ਕਪੂਰਥਲਾ: 'ਕੋਰੋਨਾ' ਦੇ ਸ਼ੱਕੀ ਡੇਢ ਸਾਲ ਦੇ ਬੱਚੇ ਨੂੰ ਮਾਂ-ਪਿਓ ਸਣੇ ਕੀਤਾ ਗਿਆ ਆਈਸੋਲੇਟ

04/25/2020 12:02:13 PM

ਭੁਲੱਥ (ਰਜਿੰਦਰ)— ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਲੋਕਾਂ ਨੂੰ ਭੁਲੱਥ ਹਸਪਤਾਲ 'ਚ ਆਆਸੋਲੇਟ ਕੀਤਾ ਗਿਆ ਹੈ। ਸ਼ੱਕੀਆਂ 'ਚ ਪਤੀ-ਪਤਨੀ ਅਤੇ ਇਕ ਡੇਢ ਸਾਲ ਦਾ ਬੱਚਾ ਹੈ। ਦੱਸ ਦੇਈਏ ਕਿ ਇਹ ਹਲਕਾ ਭੁਲੱਥ 'ਚ ਪੈਂਦੇ ਪਿੰਡ ਹੈਬਤਪੁਰ ਦੇ ਰਹਿਣ ਵਾਲੇ ਹਨ ਅਤੇ ਬੀਤੇ ਦਿਨਾਂ ਤੋਂ ਜਲੰਧਰ ਜਿਸ ਇਲਾਕੇ 'ਚ ਰਹਿ ਰਹੇ ਸਨ, ਉਹ ਇਲਾਕਾ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ ਕਰਕੇ ਕੰਟੇਨਮੈਂਟ ਇਲਾਕਾ ਐਲਾਨ ਕੀਤਾ ਗਿਆ ਸੀ। ਹੁਣ ਇਨਾਂ ਦਾ ਜਲੰਧਰ ਤੋਂ ਹਲਕਾ ਭੁਲੱਥ ਦੇ ਪਿੰਡ ਹੈਬਤਪੁਰ 'ਚ ਪਰਤਣ ਬਾਰੇ ਪਤਾ ਲੱਗਾ ਤਾਂ ਪਤੀ-ਪਤਨੀ ਅਤੇ ਛੋਟੇ ਬੱਚੇ ਨੂੰ ਭੁਲੱਥ ਦੇ ਸਬ ਡਿਵੀਜ਼ਨ ਹਸਪਤਾਲ 'ਚ ਲਿਆ ਕੇ ਸਵੈਬ ਟੈਸਟ ਲੈ ਕੇ ਆਈਸੋਲੇਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਬਾਵਾ ਹੈਨਰੀ ਤੋਂ ਬਾਅਦ ਹੁਣ MLA ਰਜਿੰਦਰ ਬੇਰੀ ਹੋਏ 'ਹੋਮ ਕੁਆਰੰਟਾਈਨ'

ਗੱਲਬਾਤ ਕਰਨ 'ਤੇ ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨੇ ਕਿਹਾ ਕਿ ਇਨਾਂ ਤਿੰਨਾਂ ਦਾ ਸਵੈਬ ਟੈਸਟ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜਿਆ ਗਿਆ ਹੈ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ, ਫਿਲਹਾਲ ਇਹ ਕੋਰੋਨਾ ਸ਼ੱਕੀ ਹਨ ਕਿਉਂਕਿ ਇਹ ਜਲੰਧਰ 'ਚ ਕੋਰੋਨਾ ਦੇ ਪ੍ਰਭਾਵ ਕਰਕੇ ਐਲਾਨੇ ਕੰਟੇਨਮੈਂਟ ਇਲਾਕੇ 'ਚ ਰਹਿ ਕੇ ਆਏ ਹਨ।

ਇਹ ਵੀ ਪੜ੍ਹੋ: ਜਲੰਧਰ: ਹੈਨਰੀ ਪਰਿਵਾਰ ਦਾ 'ਕੁਆਰੰਟਾਈਨ' ਪੀਰੀਅਡ ਖਤਮ, ਹੁਣ ਕਰਨਗੇ ਲੋਕਾਂ ਦੀ ਸੇਵਾ

ਡਾ. ਭਾਰਤੀ ਨੇ ਦੱਸਿਆ ਕਿ ਜੇਕਰ ਕਿਸੇ ਇਲਾਕੇ 'ਚ ਕੋਰੋਨਾ ਦਾ ਪਾਜ਼ੀਟਿਵ ਮਰੀਜ਼ ਆ ਜਾਂਦਾ ਹੈ ਤਾਂ ਪੇਂਡੂ ਇਲਾਕੇ ਵਿਚ 2 ਕਿਲੋਮੀਟਰ ਦੇ ਇਲਾਕੇ ਨੂੰ ਕੰਟੇਨਮੈਂਟ ਇਲਾਕਾ ਤੇ 5 ਕਿਲੋਮੀਟਰ ਦੇ ਦਾਇਰੇ ਨੂੰ ਬਫਰ ਜ਼ੋਨ ਕਿਹਾ ਜਾਂਦਾ ਹੈ ਅਤੇ ਸ਼ਹਿਰੀ ਖੇਤਰ ਵਿਚ 3 ਕਿਲੋਮੀਟਰ ਦੇ ਇਲਾਕੇ ਨੂੰ ਕੰਟੇਨਮੈਂਟ ਇਲਾਕਾ ਐਲਾਨਿਆਂ ਜਾਂਦਾ ਹੈ।

4 ਵਿਆਕਤੀਆਂ ਨੂੰ ਕੀਤਾ ਕੋਆਰੰਟਾਈਨ
ਪਿੰਡ ਹੈਬਤਪੁਰ ਤੋਂ ਕੋਰੋਨਾ ਸ਼ੱਕੀ 3 ਵਿਅਕਤੀਆਂ ਨੂੰ ਭੁਲੱਥ ਹਸਪਤਾਲ ਵਿਚ ਆਆਸੋਲੇਟ ਕਰਨ ਦੇ ਨਾਲ-ਨਾਲ ਇਸ ਪਰਿਵਾਰ ਦੇ 4 ਲੋਕਾਂ ਨੂੰ ਸਰਕਾਰੀ ਹਸਪਤਾਲ ਢਿੱਲਵਾਂ ਵੱਲੋਂ ਇਨਾਂ ਦੇ ਘਰ ਪਿੰਡ ਹੈਬਤਪੁਰ ਵਿਚ ਕੋਆਰੰਟਾਈਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹਸਪਤਾਲ 'ਚ ਭੰਗੜਾ ਪਾਉਂਦੇ ਦਿਸੇ OSD ਕੋਰੋਨਾ ਪੀੜਤ ਵਾਲੀਆ, 'ਟਿਕ-ਟਾਕ' 'ਤੇ ਵੀਡੀਓ ਹੋਈ ਵਾਇਰਲ


shivani attri

Content Editor

Related News