ਕਰਫਿਊ ਦੀ ਉਲੰਘਣਾ: ਬਾਹਰ ਘੁੰਮਦੀ ਮੌਤ ਨਾਲ ਖੇਡ ਰਹੇ ਲੋਕ ਸਮਾਜ ਤੇ ਪੁਲਸ ਲਈ ਬਣੇ ਵੱਡੀ ਮੁਸੀਬਤ
Sunday, Apr 12, 2020 - 06:37 PM (IST)
ਸਮਰਾਲਾ (ਗਰਗ, ਬੰਗੜ)— ਦੁਨੀਆ ਭਰ 'ਚ ਫੈਲੇ ਕਰੋਨਾ ਵਾਇਰਸ ਨਾਲ ਇਸ ਵੇਲੇ ਪੂਰੇ ਦੇਸ਼ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ ਅਤੇ ਕੋਰੋਨਾ ਪੀੜਿਤਾਂ ਦੀ ਤੇਜੀ ਨਾਲ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਸਰਕਾਰ ਲਗਾਤਾਰ ਸਖਤ ਕਦਮ ਚੁੱਕ ਰਹੀ ਹੈ। ਪੰਜਾਬ 'ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵੱਧਦੀ ਰਫਤਾਰ ਨੂੰ ਵੇਖਦੇ ਹੋਏ ਕਰਫਿਊ ਦੀ ਮਿਆਦ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਵਾਰ-ਵਾਰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਹਰ ਰੋਜ਼ ਸਬਜ਼ੀ ਮੰਡੀਆਂ 'ਚ ਇੱਕਠੀ ਹੋ ਰਹੀ ਭੀੜ ਅਤੇ ਸੜ•ਕਾਂ 'ਤੇ ਸਰੇਆਮ ਘੁੰਮਦੇ ਲੋਕਾਂ ਨੇ ਕਰਫਿਊ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਹਾਲਾਂਕਿ ਸਰਕਾਰ ਵਾਰ-ਵਾਰ ਇਹੀ ਚਿਤਾਵਨੀ ਜਾਰੀ ਕਰ ਰਹੀ ਹੈ ਕਿ ਪੰਜਾਬ ਲਗਾਤਾਰ ਕਮਿਊਨਿਟੀ ਸਪ੍ਰੈਡ ਵੱਲ ਵੱਧ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਕਰਫਿਊ ਦੀ 100 ਫੀਸਦੀ ਪਾਲਣਾ ਕਰਦੇ ਹੋਏ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀ ਨਿਕਲਣਾ ਚਾਹੀਦਾ ਹੈ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਦੀ ਸਰਕਾਰ ਦੀਆਂ ਸਾਰੀਆਂ ਅਪੀਲਾਂ-ਦਲੀਲਾਂ ਨੂੰ ਦਰਕਿਨਾਰ ਕਰਦੇ ਹੋਏ ਬਿਨ੍ਹਾ ਕਿਸੇ ਖਾਸ ਵਜਾ ਦੇ ਘਰਾਂ ਦੇ ਬਾਹਰ ਮੌਤ ਬਣ ਕੇ ਘੁੰਮਦੀ ਕੋਰੋਨਾ ਵਰਗੀ ਭਿਆਨਕ ਬੀਮਾਰੀ ਨਾਲ ਖੇਡਦੇ ਹੋਏ ਇੱਧਰ-ਉੱਧਰ ਘੁੰਮਣ ਦੀ ਆਦਤ ਪੂਰੇ ਸਮਾਜ ਲਈ ਜਿਥੇ ਵੱਡਾ ਖਤਰਾ ਬਣੀ ਹੋਈ ਹੈ, ਉਥੇ ਪੁਲਸ ਲਈ ਵੀ ਅਜਿਹੇ ਲੋਕਾਂ ਨੂੰ ਨੱਥ ਪਾਉਣਾ ਇਕ ਵੱਡੀ ਮੁਸੀਬਤ ਬਣ ਚੁੱਕਿਆ ਹੈ। ਸਥਾਨਕ ਪੁਲਸ ਕਰਫਿਊ ਦੀ ਉਲਘੰਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਲਗਾਤਾਰ ਕਾਰਵਾਈ ਵਿਚ ਜੁੱਟੀ ਹੋਈ ਹੈ ਪਰ ਫਿਰ ਵੀ ਕਰਫਿਊ ਤੌੜਨ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਰਹੀ।
ਇਹ ਵੀ ਪੜ੍ਹੋ : ਜਲੰਧਰ: ਕਰਫਿਊ 'ਚ ਤਾਇਨਾਤ ਪੁਲਸ ਦੇ ਜਵਾਨਾਂ ਦੀ ਕੁਝ ਇਸ ਤਰ੍ਹਾਂ ਹੋ ਰਹੀ ਹੈ ਹੌਸਲਾ ਅਫਜ਼ਾਈ
ਇਹ ਵੀ ਪੜ੍ਹੋ : ਨਿਹੰਗਾਂ ਦੇ ਹਮਲੇ ਨੂੰ ਭਗਵੰਤ ਮਾਨ ਨੇ ਦੱਸਿਆ ਸ਼ਰਮਨਾਕ, ਸਰਕਾਰ ਤੋਂ ਕੀਤੀ ਇਹ ਮੰਗ
ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਕਾਂਗਰਸੀ ਆਗੂ ਦੀਪਕ ਸ਼ਰਮਾ ਦੀ ਲੋਕਾਂ ਨੂੰ ਖਾਸ ਅਪੀਲ
ਸਮਰਾਲਾ ਦੇ ਸਿਟੀ ਟ੍ਰੈਫਿਕ ਵਿੰਗ ਨੇ ਅੱਜ ਵੀ ਅਣਗਿਣਤ ਵਾਹਨਾਂ ਨੂੰ ਕਰਫਿਊ ਦੌਰਾਨ ਕਾਬੂ ਕਰਦੇ ਹੋਏ ਉਨ੍ਹਾਂ 'ਤੇ ਕਾਰਵਾਈ ਕੀਤੀ ਹੈ। ਟ੍ਰੈਫਿਕ ਇੰਚਾਰਜ਼ ਮਨਪ੍ਰੀਤ ਸਿੰਘ ਮਾਨ, ਸਹਾਇਕ ਥਾਣੇਦਾਰ ਸਿਕੰਦਰ ਸਿੰਘ ਮਾਹਲ ਅਤੇ ਸਹਾਇਕ ਥਾਣੇਦਾਰ ਅਜਮੇਰ ਸਿੰਘ ਸਮਸ਼ਪੁਰ ਦੀ ਅਗਵਾਈ 'ਚ ਸ਼ਹਿਰ ਦੇ ਵੱਖ-ਵੱਖ ਸਥਾਨਾਂ ਉੱਤੇ ਕੀਤੀ ਨਾਕਾਬੰਦੀ ਦੌਰਾਨ ਕਈ ਅਜਿਹੇ ਵਾਹਨ ਕਾਬੂ ਕੀਤੇ ਗਏ, ਜਿਨ੍ਹਾਂ ਕੋਲ ਨਾ ਹੀ ਕਰਫਿਊ ਪਾਸ ਸੀ ਅਤੇ ਨਾ ਹੀ ਉਹ ਕਿਸੇ ਐਮਰਜੈਂਸੀ ਹਾਲਾਤ 'ਚ ਵਾਹਨ ਲੈ ਕੇ ਘਰ ਤੋਂ ਬਾਹਰ ਨਿਕਲੇ ਸਨ।
ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਉਹ ਹਰ ਰੋਜ ਹੀ ਚੈਕਿੰਗ ਕਰਦੇ ਹੋਏ ਅਜਿਹੇ ਵਾਹਨ ਮਾਲਕਾਂ ਖਿਲਾਫ਼ ਕਾਰਵਾਈ ਕਰ ਰਹੇ ਹਨ, ਜਿਹੜੇ ਕਰਫਿਊ ਦੌਰਾਨ ਵੀ ਗੈਰ ਲੌੜੀਂਦੇ ਕੰਮਾਂ ਲਈ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਦੀ ਵਾਰ-ਵਾਰ ਦਿੱਤੀ ਜਾਂਦੀ ਚਿਤਾਵਨੀ ਅਤੇ ਹਰ ਰੋਜ ਕੀਤੀ ਜਾਣ ਵਾਲੀ ਕਾਰਵਾਈ ਦੇ ਬਾਵਜੂਦ ਲੋਕ ਘਰਾਂ 'ਚ ਟਿਕ ਕੇ ਬੈਠਣ ਲਈ ਤਿਆਰ ਨਹੀਂ ਹਨ। ਹੁਣ ਪੁਲਸ ਨੇ ਕਰਫਿਊ ਤੌੜਨ ਵਾਲੇ ਵਾਹਨ ਮਾਲਕਾਂ ਖਿਲਾਫ ਕੇਸ ਦਰਜ਼ ਕਰਨ ਅਤੇ ਵਾਹਨ ਨੂੰ ਜ਼ਬਤ ਕਰਕੇ ਥਾਣੇ ਭੇਜਣ ਦੀ ਕਾਰਵਾਈ ਸਖਤੀ ਨਾਲ ਸ਼ੁਰੂ ਕਰ ਦਿੱਤੀ ਹੈ, ਤਾਕਿ ਇਸ ਭਿਆਨਕ ਬੀਮਾਰੀ ਦੇ ਖਤਰੇ 'ਚ ਵੀ ਬਾਹਰ ਘੁੰਮ ਰਹੇ ਲੋਕਾਂ 'ਤੇ ਰੋਕ ਲਗਾਈ ਜਾ ਸਕੇ।
ਇਹ ਵੀ ਪੜ੍ਹੋ : ਪੁਲਸ ਪਾਰਟੀ 'ਤੇ ਹੋਏ ਹਮਲੇ ਦੀ ਕੈਪਟਨ ਨੇ ਕੀਤੀ ਨਿਖੇਧੀ, ਪੰਜਾਬ ਪੁਲਸ ਨੂੰ ਦਿੱਤੀਆਂ ਇਹ ਹਦਾਇਤਾਂ
ਇਥੇ ਜ਼ਿਕਰਯੋਗ ਹੈ, ਕਿ ਇਸ ਤੋਂ ਪਹਿਲਾਂ ਵੀ ਸਮਰਾਲਾ ਪੁਲਸ ਕਈ ਵਿਅਕਤੀਆਂ ਖਿਲਾਫ ਕਰਫਿਊ ਤੌੜਨ 'ਤੇ ਮਾਮਲੇ ਵੀ ਦਰਜ਼ ਕਰ ਚੁੱਕੀ ਹੈ ਅਤੇ ਬਾਹਰ ਘੁੰਮ ਰਹੇ 25 ਤੋਂ ਵੀ ਵੱਧ ਵਿਅਕਤੀਆਂ ਨੂੰ ਸਜ਼ਾ ਦੇ ਤੌਰ 'ਤੇ ਇਥੇ ਬਣਾਈ ਗਈ ਆਰਜ਼ੀ ਜੇਲ ਵਿਚ ਭੇਜ ਚੁੱਕੀ ਹੈ। ਪੁਲਸ ਦੀ ਇਸ ਕਾਰਵਾਈ ਮਗਰੋਂ ਸ਼ਹਿਰ 'ਚ ਬੇਲੋੜੇ ਘੁੰਮਦੇ ਲੋਕਾਂ ਦੀ ਗਿਣਤੀ 'ਚ ਕੁਝ ਕਮੀ ਜਰੂਰ ਆਈ ਹੈ ਪਰ ਸਵੇਰ ਵੇਲੇ ਬਾਜ਼ਾਰ 'ਚ ਜਰੂਰੀ ਵਸਤਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਖੁੱਲ੍ਹਦੀਆਂ ਦੁਕਾਨਾਂ 'ਤੇ ਇੱਕਤਰ ਹੁੰਦੀ ਭੀੜ ਨੇ ਸ਼ੋਸ਼ਲ ਡਿਸਟੈਂਸਿੰਗ ਸਮੇਤ ਸੂਬੇ 'ਚ ਲੱਗੇ ਹੋਏ ਕਰਫਿਊ ਨੂੰ ਵੀ ਛਿੱਕੇ ਟੰਗਿਆ ਹੋਇਆ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਕਹਿਰ, 4 ਹੋਰ ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ
ਇਹ ਵੀ ਪੜ੍ਹੋ : ਜਲੰਧਰ: ਵਿਧਾਇਕ ਬਾਵਾ ਹੈਨਰੀ ਸਮੇਤ 6 ਪਰਿਵਾਰਕ ਮੈਂਬਰਾਂ ਦੇ ਕੋਰੋਨਾ ਜਾਂਚ ਲਈ ਲਏ ਗਏ ਸੈਂਪਲ
ਇਹ ਵੀ ਪੜ੍ਹੋ : ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ 'ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ