ਦਿਲ ਕੰਬਾਊ ਘਟਨਾ : ਮ੍ਰਿਤਕ ਦੇਹ ਤੋਂ ਲੰਘਦੇ ਰਹੇ ਵਾਹਨ ਕਹੀ ਨਾਲ ਇਕੱਠੀ ਕਰਨੀ ਪਈ ਲਾਸ਼

Friday, Dec 27, 2019 - 06:48 PM (IST)

ਦਿਲ ਕੰਬਾਊ ਘਟਨਾ : ਮ੍ਰਿਤਕ ਦੇਹ ਤੋਂ ਲੰਘਦੇ ਰਹੇ ਵਾਹਨ ਕਹੀ ਨਾਲ ਇਕੱਠੀ ਕਰਨੀ ਪਈ ਲਾਸ਼

ਨੂਰਪੁਰਬੇਦੀ (ਸੱਜਣ ਸੈਣੀ, ਕੁਲਦੀਪ) : ਨੂਰਪੁਰ ਬੇਦੀ ਦੀ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਨਾਲ ਲੱਗਦੇ ਪਿੰਡ ਆਜਮਪੁਰ ਦੇ ਬਾਈਪਾਸ ਮੋੜ 'ਤੇ ਵਾਪਰੇ ਇਕ ਹਾਦਸੇ 'ਚ ਇਕ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਸਾਰੀ ਰਾਤ ਉਸ ਦੀ ਲਾਸ਼ ਦੇ ਉਪਰੋਂ ਰੇਤਾ-ਬੱਜਰੀ ਨਾਲ ਭਰੇ ਵਾਹਨ ਲੰਘਦੇ ਰਹੇ। ਵਾਹਨ ਲੰਘਣ ਕਾਰਨ ਲਾਸ਼ ਦੇ ਚਿੱਥੜੇ ਉੱਡ ਗਏ ਅਤੇ ਲਾਸ਼ ਦੀ ਪਛਾਣ ਤਕ ਨਹੀਂ ਸੀ ਹੋ ਰਹੀ। ਇਹ ਸੀ ਕਿ ਵਾਹਨ ਲੰਘਣ ਕਾਰਨ ਹੱਦ ਤੋਂ ਵੱਧ ਨੁਕਸਾਨੀ ਗਈ ਲਾਸ਼ ਨੂੰ ਕਹੀਆਂ ਨਾਲ ਇਕੱਠਾ ਕਰਨਾ ਪਿਆ।

ਸਵੇਰੇ ਇਸ ਦੀ ਸੂਚਨਾ ਕਿਸੇ ਵਲੋਂ ਪੁਲਸ ਨੂੰ ਦਿੱਤੀ ਗਈ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਇਕੱਠਾ ਕਰਵਾਇਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (45) ਪੁੱਤਰ ਪ੍ਰੀਤਮ ਸਿੰਘ ਵਾਸੀ ਸਰਥਲੀ ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ। ਪੁਲਸ ਨੇ 302 ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News