ਜ਼ਿਲ੍ਹਾ ਕਪੂਰਥਲਾ ''ਚ DSP ਸਣੇ 14 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਮਚੀ ਹਫੜਾ-ਦਫੜੀ

Wednesday, Aug 19, 2020 - 12:50 PM (IST)

ਜ਼ਿਲ੍ਹਾ ਕਪੂਰਥਲਾ ''ਚ DSP ਸਣੇ 14 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਮਚੀ ਹਫੜਾ-ਦਫੜੀ

ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)— ਪੰਜਾਬ 'ਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਮੰਗਲਵਾਰ ਨੂੰ ਕਪੂਰਥਲਾ ਜ਼ਿਲ੍ਹਾ ਨਾਲ ਸਬੰਧਤ 14 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ 8 ਮਰੀਜ਼ਾਂ ਦੀ ਰਿਪੋਰਟ ਅੰਮ੍ਰਿਤਸਰ ਲੈਬ ਤੋਂ ਪ੍ਰਾਪਤ ਹੋਈ ਹੈ ਅਤੇ 6 ਮਰੀਜ਼ਾਂ ਦੀ ਰਿਪੋਰਟ ਸਿਵਲ ਹਸਪਤਾਲ 'ਚ ਸਥਾਪਤ ਐਂਟੀਜਨ ਮਸ਼ੀਨ ਨਾਲ ਟੈਸਟ ਕੀਤੇ ਜਾਣ ਤੋਂ ਬਾਅਦ ਹਾਸਲ ਹੋਈ ਹੈ। ਇਨ੍ਹਾਂ 'ਚ ਇਕ ਡੀ.ਐੱਸ.ਪੀ. ਵੀ ਸ਼ਾਮਲ ਹੈ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਵੀ ਪੜ੍ਹੋ: ਬੀਮਾਰੀ ਤੇ ਗਰੀਬੀ ਨੇ ਪਤੀ-ਪਤਨੀ ਨੂੰ ਮਰਨ ਲਈ ਕੀਤਾ ਮਜਬੂਰ, ਦੋਹਾਂ ਨੇ ਨਿਗਲਿਆ ਜ਼ਹਿਰ

ਇਹ ਪਾਏ ਗਏ ਪਾਜ਼ੇਟਿਵ ਮਰੀਜ਼
ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚ ਨੰਗਲ ਲੁਬਾਣਾ ਵਾਸੀ 30 ਸਾਲਾ ਪੁਰਸ਼, ਮੰਡ ਕਲਾਂ ਵਾਸੀ 64 ਸਾਲਾ ਪੁਰਸ਼ ਬੇਗੋਵਾਲ, ਰੱਤਾ ਨੌ ਆਬਾਦ ਵਾਸੀ 18 ਸਾਲਾ ਨੌਜਵਾਨ, ਮੁਹੱਲਾ ਕਾਇਮਪੁਰਾ ਵਾਸੀ 45 ਸਾਲਾ ਮਹਿਲਾ, ਸ਼ਿਕਾਰਪੁਰ ਵਾਸੀ 70 ਸਾਲਾ ਮਹਿਲਾ, ਫੱਤੂਚੱਕ ਵਾਸੀ 32 ਸਾਲਾ ਪੁਰਸ਼, ਮਿਆਨੀ ਬਾਕਰਪੁਰ ਵਾਸੀ 23 ਸਾਲਾ ਪੁਰਸ਼, ਆਦਮਪੁਰ ਤਲਵਾੜਾ 38 ਸਾਲਾ ਪੁਰਸ਼, ਵਿੰਡਸਰ ਪਾਰਕ ਕਪੂਰਥਲਾ ਵਾਸੀ 16 ਸਾਲਾ ਲੜਕਾ ਅਤੇ 48 ਸਾਲਾ ਪੁਰਸ਼, ਉੱਚਾ ਧੋੜਾ ਵਾਸੀ 34 ਸਾਲਾ ਪੁਰਸ਼, ਫਗਵਾੜਾ ਵਾਸੀ 22 ਸਾਲਾ ਲੜਕਾ ਅਤੇ ਭੁਲੱਥ ਵਾਸੀ 37 ਸਾਲਾ ਪੁਰਸ਼ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦਾ ਇਕ ਡੀ. ਐੱਸ. ਪੀ. ਪਾਜ਼ੇਟਿਵ ਪਾਇਆ ਗਿਆ ਹੈ। ਇਸ ਦੇ ਇਲਾਵਾ ਕਪੂਰਥਲਾ ਵਾਸੀ 64 ਸਾਲਾ ਬਜ਼ੁਰਗ ਔਰਤ ਵਸੰਤ ਵਿਹਾਰ ਕਪੂਰਥਲਾ ਜੋ ਕਿ ਕੋਰੋਨਾ ਨਾਲ ਪਾਜ਼ੇਟਿਵ ਸੀ, ਦੀ ਮੌਤ ਹੋ ਗਈ ਹੈ। ਜਿਸ ਕਾਰਨ ਹੁਣ ਤੱਕ ਕੋਰੋਨਾ ਨਾਲ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਥੇ ਦੱਸਣਯੋਗ ਹੈ ਕਿ ਸਹਾਇਕ ਸਿਵਲ ਸਰਜਨ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਿਵਲ ਸਰਜਨ ਦਫਤਰ 'ਚ ਕੰਮ ਕਰਦੇ ਸਭ ਅਧਿਕਾਰੀਆਂ ਸਣੇ ਕਾਮਿਆਂ ਦੇ ਨਮੂਨੇ ਲਏ ਗਏ ਸਨ। ਵਿਸ਼ੇਸ਼ ਤੌਰ 'ਤੇ ਸਿਵਲ ਸਰਜਨ ਨੇ ਖੁਦ ਆਪਣਾ ਨਮੂਨੇ ਟੈਸਟਿੰਗ ਦੇ ਲਈ ਦਿੱਤੇ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦਹਸਪਤਾਲ ਸਟਾਫ ਨੇ ਰਾਹਤ ਮਹਿਸੂਸ ਕੀਤੀ।
ਉੱਥੇ ਹੀ ਜ਼ਿਲ੍ਹੇ ਦੇ ਇਕ ਡੀ. ਐੱਸ. ਪੀ. ਦੀ ਬੀਤੇ ਦਿਨੀਂ ਬੁਖਾਰ ਹੋਣ ਕਾਰਨ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਦਾ ਕੋਰੋਨਾ ਦਾ ਨਮੂਨੇ ਲਿਆ ਗਿਆ ਸੀ, ਜਿਸ ਦੀ ਮੰਗਲਵਾਰ ਨੂੰ ਰਿਪੋਰਟ ਆਉਣ ਨਾਲ ਪਾਜ਼ੇਟਿਵ ਪਾਈ ਗਈ। ਇਕ ਡੀ. ਐੱਸ. ਪੀ. ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਪੁਲਸ ਤੰਤਰ 'ਚ ਕਾਫੀ ਦਹਿਸ਼ਤ ਵੱਧ ਗਈ ਹੈ। ਡੀ. ਐੱਸ. ਪੀ. ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ।

ਗੌਰ ਹੋਵੇ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦਾ ਇਕ ਹੋਰ ਡੀ. ਐੱਸ. ਪੀ., ਕਈ ਥਾਣਾ ਸਟੇਸ਼ਨਾਂ ਦੇ ਐੱਸ. ਐੱਚ. ਓ. ਸਮੇਤ ਕੁਝ ਪੁਲਸ ਕਰਮਚਾਰੀ ਪਾਜ਼ੇਟਿਵ ਪਾਏ ਜਾ ਚੁੱਕੇ ਹਨ, ਜਿਸ ਨਾਲ ਦਹਿਸ਼ਤ ਵੱਧ ਗਈ ਹੈ ਕਿਉਂਕਿ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਦਿਨਾਂ ਲਈ ਆਈਸੋਲੇਟ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਜ਼ਿਲ੍ਹੇ 'ਚ ਪੁਲਸ ਦੀ ਕਮੀ ਮਹਿਸੂਸ ਹੋ ਰਹੀ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਪੁਲਸ ਕਾਮੇ ਅਤੇ ਫਰੰਟ ਲਾਈਨ ਯੋਧਾ ਕੋਰੋਨਾ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਇਹ ਆਮ ਲੋਕਾਂ ਦੇ ਲਈ ਵੱਡੀ ਚਿੰਤਾ ਦਾ ਕਾਰਨ ਬਣ ਸਕਦਾ ਹੈ। ਇਸ ਦੇ ਇਲਾਵਾ ਇਕ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਜਿਸ ਕਾਰਨ ਆਸ-ਪਾਸ ਦੇ ਖੇਤਰਾਂ ਦੇ ਲੋਕਾਂ 'ਚ ਦਹਿਸ਼ਤ ਕਾਫੀ ਵੱਧ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚੋਂ ਫਿਰ ਵੱਡੀ ਗਿਣਤੀ 'ਚ ਕੋਰੋਨਾ ਦੇ ਮਿਲੇ ਨਵੇਂ ਮਾਮਲੇ, ਇਕ ਦੀ ਮੌਤ

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ, ਡਾ. ਸੰਦੀਪ ਧਵਨ ਅਤੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲ੍ਹੇ 'ਚ 543 ਲੋਕਾ ਦੀ ਸੈਂਪਲਿੰਗ ਕੀਤੀ ਗਈ ਹੈ। ਜਿਨ੍ਹਾਂ 'ਚ ਕਪੂਰਥਲਾ ਤੋਂ 198, ਕਾਲਾ ਸੰਘਿਆਂ ਤੋਂ 112, ਪਾਂਛਟਾ ਤੋਂ 100, ਬੇਗੋਵਾਲ ਤੋਂ 47, ਭੁਲੱਥ ਤੋਂ 43, ਫੱਤੂਢੀਂਗਾ ਤੋਂ 36 ਅਤੇ ਸੁਲਤਾਨਪੁਰ ਲੋਧੀ ਤੋਂ 7 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ 'ਚ ਕੁੱਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 649 ਤੱਕ ਪਹੁੰਚ ਚੁੱਕੀ ਹਨ, ਜਿਨ੍ਹਾਂ 'ਚੋਂ ਐਕਟਿਵ ਮਰੀਜ਼ 249 ਹਨ। ਇਸ ਤੋਂ ਇਲਾਵਾ 376 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 24 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਉਨ੍ਹਾਂ ਦੱਸਿਆਂ ਕਿ ਜ਼ਿਲ੍ਹੇ 'ਚ ਕੋਰੋਨਾ ਦਾ ਸੰਕਰਮਣ ਹੁਣ ਆਪਣੇ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇਸ ਬੀਮਾਰੀ ਤੋਂ ਬਚਣ ਲਈ ਲੋਕਾ ਨੂੰ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਾਰਨ ਹੌਲੀ-ਹੌਲੀ ਮੌਤਾਂ ਦਾ ਅੰਕੜਾ ਵੱਧ ਰਿਹਾ ਹੈ। ਮਰਨ ਵਾਲਿਆਂ 'ਚ ਜ਼ਿਆਦਾਤਰ ਬਜੁਰਗ ਹੀ ਸ਼ਾਮਲ ਹਨ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਰਿਵਾਰ ਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਨਾ ਜਾਣ ਦੇਣ। ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰੋ।


author

shivani attri

Content Editor

Related News