ਕੋਰੋਨਾ ਦੇ 97 ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨ ਲਈ ਲਏ ਨਮੂਨੇ
Monday, Jun 01, 2020 - 11:50 AM (IST)
ਕਪੂਰਥਲਾ (ਮਹਾਜਨ)— ਕੋਰੋਨਾ ਦੇ ਪ੍ਰਭਾਵ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਸਿਹਤ ਮਹਿਕਮੇ ਵੱਲੋਂ ਐਤਵਾਰ ਨੂੰ ਜ਼ਿਲ੍ਹੇ ਭਰ `ਚੋਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਕਰੀਬ 97 ਨਮੂਨੇ ਲਏ ਗਏ ਹਨ। ਜਿਸ 'ਚ ਸੁਲਤਾਨਪੁਰ ਲੋਧੀ 'ਚ 9, ਫੱਤੂਢੀਂਗਾ 'ਚ 8, ਟਿੱਬਾ 15, ਫਗਵਾੜਾ 9, ਭੁਲੱਥ 15, ਪਾਂਛਟਾ 7, ਕਾਲਾ ਸੰਘਿਆ 13 ਅਤੇ 21 ਨਮੂਨੇ ਐੱਨ. ਆਰ. ਆਈਜ. ਦੇ ਦੁਬਾਰਾ ਲਏ ਗਏ ਹਨ। ਐਤਵਾਰ ਨੂੰ 155 ਨਮੂਨਿਆਂ ਦੀ ਰਿਪੋਰਟ ਆਈ ਹੈ, ਜਿਸ 'ਚ ਸਭ ਨਮੂਨੇ ਨੈਗਟਿਵ ਪਾਏ ਗਏ ਹਨ। ਉੱਥੇ 199 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਸ ਦੀ ਰਿਪੋਰਟ ਸੋਮਵਾਰ ਤੱਕ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਪਤਨੀ ਨੂੰ ਪੇਕੇ ਘਰ ਨਾ ਲਿਜਾਉਣਾ ਪਤੀ ਨੂੰ ਪਿਆ ਮਹਿੰਗਾ, ਸਹੁਰਿਆਂ ਨੇ ਚਾੜ੍ਹਿਆ ਕੁਟਾਪਾ
ਇਸ ਸਬੰਧ 'ਚ ਕਪੂਰਥਲਾ ਦੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਪਿਛਲੇ 66 ਦਿਨਾਂ 'ਚ ਤਾਲਾਬੰਦੀ ਦੌਰਾਨ ਸ਼ੱਕੀ ਮਰੀਜ਼ਾਂ ਦੇ 2625 ਨਮੂਨੇ ਲਏ ਗਏ ਹਨ ਅਤੇ ਜਿਸ 'ਚ 2285 ਦੀ ਰਿਪੋਰਟ ਨੈਗੇਟਿਵ ਆਈ ਅਤੇ ਬਕਾਇਆ ਨਮੂਨਿਆਂ ਦੀ ਗਿਣਤੀ 199 ਹੋ ਚੁੱਕੀ ਹੈ। ਜੋ ਸੋਮਵਾਰ ਤੱਕ ਆਉਣ ਦੀ ਸੰਭਾਵਨਾ ਹੈ। ਇਸ ਸਮੇਂ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ 'ਚ ਬੇਗੋਵਾਲ ਦੇ ਜੈਦ ਪਿੰਡ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਸਿਹਤ 'ਚ ਅੱਗੇ ਨਾਲੋਂ ਕਾਫੀ ਸੁਧਾਰ ਹੈ। ਹੋ ਸਕਦਾ ਹੈ ਕਿ ਉਸ ਦੇ ਕੋਰੋਨਾ ਨਮੂਨੇ ਲਏ ਬਿਨ੍ਹਾਂ ਹੀ ਉਸ ਨੂੰ ਮੰਗਲਵਾਰ ਨੂੰ ਛੁੱਟੀ ਦੇ ਦਿੱਤੀ ਜਾਵੇ।
ਇਹ ਵੀ ਪੜ੍ਹੋ: ਫਗਵਾੜਾ 'ਚ NRI ਜੋੜੇ ਦੇ ਹੋਏ ਕਤਲ ਕੇਸ ਨੂੰ ਲੈ ਕੇ ਪੁਲਸ ਜਾਂਚ 'ਚ ਹੋਇਆ ਇਹ ਖੁਲਾਸਾ (ਤਸਵੀਰਾਂ)