ਜਾਣੋ 1964 'ਚ ਕੋਰੋਨਾ ਵਾਇਰਸ ਦੀ ਖੋਜ ਕਰਨ ਵਾਲੀ ਜੂਨ ਅਲਮੇਡਾ ਦੇ ਬਾਰੇ (ਵੀਡੀਓ)
Tuesday, Apr 21, 2020 - 02:55 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ, ਜੋ ਸਾਲ 2019 ਦੇ ਨਵੰਬਰ ਮਹੀਨੇ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਸੀ, ਉਸ ਦੀ ਖੋਜ ਅੱਜ ਤੋਂ 56 ਸਾਲ ਪਹਿਲਾਂ 1964 ’ਚ ਜੂਨ ਅਲਮੇਡਾ ਨਾਂ ਦੀ ਵਿਸ਼ਾਣੂ ਖੋਜਕਾਰ ਨੇ ਲੰਡਨ ਦੇ ਥਾਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ। ਵਾਇਰੋਲੋਜਿਸਟ ਜੂਨ ਅਲਮੇਡਾ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੀ ਇਕ ਬਸਤੀ ’ਚ ਰਹਿੰਦੇ ਸਾਧਾਰਨ ਪਰਿਵਾਰ ’ਚ 1930 ’ਚ ਜੰਮੀ ਸੀ। ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਗਲਾਸਗੋ ਦੀ ਇਕ ਲੈਬ ’ਚ ਤਕਨੀਸ਼ੀਅਨ ਵਜੋਂ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਹ ਬੇਹਤਰ ਮੌਕਿਆਂ ਦੀ ਭਾਲ ’ਚ ਲੰਡਨ ਚਲੀ ਗਈ। 1954 ’ਚ ਵੈਲਜੂਏਲਾ ਦੇ ਐੱਨਰੀਕੇ ਅਰਮੈਡਾ ਨਾਲ ਉਸ ਦਾ ਵਿਆਹ ਹੋ ਗਿਆ, ਜਿਸ ਤੋਂ ਬਾਅਦ ਉਹ ਪਰਿਵਾਰ ਸਮੇਟ ਕੈਨੇਡਾ ਚਲੀ ਗਈ। ਉਥੇ ਓਨਟੋਰਿਓ ਕੈਂਸਰ ਇੰਸਟੀਚਿਊਟ ’ਚ ਵਾਇਰਸ ਦੀ ਕਲਪਨਾ ’ਤੇ ਮੁਹਾਰਤ ਪੈਦਾ ਕੀਤੀ।
ਇੰਗਲੈਡ ਨੂੰ ਡਾ.ਜੂਨ ਦੇ ਹੁਨਰ ਦਾ ਪਤਾ ਸੀ। ਉਨ੍ਹਾਂ ਨੇ 1964 ’ਚ ਲੰਡਨ ਦੇ ਸੈਂਟ ਥੋਮਸ ਮੈਡੀਕਲ ਸਕੂਲ ’ਚ ਕੰਮ ਕਰਨ ਲਈ ਉਸ ਨੂੰ ਸਦਾ ਭੇਜਿਆ। ਇਹ ਉਹੀਂ ਹਸਪਤਾਲ ਸੀ ਜਿਥੇ ਕੋਰੋਨਾ ਵਾਇਰਸ ਦੀ ਲਾਗ ਲੱਗਣ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦਾ ਇਲਾਜ ਹੋਇਆ ਸੀ। ਉਂਝ ਸ਼ੁਰੂਆਤ ਵਿਚ ਉਸ ਦੀ ਕੋਰੋਨਾ ਵਾਇਰਸ ’ਤੇ ਕੀਤੀ ਗਈ ਖੋਜ ਨੂੰ ਨਕਾਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਮਾਨਤਾ ਮਿਲ ਗਈ ਸੀ। ਇਸ ਬਾਰੇ ਹੋਰ ਵਿਸਥਾਰ ਵਿਚ ਜਾਨਣ ਲਈ ਸੁਣੋ ਜਗਬਾਣੀ ਦੀ ਇਹ ਪੋਡਕਾਸਟ...
ਪੜ੍ਹੋ ਇਹ ਵੀ ਖਬਰ - ਉੱਤਰ ਪੱਛਮੀ ਜ਼ਿਲ੍ਹਿਆਂ ਦੇ ਮੁਕਾਬਲੇ ਦੱਖਣੀ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਵਧੇਰੇ
ਪੜ੍ਹੋ ਇਹ ਵੀ ਖਬਰ - ਕਿਸਾਨ ਵੀਰਾਂ ਲਈ ਅਹਿਮ ਖਬਰ : ਜਾਣਨ ਸੀਡਰ ਡਰਿੱਲ ਨਾਲ ਕਿਵੇਂ ਕਰਨ ਝੋਨੇ ਦੀ ਬਿਜਾਈ
ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਲਈ 'ਕੁਈਨ ਆਫ ਕਾਟਵੇ' ਦੀ ਕਹਾਣੀ ਦਾ ਸਬਕ
ਪੜ੍ਹੋ ਇਹ ਵੀ ਖਬਰ - ਫਰੈਕਚਰਡ ਆਤਮਾ ਅਤੇ ਇਕ ਟੁੱਟਾ ਦਿਲ: ਫਰੀਦਾ ਕਾਹਲੋ