ਜਲੰਧਰ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, 8 ਪੀੜਤਾਂ ਨੇ ਤੋੜਿਆ ਦਮ ਤੇ 550 ਦੇ ਕਰੀਬ ਮਿਲੇ ਨਵੇਂ ਮਾਮਲੇ
Wednesday, Apr 28, 2021 - 05:19 PM (IST)
ਜਲੰਧਰ (ਰੱਤਾ)- ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਵਾਇਰਸ ਲਗਾਤਾਰ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿਚ ਜਿਥੇ 550 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ 8 ਮਰੀਜ਼ਾਂ ਨੇ ਕੋਰੋਨਾ ਨਾਲ ਲੜਦਿਆਂ ਦਮ ਤੋੜ ਦਿੱਤਾ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਮੰਗਲਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀ ਤੋਂ ਕੁਲ 593 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਲੋਕ ਦੂਜੇ ਸੂਬਿਆਂ ਜਾਂ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ।
ਇਹ ਵੀ ਪੜ੍ਹੋ : ਚੰਗੀ ਖ਼ਬਰ: ਪੰਜਾਬ ’ਚ ਘਰੇਲੂ ਇਕਾਂਤਵਾਸ ਦੌਰਾਨ ਠੀਕ ਹੋਏ 98 ਫ਼ੀਸਦੀ ਕੋਰੋਨਾ ਪੀੜਤ
ਇਨ੍ਹਾਂ ਇਲਾਕਿਆਂ ਵਿਚੋਂ ਮਿਲੇ ਅੱਜ ਦੇ ਪਾਜ਼ੇਟਿਵ ਕੇਸ
ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਰੋਗੀਆਂ ਵਿਚ ਆਦਰਸ਼ ਨਗਰ, ਮਾਡਲ ਟਾਊਨ, ਮਾਸਟਰ ਤਾਰਾ ਸਿੰਘ ਨਗਰ ਆਦਿ ਖੇਤਰਾਂ ਦੇ ਕੁਝ ਪਰਿਵਾਰਾਂ ਦੇ ਤਿੰਨ ਜਾਂ 4 ਮੈਂਬਰ ਸ਼ਾਮਲ ਹਨ।
ਬਾਕੀ ਦੇ ਰੋਗੀਆਂ ਵਿਚੋਂ ਕਈ ਡਿਫੈਂਸ ਕਾਲੋਨੀ, ਹਰਨਾਮਦਾਸਪੁਰਾ, ਮੁਹੱਲਾ ਇਸਲਾਮਗੰਜ, ਗੋਪਾਲ ਨਗਰ, ਆਦਰਸ਼ ਨਗਰ, ਕਿਲ੍ਹਾ ਮੁਹੱਲਾ, ਕਿਸ਼ਨਪੁਰਾ, ਸੈਨਿਕ ਵਿਹਾਰ, ਇੰਦਰਾ ਪਾਰਕ, ਏਅਰਫੋਰਸ ਸਟੇਸ਼ਨ ਆਦਮਪੁਰ, ਕਾਲੀਆ ਕਾਲੋਨੀ, ਵਿਰਦੀ ਕਾਲੋਨੀ, ਕ੍ਰਿਸ਼ਨਾ ਨਗਰ, ਛੋਟੀ ਬਾਰਾਦਰੀ, ਦਾਦਾ ਕਾਲੋਨੀ, ਸੈਂਟਰਲ ਟਾਊਨ, ਗਰਜੇਪਾਲ ਨਗਰ, ਸ਼ਹੀਦ ਊਧਮ ਸਿੰਘ ਨਗਰ, ਮਾਡਲ ਟਾਊਨ, ਨਿਊ ਵਿਜੇ ਨਗਰ, ਮਾਸਟਰ ਤਾਰਾ ਸਿੰਘ, ਹਰਬੰਸ ਨਗਰ, ਏਕਤਾ ਨਗਰ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਹੁਣ ਕੈਦੀਆਂ ਦੀਆਂ ਅਦਾਲਤੀ ਪੇਸ਼ੀਆਂ ਤੇ ਮੁਲਾਕਾਤਾਂ ਹੋਣਗੀਆਂ ‘ਆਨਲਾਈਨ’, ਅਦਾਲਤਾਂ ਨੇ ਦਿੱਤੀ ਸਿਧਾਂਤਕ ਸਹਿਮਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?