ਬਲਾਚੌਰ ''ਚੋਂ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਬਾਰੇ ਸਾਹਮਣੇ ਆਈ ਇਹ ਗੱਲ, 3 ਪਿੰਡ ਹੋਏ ਸੀਲ

Sunday, Apr 26, 2020 - 02:23 PM (IST)

ਬਲਾਚੌਰ ''ਚੋਂ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਬਾਰੇ ਸਾਹਮਣੇ ਆਈ ਇਹ ਗੱਲ, 3 ਪਿੰਡ ਹੋਏ ਸੀਲ

ਨਵਾਂਸ਼ਹਿਰ/ਬਲਾਚੌਰ (ਜੋਬਨਪ੍ਰੀਤ)— ਬਲਾਚੌਰ ਦੇ ਪਿੰਡ ਬੂਥਗੜ੍ਹ ਦੇ ਜਤਿੰਦਰ ਕੁਮਾਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਬਲਾਚੌਰ 'ਚ ਹੋਰ 3 ਪਿੰਡਾਂ ਨੂੰ ਸੀਲ ਕੀਤਾ ਗਿਆ ਹੈ। ਸੀਲ ਕੀਤੇ ਗਏ ਇਨ੍ਹਾਂ ਪਿੰਡਾਂ 'ਚ ਪਿੰਡ ਮਾਨੇਵਾਲ, ਲੋਹਗੜ, ਤੇਜਪਾਲਣਾ  ਸ਼ਾਮਲ ਹਨ। ਜੰਮੂ ਤੋਂ ਆਉਣ ਤੋਂ ਬਾਅਦ ਟਰੱਕ ਚਾਲਕ ਜਤਿੰਦਰ ਕੁਮਾਰ ਕਾਫੀ ਲੋਕਾਂ ਦੇ ਸੰਪਰਕ 'ਚ ਆਇਆ ਹੈ। ਸੁਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਕੁਮਾਰ ਕਰੀਬ 100-120 ਲੋਕਾਂ ਦੇ ਸੰਪਰਕ 'ਚ ਆਇਆ ਸੀ ਅਤੇ ਇਸ ਨੇ ਬਲਾਚੌਰ ਦੀ ਕੈਂਟਰ ਯੂਨੀਅਨ 'ਚ ਆਪਣੇ ਦੋਸਤਾਂ ਨਾਲ ਪਾਰਟੀ ਵੀ ਕੀਤੀ ਸੀ।

ਇਹ ਵੀ ਪੜ੍ਹੋ :  ਜਲੰਧਰ 'ਚ ਹਾਈ ਸਿਕਿਓਰਿਟੀ ਦਰਮਿਆਨ ਚੱਲੀਆਂ ਗੋਲੀਆਂ

ਇਹ ਵੀ ਪਤਾ ਲੱਗਾ ਹੈ ਕਿ ਇਹ ਆਪਣੇ ਖੇਤਾਂ 'ਚ ਕਣਕ ਦੀ ਵਾਢੀ ਕਰਦਿਆਂ ਔਰਤਾਂ ਨੂੰ ਵੀ ਬਲਾਚੌਰ ਸ਼ਹਿਰ 'ਚ ਛੱਡਣ ਆਉਂਦਾ ਸੀ, ਜਿਸ 'ਤੇ ਪ੍ਰਸ਼ਾਸਨ ਵੱਲੋਂ ਬਲਾਚੌਰ ਸ਼ਹਿਰ ਦੇ 2 ਵਾਰਡਾਂ ਨੂੰ ਵੀ ਸੈਨੇਟਾਈਜ਼ ਕੀਤਾ ਹੈ। ਪ੍ਰਸ਼ਾਸਨ ਵੱਲੋਂ ਬੀਤੇ ਦਿਨ 50 ਦੇ ਕਰੀਬ ਲੋਕਾਂ ਦੇ ਸੈਂਪਲ ਵੀ ਲਏ ਗਏ ਹਨ। ਹੋਰ ਵੀ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੈਂਪਲ ਵੀ ਲਏ ਜਾਣਗੇ।

ਇਹ ਵੀ ਪੜ੍ਹੋ :  ਪੰਜਾਬ ਪੁਲਸ ਨੇ ਕਾਇਮ ਕੀਤੀ ਮਿਸਾਲ, ਜਨਮ ਦਿਨ ਮੌਕੇ ਘਰ ਪਹੁੰਚ ਦਿੱਤਾ ਇਹ ਸਰਪ੍ਰਾਈਜ਼

ਪਾਜ਼ੀਟਿਵ ਮਰੀਜ਼ ਦੇ ਮਾਪਿਆਂ ਨੂੰ ਕੀਤਾ ਘਰ 'ਚ ਕੁਆਰੰਟਾਈਨ
ਡਿਪਟੀ ਕਮਿਸ਼ਨਰ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੀ ਮੁਸਤੈਦੀ ਦਾ ਹੀ ਨਤੀਜਾ ਸੀ ਦੂਜੇ ਸੂਬਿਆਂ ਤੋਂ ਆਏ ਮਰੀਜ਼ ਦਾ ਘਰ 'ਚ ਵਾਪਸੀ ਦੇ ਕੁਝ ਹੀ ਘੰਟਿਆਂ ਨਾ ਕੇਵਲ ਸੈਂਪਲ ਲੈ ਲਿਆ ਗਿਆ, ਸਗੋਂ ਉਸਨੂੰ ਘਰ 'ਚ ਕੁਆਰੰਟਾਈਨ ਵੀ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਪਰੋਕਤ ਕੁਆਰਾ ਟਰੱਕ ਚਾਲਕ ਘਰ 'ਚ ਆਪਣੇ ਮਾਪਿਆਂ ਨਾਲ ਰਹਿੰਦਾ ਹੈ, ਜਿਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਤੋਂ ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਜੰਮੂ-ਕਸ਼ਮੀਰ ਜਾਂਦੇ ਸਮੇਂ ਉਸ ਨਾਲ ਹੋਰ ਕੌਣ ਸੀ ਅਤੇ ਉਹ ਕਿਨ੍ਹਾਂ ਲੋਕਾਂ ਦੇ ਸੰਪਰਕ 'ਚ ਆਇਆ ਸੀ। ਉਪਰੋਕਤ ਪਿੰਡ ਤੋਂ ਹਾਸਲ ਜਾਣਕਾਰੀ ਮੁਤਾਬਕ ਪਾਜ਼ੀਟਿਵ ਪਾਏ ਗਏ ਜਤਿੰਦਰ ਦੇ ਨਾਲ 2 ਹੋਰ ਲੜਕੇ ਵੀ ਗਏ ਸਨ, ਜਿਨ੍ਹਾਂ ਸਬੰਧੀ ਪ੍ਰਸ਼ਾਸਨ ਨੇ ਕੋਈ ਪੁਸ਼ਟੀ ਨਹਂੀਂ ਕੀਤੀ ਹੈ।

ਇਹ ਵੀ ਪੜ੍ਹੋ :  ਜਲੰਧਰ ''ਚ ''ਕੋਰੋਨਾ'' ਕਾਰਨ ਤੀਜੀ ਮੌਤ, ਪੰਜਾਬ ''ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ

ਪ੍ਰਸ਼ਾਸਨ ਦੀਆਂ ਸਮੱਸਿਆਵਾਂ 'ਚ ਹੋਇਆ ਵਾਧਾ
ਬਲਾਚੌਰ ਦੇ ਪਿੰਡ ਬੂਥਗੜ੍ਹ ਬੇਟ ਵਿੱਖੇ ਕੋਰੋਨਾ ਪਾਜ਼ੀਟਿਵ ਪਾਏ ਗਏ ਟਰੱਕ ਡਰਾਇਵਰ ਨੇ ਜ਼ਿਲਾ ਪ੍ਰਸ਼ਾਸਨ ਦੀਆਂ ਸਮੱਸਿਆਵਾਂ ਨੂੰ ਵੱਧਾ ਦਿੱਤਾ ਹੈ। 2 ਦਿਨ ਪਹਿਲਾਂ ਹਾਸਲ ਸੈਂਪਲਾਂ ਦੀ ਜਿਵੇਂ ਹੀ ਰਿਪੋਰਟ ਪਾਜ਼ੀਟਿਵ ਪਾਏ ਜਾਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਮਿਤੀ ਤਾਂ ਤੁਰੰਤ ਸਬ-ਡਿਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਹਿਰ ਸਣੇ ਕਈ ਉੱਚ ਸਿਵਲ ਪੁਲਸ ਅਫਸਰਾਂ ਨੇ ਉਪਰੋਕਤ ਪਿੰਡ ਦਾ ਦੌਰਾ ਕਰਕੇ ਜ਼ਰੂਰੀ ਹਦਾਇਤਾਂ ਨੂੰ ਜਾਰੀ ਕੀਤਾ।

ਇਹ ਵੀ ਪੜ੍ਹੋ :  ਪੰਜਾਬ ਪੁਲਸ ਨੇ 'ਡਿਜ਼ੀਟਲ ਰਿਮਬ੍ਰੈਂਸ ਵਾਲ' ਏ. ਸੀ. ਪੀ. ਕੋਹਲੀ ਨੂੰ ਕੀਤੀ ਸਮਰਪਿਤ

ਇਹ ਵੀ ਪੜ੍ਹੋ :  ਮੋਹਾਲੀ ਤੋਂ ਵੱਡੀ ਖਬਰ, 8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਠੀਕ ਹੋ ਕੇ ਪਰਤੇ ਘਰ


author

shivani attri

Content Editor

Related News