ਨਿਗਮ ’ਚ ਤਾਇਨਾਤ ਐਕਸੀਅਨ ਸੁਨੀਲ ਮਹਾਜਨ 1 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
Tuesday, Dec 14, 2021 - 09:51 AM (IST)
ਅੰਮ੍ਰਿਤਸਰ (ਇੰਦਰਜੀਤ/ਰਮਨ) - ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਨੇ ਨਗਰ ਨਿਗਮ ’ਚ ਤਾਇਨਾਤ ਐਕਸੀਅਨ ਸੁਨੀਲ ਮਹਾਜਨ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਗ੍ਰਿਫ਼ਤਾਰ ਕੀਤਾ ਹੈ। ਰਿਸ਼ਵਤ ਦੀ ਇਹ ਰਕਮ ਅਧਿਕਾਰੀ ਨੇ ਕੇਬਲ ਵਿਛਾਉਣ ਦੀ ਇਜਾਜ਼ਤ ਦੇਣ ਲਈ ਮੰਗੀ ਸੀ। ਜਾਣਕਾਰੀ ਮੁਤਾਬਕ ਸ਼ਿਕਾਇਤਕਤਰਤਾ ਵਿਕਰਮ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਹੋਈ ਸ਼ਿਕਾਇਤ ’ਚ ਕਿਹਾ ਕਿ ਉਹ ਸਰਕਾਰੀ ਠੇਕੇਦਾਰ ਕੰਪਨੀ ਦਾ ਨੁਮਾਇੰਦਾ ਹੈ ਅਤੇ ਕੰਪਨੀ ਨੂੰ 310 ਖੰਭੇ ਅਤੇ 10 ਹਜ਼ਾਰ 200 ਮੀਟਰ ਕੇਬਲ ਵਿਛਾਉਣ ਦਾ ਠੇਕਾ ਮਿਲਿਆ ਸੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਸ ਲਈ ਕੰਪਨੀ ਨੇ ਸਰਕਾਰ ਤੋਂ ਇਸ ਦੀ ਇਜਾਜਤ ਮੰਗੀ ਸੀ। ਮਾਮਲੇ ਨੂੰ ਡੀਲ ਕਰਨ ਵਾਲੇ ਅਧਿਕਾਰੀ ਐਕਸੀਅਨ ਸੁਨੀਲ ਮਹਾਜਨ ਨੇ ਇਸ ਇਜਾਜ਼ਤ ਲਈ ਇਕ ਲੱਖ ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਮੰਗੀ ਸੀ, ਜਦੋਂਕਿ ਇਸ ਉਪਰੰਤ ਫਾਈਨਲ ਇਜਾਜ਼ਤ ਮਿਲਣ ’ਤੇ 50 ਹਜ਼ਾਰ ਰੁਪਏ ਦਾ ਹੋਰ ਭੁਗਤਾਨ ਕੀਤਾ ਜਾਣਾ ਸੀ। ਦੱਸਿਆ ਜਾਂਦਾ ਹੈ ਕਿ ਐਕਸੀਅਨ ਦੇ ਰਵੱਈਏ ਤੋਂ ਸ਼ਿਕਾਇਤਕਰਤਾ ਬੇਹੱਦ ਨਰਾਜ਼ ਸੀ ਅਤੇ ਉਸ ਨੇ ਅਧਿਕਾਰੀ ਨੂੰ ਉਸਦੇ ਰਿਸ਼ਵਤ ਦੀ ਪੇਸ਼ਕਸ਼ ’ਤੇ ਸਬਕ ਸਿਖਾਉਣ ਦਾ ਮਨ ਬਣਾ ਲਿਆ ਅਤੇ ਵਿਜੀਲੈਂਸ ਵਿਭਾਗ ਨੂੰ ਜਾਣਕਾਰੀ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਮਾਮਲਾ ਜਦੋਂ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਅੰਮ੍ਰਿਤਸਰ ਬਾਰਡਰ ਰੇਂਜ ਪਰਮਪਾਲ ਸਿੰਘ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਇਸ ’ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਐੱਸ. ਐੱਸ. ਪੀ. ਦੇ ਹੁਕਮ ’ਤੇ ਹਰਕਤ ’ਚ ਆਈ ਵਿਜੀਲੈਂਸ ਟੀਮ ਨੇ ਡੀ. ਐੱਸ. ਪੀ. ਹਰਪ੍ਰੀਤ ਸਿੰਘ ਦੀ ਅਗਵਾਈ ’ਚ ਟਰੈਪ ਲਗਾ ਕੇ ਮੁਲਜ਼ਮ ਅਧਿਕਾਰੀ ਸੁਨੀਲ ਮਹਾਜਨ ਨੂੰ 1 ਲੱਖ ਰਿਸ਼ਵਤ ਲੈਂਦੇ ਰੰਗੇ ਹੱਥ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ’ਚ ਪਰਮਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਵਿਭਾਗ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸਦਾ ਰਿਮਾਂਡ ਹਾਸਲ ਕਰੇਗਾ, ਜਿਸ ’ਚ ਹੋਰ ਭੇਦ ਉਜਾਗਰ ਹੋਣਗੇ ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ