ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 600 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ

04/25/2021 6:20:36 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ’ਚ ਐਤਵਾਰ ਮੁੜ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ। ਐਤਵਾਰ ਨੂੰ ਜਿੱਥੇ ਕੋਰੋਨਾ ਦੇ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ, ਉਥੇ ਹੀ ਜ਼ਿਲ੍ਹੇ ’ਚ 648 ਦੇ ਕਰੀਬ ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਮਿਲੀ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 722 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 74 ਲੋਕ ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲੇ ਦੇ ਪਾਜ਼ੇਟਿਵ ਆਉਣ ਵਾਲੇ 648 ਮਰੀਜ਼ਾਂ ਵਿਚ ਡਾਕਟਰਸ, ਟਾਂਡਾ ਰੋਡ ਸਥਿਤ ਗਰਲਜ਼ ਕਾਲਜ ਅਤੇ ਏਅਰ ਫੋਰਸ ਸਟੇਸ਼ਨ ਆਦਮਪੁਰ ਦਾ ਸਟਾਫ਼ ਅਤੇ ਲੈਦਰ ਕੰਪਲੈਕਸ ਦੀਆਂ ਕੁਝ ਫੈਕਟਰੀਆਂ ਦੇ ਕਰਮਚਾਰੀ ਸ਼ਾਮਲ ਹਨ।

ਬਾਕੀ ਦੇ ਮਰੀਜ਼ਾਂ ਵਿਚੋਂ ਵਧੇਰੇ ਬੈਂਕ ਕਾਲੋਨੀ, ਦੀਪ ਨਗਰ, ਪਾਰਕ ਐਵੀਨਿਊ ਟਾਵਰ, ਰਾਜਾ ਗਾਰਡਨ, ਬਾਬਾ ਬਾਲਕ ਨਾਥ ਨਗਰ, ਸਿਧਾਰਥ ਨਗਰ, ਬਸਤੀ ਬਾਵਾ ਖੇਲ, ਪਿੰਡ ਬੜਿੰਗ, ਨਿਊ ਦਿਓਲ ਨਗਰ, ਇੰਡਸਟਰੀਅਲ ਏਰੀਆ, ਸਿਲਵਰ ਗਲੈਕਸੀ ਵਡਾਲਾ ਚੌਕ, ਮਾਡਲ ਟਾਊਨ, ਅਰਬਨ ਐਸਟੇਟ, ਰਾਮਾ ਮੰਡੀ, ਬਸਤੀ ਦਾਨਿਸ਼ਮੰਦਾਂ, ਖੁਰਲਾ ਕਿੰਗਰਾ, ਟਾਵਰ ਐਨਕਲੇਵ, ਸੁਭਾਸ਼ ਨਗਰ, ਜਲੰਧਰ ਹਾਈਟਸ, ਲਾਜਪਤ ਨਗਰ, ਮੋਤਾ ਸਿੰਘ ਨਗਰ, ਗ੍ਰੀਨ ਐਵੀਨਿਊ ਬਸਤੀ ਪੀਰ ਦਾਦ, ਮਾਡਲ ਹਾਊਸ, ਜਲੰਧਰ ਕੈਂਟ ਸਮੇਤ ਜ਼ਿਲੇ ਦੇ ਕਈ ਹੋਰ ਸ਼ਹਿਰਾਂ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਸਾਵਧਾਨ...ਪਹਿਲੇ 4 ਮਹੀਨਿਆਂ ’ਚ ਆਏ ਸਨ 1173 ਮਰੀਜ਼ ਅਤੇ ਹੁਣ ਸਿਰਫ 2 ਦਿਨਾਂ ’ਚ 1192
ਕੋਰੋਨਾ ਨੂੰ ਲੈ ਕੇ ਇਨ੍ਹੀਂ ਦਿਨੀਂ ਹਾਲਾਤ ਬਹੁਤ ਭਿਆਨਕ ਹੋ ਗਏ ਹਨ। ਜਦੋਂ ਕੋਰੋਨਾ ਆਰੰਭ ਹੋਇਆ ਸੀ ਤਾਂ ਉਸ ਸਮੇਂ ਲਗਭਗ 4 ਮਹੀਨਿਆਂ ਵਿਚ 1173 ਮਰੀਜ਼ ਮਿਲੇ ਸਨ ਅਤੇ ਹੁਣ ਸਿਰਫ 2 ਦਿਨਾਂ ਵਿਚ 1192 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣੀ ਆਪਣੇ ਆਪ ਵਿਚ ਕਿਸੇ ਵੱਡੇ ਖਤਰੇ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ਵਿਚ ‘ਜਗ ਬਾਣੀ’ ਦੀ ਪਾਠਕਾਂ ਨੂੰ ਇਹੀ ਸਲਾਹ ਹੈ ਕਿ ਕ੍ਰਿਪਾ ਕਰ ਕੇ ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰੋ ਅਤੇ ਕੋਰੋਨਾ ਤੋਂ ਬਚੋ।

ਇਨ੍ਹਾਂ ਤੋੜਿਆ ਦਮ
48 ਸਾਲਾ ਪਰਮਜੀਤ ਕੌਰ
53 ਸਾਲਾ ਭਜਨ ਸਿੰਘ
73 ਸਾਲਾ ਮੋਹਿੰਦਰਜੀਤ ਸਿੰਘ

ਇਹ ਵੀ ਪੜ੍ਹੋ : ‘ਸੰਡੇ ਲਾਕਡਾਊਨ’ ਦੌਰਾਨ ਜਲੰਧਰ ਦੀਆਂ ਸੜਕਾਂ ’ਤੇ ਪਸਰਿਆ ਸੰਨਾਟਾ, ਬਾਜ਼ਾਰ ਰਹੇ ਮੁਕੰਮਲ ਬੰਦ 

4758 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 410 ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ਨੀਵਾਰ 4758 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 410 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4345 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ :  ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-880691
ਨੈਗੇਟਿਵ ਆਏ-790808
ਪਾਜ਼ੇਟਿਵ ਆਏ-39409
ਡਿਸਚਾਰਜ ਹੋਏ-34682
ਮੌਤਾਂ ਹੋਈਆਂ-1045
ਐਕਟਿਵ ਕੇਸ-3682

ਇਹ ਵੀ ਪੜ੍ਹੋ : ਆਕਸੀਜਨ ਦੀ ਕਿੱਲਤ ਦੂਰ ਕਰਨ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਇਸ ਕੰਪਨੀ ਨੂੰ ਲਿਖੀ ਚਿੱਠੀ
ਨੋਟ - ਜਲੰਧਰ ਜ਼ਿਲ੍ਹੇ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News