ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਕਾਰਨ ਕਿੰਨੇ ਲੋਕਾਂ ਦੀ ਹੋਈ ਮੌਤ, ਨਿਗਮ ਕੋਲ ਡਾਟਾ ਹੀ ਕੰਪਾਈਲ ਨਹੀਂ

Saturday, Jun 12, 2021 - 02:45 PM (IST)

ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਕਾਰਨ ਕਿੰਨੇ ਲੋਕਾਂ ਦੀ ਹੋਈ ਮੌਤ, ਨਿਗਮ ਕੋਲ ਡਾਟਾ ਹੀ ਕੰਪਾਈਲ ਨਹੀਂ

ਜਲੰਧਰ (ਸੋਮਨਾਥ)– ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਵਿਚ ਜੰਮ ਕੇ ਕਹਿਰ ਵਰ੍ਹਾਇਆ ਹੈ। ਕੋਈ ਸ਼ਹਿਰ ਅਤੇ ਕੋਈ ਕਸਬਾ ਇਸ ਮਹਾਮਾਰੀ ਦੇ ਜ਼ਾਲਮ ਪੰਜਿਆਂ ਤੋਂ ਬਚ ਨਹੀਂ ਸਕਿਆ। ਮਾਰਚ 2020 ਤੋਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਜ਼ਿਲ੍ਹਾ ਜਲੰਧਰ ਵਿਚ 10 ਜੂਨ 2021 ਤੱਕ 1430 ਮਰੀਜ਼ਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਇਹ ਜਾਣਕਾਰੀ ਸਿਹਤ ਮਹਿਕਮੇ ਵੱਲੋਂ ਅਧਿਕਾਰਤ ਤੌਰ ’ਤੇ ਮੁਹੱਈਆ ਕਰਵਾਈ ਗਈ ਹੈ।

ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

ਦੂਜੇ ਪਾਸੇ ਨਗਰ ਨਿਗਮ ਜਲੰਧਰ ਦਾ ਹਾਲ ਇਹ ਹੈ ਕਿ ਜਲੰਧਰ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਬਾਰੇ ਕੋਈ ਰਿਕਾਰਡ ਮੇਨਟੇਨ ਨਹੀਂ ਕੀਤਾ ਗਿਆ। ਹਾਲਾਂਕਿ ਜਦੋਂ ਕੋਈ ਮੌਤ ਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਤਾਂ ਇਕ ਫਾਰਮ ’ਤੇ ਮੌਤ ਦੇ ਕਾਰਨ ਦੀ ਜਾਣਕਾਰੀ ਲਈ ਜਾਂਦੀ ਹੈ ਅਤੇ ਨਾਲ ਮੌਤ ਦੇ ਕਾਰਨਾਂ ਬਾਰੇ ਡਾਕਟਰ ਦੀ ਮੋਹਰ ਲੱਗੀ ਹੋਣੀ ਵੀ ਯਕੀਨੀ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਮਸ਼ਾਨਘਾਟ ਦੀ ਪਰਚੀ ਅਤੇ ਸਸਕਾਰ ਲਈ ਲੱਕੜੀ ਖ਼ਰੀਦਣ ਦੀ ਪਰਚੀ ਤੱਕ ਲਈ ਜਾਂਦੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਗਰ ਨਿਗਮ ਦੀ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸ਼ਾਖਾ ਕੋਲ ਡਾਟਾ ਕੰਪਾਈਲ ਨਹੀਂ ਹੈ। ਇਹੀ ਨਹੀਂ, ਡਾਟਾ ਮੁਹੱਈਆ ਕਰਵਾਏ ਜਾਣ ਵਿਚ ਅਧਿਕਾਰੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਏ ਜਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਪੁਲਸ ਦੀ ਗੁੰਡਾਗਰਦੀ, ਰਿਸ਼ਵਤ ਨਾ ਦੇਣ ’ਤੇ ASI ਨੇ ਦਿਵਿਆਂਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਜ਼ਿਲ੍ਹੇ ’ਚ ਇਸ ਤਰ੍ਹਾਂ ਵਧਿਆ ਕੋਰੋਨਾ ਕਾਰਨ ਮੌਤਾਂ ਦਾ ਗ੍ਰਾਫ਼
30 ਅਪ੍ਰੈਲ 2020 ਤੱਕ 4 ਮੌਤਾਂ
31 ਮਈ 2020 ਤੱਕ 8 ਮੌਤਾਂ
30 ਜੂਨ 2020 ਤੱਕ 21 ਮੌਤਾਂ
31 ਜੁਲਾਈ 2020 ਤੱਕ 55 ਮੌਤਾਂ
31 ਅਗਸਤ 2020 ਤੱਕ 165 ਮੌਤਾਂ
30 ਸਤੰਬਰ 2020 ਤੱਕ 390 ਮੌਤਾਂ 
31 ਅਕਤੂਬਰ 2020 ਤੱਕ 468 ਮੌਤਾਂ
30 ਨਵੰਬਰ 2020 ਤੱਕ 562 ਮੌਤਾਂ
31 ਦਸੰਬਰ 2020 ਤੱਕ 642 ਮੌਤਾਂ
31 ਜਨਵਰੀ 2021 ਤੱਕ 674 ਮੌਤਾਂ
28 ਫਰਵਰੀ 2021 ਤੱਕ 705 ਮੌਤਾਂ
31 ਮਾਰਚ 2021 ਤੱਕ 915 ਮੌਤਾਂ
30 ਅਪ੍ਰੈਲ 2021 ਤੱਕ 1082 ਮੌਤਾਂ
31 ਮਈ 2021 ਤੱਕ 1370 ਮੌਤਾਂ
10 ਜੂਨ 2021 ਤੱਕ 1430 ਮੌਤਾਂ

ਇਹ ਵੀ ਪੜ੍ਹੋ: ਜਲੰਧਰ: ਗੁੱਸੇ ’ਚ ਆਈ ਮਹਿਲਾ ਦੀ ਵੇਖੋ ਸ਼ਰਮਨਾਕ ਕਰਤੂਤ: ਕੁੱਤੇ ਦੇ ਬੱਚਿਆਂ ’ਤੇ ਸੁੱਟਿਆ ਮਿਰਚਾਂ ਵਾਲਾ ਪਾਣੀ

ਕਮਿਸ਼ਨਰ ਨੇ ਮਨ੍ਹਾ ਕੀਤਾ ਹੈ : ਜਨਮ ਅਤੇ ਮੌਤ ਲੋਕਲ ਰਜਿਸਟਰਾਰ
ਮੈਡਮ ਜੀ, ਜਲੰਧਰ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਗ੍ਰਾਫ਼ ਲਗਾਤਾਰ ਵਧ ਰਿਹਾ ਹੈ। ਜਲੰਧਰ ਵਿਚ ਕੋਈ ਵੀ ਮੌਤ ਹੁੰਦੀ ਹੈ ਤਾਂ ਉਸ ਸਬੰਧ ਵਿਚ ਨਿਗਮ ਦੀ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸ਼ਾਖਾ ਵਿਚ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਨਾਲ ਮੌਤ ਦੇ ਕਾਰਨਾਂ ਬਾਰੇ ਵੀ ਤਸਦੀਕ ਕੀਤਾ ਜਾਂਦਾ ਹੈ। ਜਲੰਧਰ ਵਿਚ ਕੋਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਦੀ ਜਾਣਕਾਰੀ ਚਾਹੀਦੀ ਹੈ। ਇਸ ਦੇ ਜਵਾਬ ਵਿਚ ਇਕ ਮੈਡਮ ਨੇ ਕਿਹਾ ਕਿ ਸੌਰੀ, ਸਾਨੂੰ ਨਿਗਮ ਕਮਿਸ਼ਨਰ ਜੀ ਨੇ ਮਨ੍ਹਾ ਕੀਤਾ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਹੁਣ ਬਿਨਾਂ ਟੈਸਟ ਦਿੱਤੇ ਵੀ ਬਣਾਇਆ ਜਾ ਸਕੇਗਾ ਡਰਾਈਵਿੰਗ ਲਾਇਸੈਂਸ

ਕੋਈ ਮਨ੍ਹਾ ਨਹੀਂ ਕੀਤਾ : ਨਿਗਮ ਕਮਿਸ਼ਨਰ
ਜਨਮ ਅਤੇ ਮੌਤ ਲੋਕਲ ਰਜਿਸਟਰਾਰ ਵੱਲੋਂ ਦਿੱਤੇ ਗਏ ਜਵਾਬ ਸਬੰਧੀ ਜਦੋਂ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਮਨ੍ਹਾ ਨਹੀਂ ਕੀਤਾ ਗਿਆ। ਤੁਸੀਂ ਜਾਣਕਾਰੀ ਲੈ ਸਕਦੇ ਹੋ।

ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੁਪਰਡੈਂਟ
ਨਿਗਮ ਕਮਿਸ਼ਨਰ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਦੁਬਾਰਾ ਜਨਮ ਅਤੇ ਮੌਤ ਲੋਕਲ ਰਜਿਸਟਰਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਫੋਨ ’ਤੇ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੁਪਰਡੈਂਟ ਕਮਲ ਰੂਪ ਦਾ ਮੋਬਾਇਲ ਨੰਬਰ 93597-00786 ਮੁਹੱਈਆ ਕਰਵਾਇਆ। ਗੱਲ ਕਰਨ ’ਤੇ ਸੁਪਰਡੈਂਟ ਨੇ ਕਿਹਾ ਕਿ ਨਿਗਮ ਵੱਲੋਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦਾ ਕੰਮ ਜ਼ੋਨਾਂ ’ਚ ਵੰਡਿਆ ਗਿਆ ਹੈ। ਫਿਲਹਾਲ ਇਸ ਸਮੇਂ ਡਾਟਾ ਕੰਪਾਈਲ ਨਹੀਂ ਹੈ। ਸਾਰੇ ਜ਼ੋਨਾਂ ਤੋਂ ਡਾਟਾ ਇਕੱਠਾ ਕਰ ਕੇ ਕੰਪਾਈਲ ਕਰਨ ਵਿਚ 1-2 ਦਿਨ ਦਾ ਸਮਾਂ ਲੱਗ ਸਕਦਾ ਹੈ। 1-2 ਦਿਨਾਂ ਬਾਅਦ ਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਕਾਂਗਰਸ ’ਚ ਸ਼ਾਮਲ 3 ‘ਆਪ’ ਵਿਧਾਇਕਾਂ ਬਾਰੇ ਫ਼ੈਸਲਾ ਦੇਰੀ ਨਾਲ ਹੋਣ ਦੇ ਆਸਾਰ

6-7 ਸ਼ਮਸ਼ਾਨਘਾਟ ਹੀ ਰਜਿਸਟਰਡ
ਜਲੰਧਰ ਵਿਚ ਕੁੱਲ ਕਿੰਨੇ ਸ਼ਮਸ਼ਾਨਘਾਟ ਹਨ, ਇਸ ਸਬੰਧ ਵਿਚ ਨਗਰ ਨਿਗਮ ਕੋਲ ਅਧੂਰੀ ਜਾਣਕਾਰੀ ਹੈ। ਗੱਲ ਕਰਨ ’ਤੇ ਸੁਪਰਡੈਂਟ ਦਾ ਕਹਿਣਾ ਸੀ ਕਿ ਨਿਗਮ ਕੋਲ ਲਗਭਗ 6-7 ਸ਼ਮਸ਼ਾਨਘਾਟ ਹੀ ਰਜਿਸਟਰਡ ਹਨ। ਇਨ੍ਹਾਂ ਵਿਚੋਂ ਮੁੱਖ ਤੌਰ ’ਤੇ ਹਰਨਾਮਦਾਸਪੁਰਾ, ਕੋਟ ਕਿਸ਼ਨ ਚੰਦ ਅਤੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਸ਼ਾਮਲ ਹਨ। ਬਾਕੀ ਸ਼ਮਸ਼ਾਨਘਾਟ ਛੋਟੇ ਹੋਣ ਕਾਰਨ ਰਜਿਸਟ੍ਰੇਸ਼ਨ ਨਹੀਂ ਹੋਈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਲਾਕਡਾਊਨ ਸਬੰਧੀ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News