਹੈੱਕਟੇਅਰ ਰਕਬੇ ਵਿਚ ਕਪਾਹ ਦੀ ਖੇਤੀ ਦਾ ਟੀਚਾ ਰੱਖਿਆ ਸੀ। ਇਸੇ ਮਕਸਦ ਨਾਲ ਬੀਜ ’ਤੇ 33 ਫੀਸਦੀ ਸਬਸਿਡੀ ਦਿੱਤੀ ਅਤੇ ਅਪ੍ਰੈਲ ਵਿਚ ਹੀ ਨਹਿਰੀ ਪਾਣੀ ਨੂੰ ਆਖਰੀ ਪੜਾਅ ਤਕ ਪਹੁੰਚਾਇਆ ਪਰ ਫਿਰ ਵੀ 31 ਮਈ ਤਕ ਸੂਬੇ ਵਿਚ 1.75 ਲੱਖ ਹੈੱਕਟੇਅਰ ਰਕਬੇ ਵਿਚ ਹੀ ਕਪਾਹ ਦੀ ਖੇਤੀ ਹੋ ਸਕੀ ਹੈ। 10 ਸਾਲਾਂ ਵਿਚ ਇਹ ਸਭ ਤੋਂ ਘੱਟ ਬਿਜਾਈ ਦਾ ਅੰਕੜਾ ਹੈ। ਸਾਲ 2013-14 ਵਿਚ 4.45 ਲੱਖ ਹੈੱਕਟੇਅਰ ਵਿਚ ਕਪਾਹ ਦੀ ਖੇਤੀ ਸੀ, ਜੋ ਕਿ ਰਿਕਾਰਡ ਸੀ। 2021-22 ਵਿਚ 2.50 ਲੱਖ ਹੈੱਕਟੇਅਰ ਰਕਬਾ ਹੀ ਰਹਿ ਗਿਆ ਪਰ ਇਸ ਵਾਰ ਹਾਲਾਤ ਪਹਿਲਾਂ ਨਾਲੋਂ ਵੀ ਖਰਾਬ ਹਨ।

ਇਹ ਵੀ ਪੜ੍ਹੋ : ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ

ਇਸ ਸਾਲ ਸਭ ਤੋਂ ਘੱਟ ਬਿਜਾਈ ਹੋਣ ਦਾ ਪਹਿਲਾ ਕਾਰਣ ਇਹ ਹੈ ਕਿ 1 ਅਪ੍ਰੈਲ ਤੋਂ 31 ਮਈ ਤਕ ਕਪਾਹ ਦੀ ਬਿਜਾਈ ਦਾ ਸਮਾਂ ਸੀ ਪਰ ਇਸ ਸਮੇਂ ਦਰਮਿਆਨ ਵਾਰ-ਵਾਰ ਮੀਂਹ ਪੈਂਦਾ ਰਿਹਾ। ਲਗਭਗ 25 ਹਜ਼ਾਰ ਏਕੜ ਵਿਚ 2 ਤੋਂ 3 ਵਾਰ ਕਪਾਹ ਦੀ ਬਿਜਾਈ ਕਰਨੀ ਪਈ। ਦੂਜਾ ਕਿਸਾਨਾਂ ਨੂੰ ਕਪਾਹ ਦੀ ਖੇਤੀ ਵੱਲ ਜੋੜਨ ਲਈ ਖੇਤੀ ਵਿਭਾਗ ਨੇ ਮਾਲਵਾ ਦੇ 12 ਜ਼ਿਲ੍ਹਿਆਂ ਵਿਚ ਪਿੰਡਾਂ ’ਚ ਕੈਂਪ ਅਤੇ ਅਨਾਊਂਸਮੈਂਟ ਰਾਹੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਵਧੇਰੇ ਅਸਰ ਨਹੀਂ ਹੋਇਆ। 

ਇਹ ਵੀ ਪੜ੍ਹੋ : ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ

ਕਦੋਂ ਤਕ ਕਿੰਨੀ ਬਿਜਾਈ ਹੋਈ

2013-14  4.45
2014-15  4.21
2015-16  3.35
2016-17  2.85
2017-18 2.91
2018-19  2.68
2019-20 2.48
2020-21 2.51
2021-22 2.50

ਅੰਕੜੇ ਹੈਕਟੇਅਰ ਵਿਚ ਹਨ।









 


author

Gurminder Singh

Content Editor

Related News