ਉੱਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀ ਇਕ ਨਿੱਜੀ ਯੂਨੀਵਰਸਿਟੀ ਨੂੰ ਨੋਟਿਸ ਜਾਰੀ
Saturday, Apr 18, 2020 - 12:30 PM (IST)
ਚੰਡੀਗੜ੍ਹ/ਫਗਵਾੜਾ (ਰਮਨਜੀਤ, ਹਰਜੋਤ)— ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੇ ਸੂਬੇ ਦੀ ਇਕ ਨਿੱਜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਕ ਪੱਤਰ ਲਿਖ ਕੇ 7 ਦਿਨਾਂ ਦੇ ਅੰਦਰ ਕਾਰਨ ਦੱਸਣ ਲਈ ਕਿਹਾ ਹੈ ਕਿ ਕਿਉਂ ਨਾ ਉਨ੍ਹਾਂ ਦਾ ਐੱਨ. ਓ. ਸੀ. ਰੱਦ ਕਰ ਦਿੱਤੀ ਜਾਵੇ। ਉੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਸ਼ੋਅ-ਕਾਜ਼ ਨੋਟਿਸ 'ਚ ਯੂਨੀਵਰਸਿਟੀ 'ਤੇ ਰਾਜ ਦੇ ਉੱਚ ਸਿੱਖਿਆ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਲਾਕ ਡਾਊਨ ਸਬੰਧੀ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ: ਕੋਰੋਨਾ : ਪੰਜਾਬ ਦੇ 30,567 ਪੁਲਸ ਜਵਾਨਾਂ ਦਾ ਹੋਇਆ ਚੈੱਕਅਪ, ਜਾਪਾਨੀ ਮਸ਼ੀਨਾਂ ਨਾਲ ਸੈਨੇਟਾਈਜ਼ ਹੋ ਰਹੇ 'ਨਾਕੇ'
ਪੱਤਰ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਾ ਸਿਰਫ ਪੰਜਾਬ ਜਾਂ ਭਾਰਤ ਦੇਸ਼ ਸਗੋਂ ਪੂਰੀ ਦੁਨੀਆ ਜੰਗੀ ਪੱਧਰ 'ਤੇ ਲੜਾਈ ਲੜ ਰਹੀ ਹੈ ਤਾਂਕਿ ਇਹ ਬੀਮਾਰੀ ਨਾ ਫੈਲੇ ਪਰ ਇਨ੍ਹਾਂ ਸਾਰੇ ਨਿਰਦੇਸ਼ਾਂ ਅਤੇ ਹੁਕਮਾਂ ਦੀ ਉਲੰਘਣਾ ਕਰਦਿਆਂ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ਖੇਤਰ 'ਚ 3200 ਤੋਂ ਵੱਧ ਵਿਦਿਆਰਥੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਸਟਾਫ ਨੂੰ ਰੋਕ ਕੇ ਰੱਖਿਆ ਗਿਆ, ਜੋ ਕਿ ਬੀਮਾਰੀ ਦੇ ਫੈਲਣ ਦਾ ਬਹੁਤ ਵੱਡਾ ਕਾਰਨ ਸਿੱਧ ਹੋ ਸਕਦਾ ਹੈ। ਇਹ ਸਿੱਧੇ ਤੌਰ 'ਤੇ ਨੈਸ਼ਨਲ ਸਕਿਓਰਿਟੀ ਐਕਟ ਅਤੇ ਐਪੀਡੇਮਿਕ ਕੰਟਰੋਲ ਐਕਟ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਕਰਫਿਊ 'ਚ ਕੀਤਾ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਚਰਚਾ ਦਾ ਵਿਸ਼ਾ