ਮੋਹਾਲੀ 'ਚ ਵਧੀ ਕੋਰੋਨਾ ਪੀੜਤਾਂ ਦੀ ਗਿਣਤੀ, 21 ਨਵੇਂ ਮਾਮਲੇ ਮਿਲੇ ਤੇ ਇਕ ਦੀ ਹੋਈ ਮੌਤ

Saturday, Jul 18, 2020 - 06:09 PM (IST)

ਮੋਹਾਲੀ 'ਚ ਵਧੀ ਕੋਰੋਨਾ ਪੀੜਤਾਂ ਦੀ ਗਿਣਤੀ, 21 ਨਵੇਂ ਮਾਮਲੇ ਮਿਲੇ ਤੇ ਇਕ ਦੀ ਹੋਈ ਮੌਤ

ਮੋਹਾਲੀ (ਪ੍ਰਦੀਪ)— ਮੋਹਾਲੀ 'ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਅੱਜ ਮੋਹਾਲੀ 'ਚ ਜਿੱਥੇ 21 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ, ਉਥੇ ਹੀ ਇਕ ਮਰੀਜ਼ ਨੇ ਦਮ ਤੋੜ ਦਿੱਤਾ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।ਉਨ੍ਹਾਂ ਕਿਹਾ ਕਿ ਹਾਲ ਹੀ 'ਚ ਹੋਏ ਕੇਸਾਂ 'ਚ ਵਾਧੇ ਦੇ ਮੱਦੇਨਜ਼ਰ ਕੋਈ ਜੋਖਮ ਨਾ ਲੈਂਦੇ ਨਮੂਨੇ ਲੈਣ ਦੀ ਦਰ ਨੂੰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਵਿਆਪਕ ਪੱਧਰ 'ਤੇ ਸੰਪਰਕਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇੰਫੈਕਸ਼ਨ ਦੇ ਫੈਲਣ ਨੂੰ ਘਟਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਅਸੀਂ ਕੋਵਿਡ ਦੇ ਕੰਮ 'ਚ ਲੱਗੇ ਕਾਮਿਆਂ ਦੀ ਗਿਣਤੀ 'ਚ ਵਾਧਾ ਕੀਤਾ ਹੈ ਅਤੇ ਦੂਜੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਕੰਟਰੋਲ ਰੂਮ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੇ ਯਾਤਰੀਆਂ ਦੇ ਅੰਕੜਿਆਂ ਦਾ ਰਿਕਾਰਡ ਰੱਖਣ 'ਚ ਸਹਾਇਤਾ ਲਈ ਬੁਲਾਇਆ ਹੈ। ਟੈਸਟਿੰਗ ਟੀਮਾਂ ਅਤੇ ਸੇਫਟੀ ਪ੍ਰੋਟੋਕੋਲ ਲਾਗੂ ਕਰਨ ਵਾਲੀਆਂ ਟੀਮਾਂ ਦੀ ਗਿਣਤੀ 'ਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਫੈਲਾਅ ਦੇ ਖਤਰੇ ਵਾਲੇ ਇਲਾਕਿਆਂ 'ਚ ਘਰ-ਘਰ ਜਾ ਕੇ ਸੈਂਪਲ ਲਏ ਜਾਣਗੇ।
ਇਹ ਵੀ ਪੜ੍ਹੋ: 5 ਦਿਨ ਪਹਿਲਾਂ ਵਿਆਹੀ ਕੁੜੀ ਨੂੰ ਦਿਨ-ਦਿਹਾੜੇ ਕੀਤਾ ਅਗਵਾ, ਪੁਲਸ ਨੂੰ ਪਈਆਂ ਭਾਜੜਾਂ

ਇਨ੍ਹਾਂ ਇਲਾਕਿਆਂ 'ਚੋਂ ਸਾਹਮਣੇ ਆਏ ਅੱਜ ਦੇ ਪਾਜ਼ੇਟਿਵ ਕੇਸ
ਜ਼ਿਲ੍ਹੇ ਭਰ 'ਚੋਂ ਸਾਹਮਣੇ ਆਏ 21 ਕੇਸਾਂ 'ਚ ਸੋਹਾਣਾ ਹਸਪਤਾਲ ਤੋਂ 27, 22, 23, 26, 50 ਸਾਲਾ ਬੀਬੀਆਂ ਅਤੇ 22, 29 ਸਾਲਾ ਪੁਰਸ਼, ਸੈਕਟਰ 125 ਸੰਨੀ ਇੰਨਕਲੇਵ ਖਰੜ੍ਹ ਤੋਂ 34 ਅਤੇ 48 ਸਾਲਾ ਪੁਰਸ਼ ਅਤੇ 17 ਅਤੇ 20 ਸਾਲਾ ਬੀਬੀਆਂ, ਏ. ਓ. ਐੱਮ. ਇਨਕਲੇਵ ਮੋਹਾਲੀ ਤੋਂ 55 ਸਾਲਾ ਪੁਰਸ਼, ਮੋਤੀਆ ਰੇਗਲ ਢਕੌਲੀ ਤੋਂ 52 ਸਾਲਾ ਪੁਰਸ਼, ਸੰਨੀ ਇੰਨਕਲੇਵ ਜ਼ੀਰਕਪੁਰ ਤੋਂ 65 ਸਾਲਾ ਪੁਰਸ਼, ਹਾਈ ਲੈਂਡ ਪਾਰਕ ਜ਼ੀਰਕਪੁਰ ਤੋਂ 30 ਸਾਲਾ ਬੀਬੀ, ਸੈਕਟਰ 69 ਮੋਹਾਲੀ ਤੋਂ 29, 49 ਸਾਲਾ ਬੀਬੀਆਂ ਅਤੇ 27 ਸਾਲਾ ਪੁਰਸ਼, ਮੋਹਾਲੀ ਤੋਂ 35 ਸਾਲਾ ਪੁਰਸ਼, ਖਰੜ ਤੋਂ 25 ਸਾਲਾ ਪੁਰਸ਼, ਪੀਰ ਮੁਛੱਲਾ ਤੋਂ 39 ਸਾਲਾ ਪੁਰਸ਼ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਇਸ ਮਹਿਕਮੇ ਦੇ ਆਲ੍ਹਾ ਅਧਿਕਾਰੀ ਸਮੇਤ ਕੋਰੋਨਾ ਦੇ 58 ਨਵੇਂ ਮਾਮਲੇ ਮਿਲੇ

ਇਹ ਮਰੀਜ਼ ਹੋਏ ਠੀਕ ਤੇ ਇਕ ਦੀ ਹੋਈ ਮੌਤ
ਠੀਕ ਹੋਏ 'ਚ ਸੈਕਟਰ 97 ਮੋਹਾਲੀ ਤੋਂ 69 ਸਾਲਾ ਪੁਰਸ਼, ਫੇਜ 4 ਤੋਂ 35 ਸਾਲਾ ਪੁਰਸ਼, ਕੁਰਾਲੀ ਤੋਂ 15 ਸਾਲਾ ਲੜਕੀ, ਸੈਕਟਰ 78 ਮੋਹਾਲੀ ਤੋਂ 40 ਸਾਲਾ ਪੁਰਸ਼, ਫੇਜ 3 ਮੋਹਾਲੀ ਤੋਂ 25 ਸਾਲਾ ਪੁਰਸ਼ ਅਤੇ ਖਰੜ ਤੋਂ 34, 38 ਸਾਲਾ ਪੁਰਸ਼ ਤੇ 58 ਸਾਲਾ ਮਹਿਲਾ ਸ਼ਾਮਲ ਹੈ ਜਦਕਿ ਪ੍ਰੀਤ ਕਲੌਨੀ ਜ਼ੀਕਰਪੁਰ ਦੇ ਇਕ 43 ਸਾਲਾ ਵਿਅਕਤੀ ਦੀ ਜੀ. ਐੱਮ. ਸੀ. ਐੱਚ. ਸੈਕਟਰ 32 ਚੰਡੀਗੜ੍ਹ ਵਿਖੇ ਮੌਤ ਹੋ ਗਈ ਹੈ। ਉਹ ਬਲੱਡ ਸ਼ੂਗਰ ਬੀਮਾਰੀ ਤੋਂ ਪੀੜਤ ਸੀ। ਹੁਣ ਤਕ ਜ਼ਿਲ੍ਹੇ 'ਚ ਕੁੱਲ ਕੇਸਾਂ ਦੀ ਗਿਣਤੀ 513 ਹੋ ਗਈ ਹੈ, ਜਿਨ੍ਹਾਂ 'ਚੋਂ ਐਕਟਿਵ ਕੇਸ 185 ਹਨ। ਕੁੱਲ 318 ਕੇਸ ਠੀਕ ਹੋ ਗਏ ਹਨ ਜਦੋਂ ਕਿ 10 ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਨੇ ਲਈ ਇਕ ਹੋਰ ਮਰੀਜ਼ ਦੀ ਜਾਨ


author

shivani attri

Content Editor

Related News