ਨਵਾਂਸ਼ਹਿਰ ਤੋਂ ਚੰਗੀ ਖਬਰ, 3 ਸਾਲ ਦੇ ਬੱਚੇ ਸਣੇ 33 ਮਰੀਜ਼ਾਂ ਨੇ 'ਕੋਰੋਨਾ' ਨੂੰ ਦਿੱਤੀ ਮਾਤ (ਵੀਡੀਓ)

Saturday, May 16, 2020 - 04:39 PM (IST)

ਨਵਾਂਸ਼ਹਿਰ (ਜੋਬਨਪ੍ਰੀਤ)— ਨਵਾਂਸ਼ਹਿਰ 'ਚ ਅੱਜ 33 ਕੋਰੋਨਾ ਮਰੀਜਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿਤੀ ਗਈ। ਇਨ੍ਹਾਂ ਮਰੀਜਾਂ ਦੀ ਕੋਰੋਨਾ ਰਿਪੋਰਟ ਅੱਜ ਨੈਗੇਟਿਵ ਆਈ ਸੀ, ਜਿਸ ਤੋਂ ਬਾਅਦ ਅੱਜ ਇਨ੍ਹਾਂ ਨੂੰ ਆਪਣੇ-ਆਪਣੇ ਘਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ 14 ਦਿਨ ਹੋਰ ਆਪਣੇ ਘਰਾਂ 'ਚ ਇਕਾਂਤਵਾਸ ਰਹਿਣਾ ਪਵੇਗਾ। ਜ਼ਿਲੇ 'ਚ ਕੁੱਲ 85 ਮਰੀਜ਼ ਇਲਾਜ ਅਧੀਨ ਸਨ। ਇਸ ਮੌਕੇ 'ਤੇ ਵਿਧਾਇਕ ਅੰਗਦ ਸਿੰਘ ਵੀ ਮੌਜੂਦ ਰਹੇ ਅਤੇ ਜ਼ਿਲਾ ਹਸਪਤਾਲ ਦੇ ਸਮੂਹ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਫੁੱਲ ਅਤੇ ਖਾਣਾ ਭੇਟ ਕਰ ਇਨ੍ਹਾਂ ਨੂੰ  ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਸਿਹਤਯਾਬ ਹੋਏ ਵਿਅਕਤੀਆਂ 'ਚ ਮਹਾਰਾਸ਼ਟਰ ਤੋਂ ਆਏ ਕਾਮੇ ਅਤੇ ਸ਼ਰਧਾਲੂ ਮੌਜੂਦ ਸਨ।
ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ

PunjabKesari

3 ਸਾਲ ਦੇ ਬੱਚੇ ਨੇ ਵੀ ਕੋਰੋਨਾ 'ਤੇ ਪਾਈ ਫਤਿਹ
ਅੱਜ ਦੇ ਠੀਕ ਹੋਏ ਮਰੀਜ਼ਾਂ 'ਚ ਉਹ 3 ਸਾਲ ਦਾ ਛੋਟਾ ਬੱਚਾ ਵੀ ਮੌਜੂਦ ਸੀ, ਜੋ ਕੋਰੋਨਾ ਵਾਰਡ 'ਚ ਭੰਗੜਾ ਪਾ ਮਰੀਜਾਂ ਦਾ ਮਨੋਰੰਜਨ ਕਰਦਾ ਰਿਹਾ ਹੈ। ਸਿਹਤਯਾਬ ਹੋਣ ਤੋਂ ਬਾਅਦ ਘਰ ਜਾ ਰਹੇ ਮਰੀਜਾਂ ਨੇ ਦੱਸਿਆ ਕੇ ਉਹ ਹੁਣ ਬਿਲਕੁਲ ਠੀਕ ਮਿਹਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਹਿਲਾ ਵੀ ਕੋਈ ਸਮਸਿਆ ਨਹੀਂ ਆ ਰਹੀ ਸੀ। ਡਾਕਟਰ ਵੱਲੋਂ ਵੀ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ ਗਿਆ। ਸਾਨੂੰ ਇਥੇ ਹਰ ਤਰ੍ਹਾਂ ਦੀ ਸਹੂਲਤ ਦਿਤੀ ਗਈ। ਸਾਡੇ ਉਥੇ ਵੀ ਟੈਸਟ ਹੋਏ ਸਨ ਉਹ ਨੈਗੇਟਿਵ ਆਏ ਸਨ ਸਾਡੇ ਨਾਲ ਉਥੋਂ ਫੈਕਟਰੀਆਂ ਦੇ ਕਾਮੇ ਆਏ ਸਨ, ਜਿਨ੍ਹਾਂ ਕਰਕੇ ਸਾਡੀ ਵੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ।

ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)

PunjabKesari

ਜ਼ਿਲਾ ਹਸਪਤਾਲ ਦੇ ਐੱਸ. ਐੱਮ. ਓ. ਹਰਵਿੰਦਰ ਸਿੰਘ ਅਤੇ ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਿਲੇ ਦੇ 33 ਕੋਰੋਨਾ ਮਰੀਜ਼ ਸਿਹਤਯਾਬ ਹੋਣ ਤੋਂ ਬਾਅਦ ਘਰ ਜਾ ਰਹੇ ਹਨ ਅਤੇ ਹੋਰ ਵੀ ਜ਼ਿਲੇ 'ਚ 51 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ 'ਚੋਂ 35 ਮਰੀਜ ਇਸ ਹਸਪਤਾਲ 'ਚ ਜੇਰੇ ਇਲਾ ਹਨ।
ਇਹ ਵੀ ਪੜ੍ਹੋ: ਜਲੰਧਰ ਪੁਲਸ ਦੀ ਸਿਰਦਰਦੀ ਬਣੇ ਰਹੇ ਟਰੈਵਲ ਏਜੰਟ ਕਪਿਲ ਸ਼ਰਮਾ ਨੇ ਕੀਤਾ ਸਰੰਡਰ


author

shivani attri

Content Editor

Related News