ਨਿਗਮ ਡਿਸਪੈਂਸਰੀ ਤੋਂ ਮਹੰਤ ਦਾ ਕਬਜ਼ਾ ਹਟਾਇਆ
Thursday, Aug 02, 2018 - 05:55 AM (IST)

ਅੰਮ੍ਰਿਤਸਰ, (ਵਡ਼ੈਚ)- ਸ਼ਹਿਰ ਦੇ ਪਾਸ਼ ਇਲਾਕੇ ਬਸੰਤ ਐਵੀਨਿਊ ਸਥਿਤ ਪਲਾਟ ਨੰ. 358 ਨੂੰ ਨਾਜਾਇਜ਼ ਹੋ ਰਹੇ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ। ਨਗਰ ਨਿਗਮ ਦੀ ਡਿਸਪੈਂਸਰੀ ਦੀ ਕਰੀਬ 7-8 ਸੌ ਵਰਗ ਗਜ਼ ਦੀ ਜਾਇਦਾਦ ’ਤੇ ਕਬਜ਼ਾ ਕੀਤਾ ਜਾ ਰਿਹਾ ਸੀ, ਜਿਸ ਨੂੰ ਅਸਟੇਟ ਵਿਭਾਗ ਦੀ ਟੀਮ ਨੇ ਹਟਾ ਦਿੱਤਾ। ਪੁਰਾਤਨ ਖੂਹ ਦਾ ਨਾਂ ਲੈ ਕੇ ਕਿਸੇ ਮਹੰਤ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਸੀ। ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਨਿਰਦੇਸ਼ਾਂ ਅਤੇ ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ ਦੀ ਦੇਖ-ਰੇਖ ’ਚ ਇੰਸਪੈਕਟਰ ਆਫਤਾਬ ਭਾਟੀਆ ਨੇ ਟੀਮ ਸਾਥੀਆਂ ਸਮੇਤ ਕਾਰਵਾਈ ਕਰਦਿਅਾਂ ਨਿਗਮ ਦੀ ਜ਼ਮੀਨ ਤੋਂ ਕਬਜ਼ਾ ਹਟਾ ਦਿੱਤਾ। ਇਸ ਮੌਕੇ ਨਿਗਮ ਪਟਵਾਰੀ ਅਰਵਿੰਦਰ ਸਿੰਘ, ਰਿੰਕੂ ਤੇ ਹੋਰ ਕਰਮਚਾਰੀ ਮੌਜੂਦ ਸਨ।