ਜਲੰਧਰ ਦਿਹਾਤੀ ਦੇ SSP ਨੂੰ 'ਕੋਰੋਨਾ' ਹੋਣ ਦੀ ਪੁਸ਼ਟੀ, ਸਿਹਤ ਮਹਿਕਮੇ ਨੂੰ ਪਈਆਂ ਭਾਜੜਾਂ

Thursday, Jul 09, 2020 - 08:47 PM (IST)

ਜਲੰਧਰ ਦਿਹਾਤੀ ਦੇ SSP ਨੂੰ 'ਕੋਰੋਨਾ' ਹੋਣ ਦੀ ਪੁਸ਼ਟੀ, ਸਿਹਤ ਮਹਿਕਮੇ ਨੂੰ ਪਈਆਂ ਭਾਜੜਾਂ

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਵੇਰੇ 32 ਕੋਰੋਨਾ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੁੜ ਹੁਣ 6 ਪਾਜ਼ੇਟਿਵ ਕੇਸ ਪਾਏ ਗਏ। ਇਨ੍ਹਾਂ ਪਾਜ਼ੇਟਿਵ ਕੇਸਾਂ 'ਚ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਵੀ ਸ਼ਾਮਲ ਹਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਹੁਣ ਮਿਲੇ 5 ਮਰੀਜ਼ਾਂ ਦੀਆਂ ਕੋਰੋਨਾ ਦੀਆਂ ਰਿਪੋਰਟਾਂ 'ਚੋਂ 4 ਮਰੀਜ਼ਾਂ ਦੀਆਂ ਰਿਪੋਰਟਾਂ ਪ੍ਰਾਈਵੇਟ ਲੈਬ 'ਚੋਂ ਪ੍ਰਾਪਤ ਹੋਈਆਂ ਹਨ। 

ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ

ਐੱਸ. ਐੱਸ. ਪੀ. ਦਿਹਾਤੀ ਦੇ ਕੋਰੋਨਾ ਟੈਸਟ ਦੀ ਜਾਂਚ ਸਿਵਲ ਹਸਪਤਾਲ 'ਚ ਟਰੂਨੇਟ ਮਸ਼ੀਨ ਰਾਹੀਂ ਕੀਤੀ ਗਈ ਸੀ, ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਐੱਸ. ਐੱਸ. ਪੀ. ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਸਿਹਤ ਮਹਿਕਮੇ 'ਚ ਹਫੜਾ-ਦਫੜੀ ਮਚ ਗਈ ਹੈ। ਸਿਹਤ ਮਹਿਕਮੇ ਵੱਲੋਂ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  

ਜ਼ਿਲ੍ਹੇ 'ਚ ਹੁਣ ਤੱਕ 22 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਕੋਰੋਨਾ ਵਾਇਰਸ ਨਾਲ ਵੀਰਵਾਰ ਨੂੰ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸ਼ਾਹਕੋਟ ਦੇ ਐੱਸ. ਡੀ.ਐੱਮ. ਅਤੇ ਐੱਸ. ਐੱਸ. ਪੀ. ਰੂਰਲ ਸਮੇਤ 38 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵੀਰਵਾਰ ਵਿਭਾਗ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ ਹੈ, ਉਨ੍ਹਾਂ 'ਚ ਪਿਛਲੇ ਦਿਨੀਂ ਦੁਬਈ ਅਤੇ ਕੁਵੈਤ ਤੋਂ ਆਏ 2 ਵਿਅਕਤੀ ਅਤੇ ਇਕ ਸਾਲ ਦੀ ਬੱਚੀ ਵੀ ਸ਼ਾਮਲ ਹੈ, ਜਦਕਿ ਬਾਕੀ ਲੋਕਾਂ 'ਚ ਜ਼ਿਆਦਾਤਰ ਉਹ ਲੋਕ ਹਨ ਜੋ ਪਹਿਲਾਂ ਤੋਂ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਹਨ। ਉਨ੍ਹਾਂ ਦੱਸਿਆ ਕਿ 32 ਲੋਕਾਂ ਦੀ ਰਿਪੋਰਟ ਫਰੀਦਕੋਟ ਮੈਡੀਕਲ ਕਾਲਜ ਤੋਂ ਅਤੇ 4 ਦੀ ਰਿਪੋਰਟ ਪ੍ਰਾਈਵੇਟ ਲੈਬਾਰਟਰੀ ਤੋਂ ਮਿਲੀ ਹੈ, ਜਦਕਿ 2 ਲੋਕਾਂ ਦੀ ਰਿਪੋਰਟ ਸਿਵਲ ਹਸਪਤਾਲ ਵਿਚ ਸਥਾਪਤ ਟਰੂਨੇਟ ਮਸ਼ੀਨ 'ਤੇ ਕੀਤੇ ਗਏ ਟੈਸਟਾਂ 'ਚੋਂ ਪਾਜ਼ੇਟਿਵ ਪਾਈ ਗਈ ਹੈ।

668 ਦੀ ਰਿਪੋਰਟ ਨੈਗੇਟਿਵ ਅਤੇ 12 ਹੋਰ ਘਰਾਂ ਨੂੰ ਪਰਤੇ
ਸਿਹਤ ਮਹਿਕਮੇ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਲਿਸਟ ਅਨੁਸਾਰ ਵੀਰਵਾਰ ਨੂੰ 668 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 12 ਹੋਰ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਸਿਹਤ ਵਿਭਾਗ ਨੇ 798 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ, ਜਦਕਿ ਵਿਭਾਗ ਨੂੰ ਅਜੇ 1202 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।

ਜਲੰਧਰ ਦਾ ਹਾਲਾਤ
ਕੁਲ ਸੈਂਪਲ 27643
ਨੈਗੇਟਿਵ ਆਏ 25111
ਪਾਜ਼ੇਟਿਵ ਆਏ 1051
ਡਿਸਚਾਰਜ ਹੋਏ ਮਰੀਜ਼ 688
ਮੌਤਾਂ ਹੋਈਆਂ 23
ਐਕਟਿਵ ਕੇਸ 340

ਅੱਜ ਆਏ ਪਾਜ਼ੇਟਿਵ ਮਰੀਜ਼ਾਂ ਦਾ ਵੇਰਵਾ
ਕੱਟੜਾ ਮੁਹੱਲਾ ਬਸਤੀ ਬਾਵਾ ਖੇਲ : ਤਿਰਲੋਕ ਸਿੰਘ, ਨਵਨੀਤ ਕੌਰ, ਸੁਖਦੀਪ ਕੌਰ, ਹਰਕੋਮਲ, ਕੁਲਜੀਤ ਕੌਰ,ਪ੍ਰਭਜੋਤ, ਜੈਸਮੀਨ।
ਕਾਜ਼ੀ ਮੁਹੱਲਾ : ਸੋਨੂੰ , ਮਤਿਕਾ।
ਦਸਮੇਸ਼ ਨਗਰ ਆਦਮਪੁਰ : ਆਸ਼ੀਸ਼।
ਨਿਊ ਬਾਰਾਂਦਰੀ : ਸੰਜੀਵ, ਨਵਜੋਤ ਸਿੰਘ।
ਭਗਤ ਸਿੰਘ ਨਗਰ : ਪੰਕਜ।
ਜਲੰਧਰ ਕੈਂਟ : ਸਤੀਸ਼ ਕੁਮਾਰ।
ਹਰਗੋਬਿੰਦ ਨਗਰ : ਪੂਨਮ।
ਗੋਲਡਨ ਨਗਰ : ਰਵਿੰਦਰ।
ਬਸ਼ੀਰਪੁਰਾ : ਰਜਨੀ।
ਨਾਗਰਾ ਰੋਡ : ਜਸਵੀਰ।
ਮਖਦੂਮਪੁਰਾ : ਭੂਮੀ, ਊਸ਼ਾ,ਤ੍ਰਿਸ਼ਮਾ, ਪ੍ਰਮੋਦ।
ਈਸਾਨਗਰ : ਸਰਵਣ।
ਭਾਰਗੋ ਕੈਂਪ : ਮਨੀਸ਼ਾ,ਕਿਰਨ,ਅਸ਼ੋਕ।
ਰਾਮਨਗਰ : ਵੇਦ ਪ੍ਰਕਾਸ਼, ਗੌਰਵ।
ਫ੍ਰੈਂਡਜ਼ ਕਾਲੋਨੀ : ਅਜੇ।
ਸੰਤ ਨਗਰ : ਸੁਰੇਸ਼।
ਪਿੰਡ ਪਾਸਲਾ ਗੋਰਾਇਆ : ਲਵਪ੍ਰੀਤ।
ਪਿੰਡ ਸੰਘਾ ਜਗੀਰ : ਸੋਢੀ ਰਾਮ।
ਪੀ. ਜੀ. ਆਈ. : ਉਪਾਸਨਾ।
ਪਿੰਡ ਰਾਏਪੁਰ : ਮੀਨਾਕਸ਼ੀ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ 'ਕੋਰੋਨਾ' ਕਾਰਨ ਪਹਿਲੀ ਮੌਤ, ਜਲੰਧਰ ਦੇ ਸਿਵਲ ਹਸਪਤਾਲ 'ਚ ਵਿਅਕਤੀ ਨੇ ਤੋੜਿਆ ਦਮ


author

shivani attri

Content Editor

Related News