ਕਰਫਿਊ 'ਚ ਸ਼ਰਾਬੀ ਹੋਏ ਔਖੇ, ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਲੁੱਟਿਆ ਸ਼ਰਾਬ ਦਾ ਠੇਕਾ (ਤਸਵੀਰਾਂ)

Sunday, Mar 29, 2020 - 04:03 PM (IST)

ਕਰਫਿਊ 'ਚ ਸ਼ਰਾਬੀ ਹੋਏ ਔਖੇ, ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਲੁੱਟਿਆ ਸ਼ਰਾਬ ਦਾ ਠੇਕਾ (ਤਸਵੀਰਾਂ)

ਰੂਪਨਗਰ (ਸੱਜਣ ਸੈਣੀ, ਦਲਜੀਤ)— ਕੋਰੋਨਾ ਵਾਇਰਸ ਤੋਂ ਬਚਣ ਲਈ ਪੰਜਾਬ 'ਚ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਕੀਤੇ ਹੋਏ ਹਨ। ਸ਼ੌਕੀਨਾਂ ਨੂੰ ਸ਼ਰਾਬ ਨਾ ਮਿਲਣ ਨੂੰ ਅਜੇ 6 ਹੀ ਬੀਤੇ ਹਨ ਕਿ ਇਨ੍ਹਾਂ ਦੇ ਸਬਰ ਦਾ ਬੰਨ੍ਹ ਆਖਰ ਟੁੱਟ ਗਿਆ। ਸ਼ਰਾਬ ਪੀਣ ਦੇ ਸ਼ੌਕੀਨਾਂ ਨੇ 'ਲਾਲ ਪਰੀ' ਪਾਉਣ ਦੀ ਲਾਲਸਾ 'ਚ ਸ੍ਰੀ ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਪੈਂਦੇ ਪਿੰਡ ਮੋਹੀਵਾਲ ਸ਼ਰਾਬ ਦੇ ਠੇਕੇ ਨੂੰ ਪਿਛਲੇ ਪਾਸੇ ਲੱਗੇ ਰੋਸ਼ਨਦਾਨ ਤੋੜ ਕੇ ਇਥੇ ਪਈ ਸ਼ਰਾਬ ਲੁੱਟ ਲਈ।

ਇਹ ਵੀ ਪੜ੍ਹੋ : ਬਰਨਾਲਾ 'ਚ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਔਰਤ ਦੀ ਸੈਂਪਲ ਲੈਣ ਤੋਂ ਬਾਅਦ ਮੌਤ

PunjabKesariਨਿਊ ਯੂਨੀਕ ਠੇਕੇ ਦੇ ਇੰਚਾਰਜ ਲੱਕੀ ਕਪਿਲਾ ਅਤੇ ਨਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹੀਵਾਲ ਸਥਿਤ ਠੇਕਾ, ਜੋ ਕਿ ਕਰਫਿਊ ਕਾਰਨ ਪਿਛਲੇ ਕਈ ਦਿਨ੍ਹਾਂ ਤੋਂ ਬੰਦ ਪਿਆ ਸੀ, ਤੋਂ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਵੱਲੋਂ ਠੇਕੇ ਦੀ ਖਿੜਕੀ 'ਤੇ ਲੱਗੀ ਲੋਹੇ ਦੀ ਗਰਿੱਲ ਤੋੜ ਕੇ ਅੰਦਰ ਪਈਆਂ 12 ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਚੋਰੀ ਕਰ ਲਈਆਂ ਗਈਆਂ। ਇਨ੍ਹਾਂ ਦੀ ਕੀਮਤ 71 ਹਜ਼ਾਰ ਰੁਪਏ ਤੱਕ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਰਿਪੋਰਟ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਖਾਣਾ ਨਾ ਮਿਲਣ ਕਾਰਣ ਸੌਂ ਰਹੇ ਸਨ ਭੁੱਖੇ ਮਜ਼ਦੂਰ, ਤੇਜਪ੍ਰਤਾਪ ਨੇ ਕੈਪਟਨ ਨੂੰ ਕੀਤਾ ਟਵੀਟ

PunjabKesari

ਸਬੰਧਤ ਥਾਣੇ ਦੇ ਐੈੱਸ. ਐੈੱਚ. ਓ. ਥਾਣਾ ਸ੍ਰੀ ਆਨੰਦਪੁਰ ਸਾਹਿਬ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਠੇਕਾ ਮਾਲਕਾਂ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਦੇਖਣ ਨੂੰ ਮਿਲਿਆ ਕਿ ਠੇਕੇ ਦੇ ਰੋਸ਼ਨਦਾਨ ਤੋੜ ਕੇ ਅੰਦਰੋਂ ਸ਼ਰਾਬ ਦੀਆਂ ਪੇਟੀਆਂ ਚੋਰੀ ਕਰਕੇ ਲੈ ਗਏ ਹਨ। ਠੇਕੇ ਦੇ ਦੋਵੇਂ ਪਾਸੇ ਹਿਮਾਚਲ ਪੈਂਦਾ ਹੈ ਅਤੇ ਇਕ ਕਿਸਮ ਦਾ ਇਹ ਠੇਕਾ ਹਿਮਾਚਲ 'ਚ ਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕਰਫਿਊ ਦਰਮਿਆਨ ਸਰਕਾਰ ਨੇ ਲਾਂਚ ਕੀਤੀ 'ਕੋਵਾ ਐਪ', ਮਿਲਣਗੀਆਂ ਇਹ ਸਲਹੂਤਾਂ

PunjabKesari

ਇਸ ਲਈ ਹੁਣ ਉਹ ਪੁਲਸ ਪਾਰਟੀਆਂ ਦੇ ਨਾਲ ਇਸ ਏਰੀਆ ਦੇ 'ਚ ਪੈਟਰੋਲੀਅਮ ਕਰਕੇ ਕਵਰ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਹਿਮਾਚਲ ਦੇ ਕੌਲਾਂ ਵਾਲੇ ਟੋਭੇ ਤੋਂ ਨੈਣਾ ਦੇਵੀ ਮੁੱਖ ਮਾਰਗ ਉੱਤੇ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਪੰਜਾਬ ਦਾ ਇਹ ਸ਼ਰਾਬ ਦਾ ਠੇਕਾ ਹੈ। ਇਸ ਦੇ ਦੋਵੇਂ ਪਾਸੇ ਹਿਮਾਚਲ ਹੀ ਲੱਗਦਾ ਹੈ ਅਤੇ ਇਥੇ ਪਹੁੰਚਣ ਲਈ ਦੋਵੇਂ ਪਾਸਿਓਂ ਹਿਮਾਚਲ 'ਚ ਦਾਖਲ ਹੀ ਹੋਣਾ ਪੈਂਦਾ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ   

PunjabKesari

ਇਹ ਵੀ ਪੜ੍ਹੋ : ਕਰਫਿਊ ਦੌਰਾਨ ਲੁਧਿਆਣਾ 'ਚ ਵੱਡੀ ਵਾਰਦਾਤ, ਸਿਰ 'ਤੇ ਪਾਵੇ ਮਾਰ ਕੇ ਪਤੀ ਨੇ ਕੀਤਾ ਪਤਨੀ ਦਾ ਕਤਲ


author

shivani attri

Content Editor

Related News