ਬਠਿੰਡਾ ’ਚ ਦਰਿੰਦਗੀ, ਸ਼ੱਕੀ ਹਾਲਾਤ ’ਚ ਸੜੀ ਹੋਈ ਮਿਲੀ ਵਿਅਕਤੀ ਦੀ ਲਾਸ਼
Sunday, Jan 03, 2021 - 06:14 PM (IST)
ਬਠਿੰਡਾ (ਬਲਵਿੰਦਰ): ਬੀਤੀ ਰਾਤ ਰੇਲਵੇ ਗਰਾਊਂਡ ਬਠਿੰਡਾ ਵਿਖੇ ਕਿਸੇ ਅਣਪਛਾਤੇ ਵਿਅਕਤੀ ਨੂੰ ਜਿੰਦਾ ਸਾੜ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਹਾਲੇ ਕੁਝ ਵੀ ਸਪਸ਼ਟ ਨਹੀ ਹੋ ਸਕਿਆ ਹੈ ਕਿ ਕਤਲ ਕਰਕੇ ਸਾੜਿਆ ਗਿਆ ਹੈ ਜਾਂ ਵਿਅਕਤੀ ਨੂੰ ਜਿੰਦਾ ਮਚਾਇਆ ਗਿਆ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ

ਜਾਣਕਾਰੀ ਅਨੁਸਾਰ ਰੇਲਵੇ ਗਰਾਊਂਡ ਬਠਿੰਡਾ ’ਚ ਕਾਫੀ ਸਮੇਂ ਤੋਂ ਇਕ ਗਰੀਬ ਵਿਆਕਤੀ ਝੁੱਗੀ ਪਾ ਕੇ ਰਹਿ ਰਿਹਾ ਸੀ।ਅੱਜ ਸਵੇਰੇ ਉਸਦੀ ਮਚੀ ਹੋਈ ਲਾਸ਼ ਮਿਲੀ। ਸੂਚਨਾ ਮਿਲਣ ਤੇ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਬਠਿੰਡਾ ਦੇ ਵਰਕਰ ਮੌਕੇ ’ਤੇ ਪਹੁੰਚੇ। ਜਦਕਿ ਥਾਣਾ ਕੈਨਾਲ ਦੇ ਮੁਖੀ ਵੀ ਪੁਲਸ ਪਾਰਟੀ ਨਾਲ ਪਹੁੰਚ ਗਏ ਸਨ। ਪੁਲਸ ਦੀ ਨਿਗਰਾਨੀ ’ਚ ਸਹਾਰਾ ਵਰਕਰਾਂ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਮਿ੍ਰਤਕ ਦੀ ਵੀ ਪਛਾਣ ਨਹੀ ਹੋ ਸਕੀ।
ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
Related News
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
