ਜਲੰਧਰ ਜ਼ਿਲ੍ਹੇ ''ਚ 82 ਫ਼ੀਸਦੀ ਲੋਕ ਲਗਵਾ ਚੁੱਕੇ ਨੇ ਕੋਰੋਨਾ ਦੀ ਵੈਕਸੀਨ, ਜਾਣੋ ਤਾਜ਼ਾ ਹਾਲਾਤ

Thursday, Sep 23, 2021 - 05:37 PM (IST)

ਜਲੰਧਰ (ਰੱਤਾ)–ਕੋਰੋਨਾ ਦੇ ਮਾਮਲੇ ਵਿਚ ਜ਼ਿਲ੍ਹੇ ਦੇ ਲੋਕਾਂ ਲਈ ਵੀਰਵਾਰ ਵੀ ਕਾਫ਼ੀ ਰਾਹਤ ਭਰਿਆ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਵੀਰਵਾਰ ਸਿਰਫ਼ 2 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ। ਉਥੇ ਹੀ ਹੁਣ ਤੱਕ ਜ਼ਿਲ੍ਹੇ ਵਿਚ 82 ਫ਼ੀਸਦੀ ਲੋਕ ਕੋਰੋਨਾ ਦੀ ਵੈਕਸੀਨ ਵੀ ਲਗਵਾ ਚੁੱਕੇ ਹਨ। 

3245 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 4 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਵੀਰਵਾਰ 3245 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 4 ਹੋਰ ਮਰੀਜ਼ ਰਿਕਵਰ ਹੋ ਗਏ। ਇਸ ਦੇ ਨਾਲ ਹੀ ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3057 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ: PTU ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਮੀਂਹ ’ਚ ਤਿਆਰ ਹੋਇਆ ਖਾਣਾ, ਰੁੜ ਗਏ ਭਾਂਡੇ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਹੁਣ ਤੱਕ ਕੁੱਲ ਸੈਂਪਲ-16,47,794
ਨੈਗੇਟਿਵ ਆਏ-15,14,516
ਪਾਜ਼ੇਟਿਵ ਆਏ-63,292
ਡਿਸਚਾਰਜ ਹੋਏ ਮਰੀਜ਼-61,768
ਮੌਤਾਂ ਹੋਈਆਂ-1494
ਐਕਟਿਵ ਕੇਸ-30

ਇਹ ਵੀ ਪੜ੍ਹੋ: ਜਦੋਂ ਸਟੇਜ ’ਤੇ ਚੜ੍ਹ PTU ਦੇ ਵਿਦਿਆਰਥੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਇਆ ਭੰਗੜਾ

ਜ਼ਿਲ੍ਹੇ ’ਚ 20,000 ਤੋਂ ਜ਼ਿਆਦਾ ਲੋਕਾਂ ਨੇ ਲਗਵਾਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹੇ ਵਿਚ 20,000 ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਅਤੇ ਉਦਯੋਗਿਕ ਸਥਾਨਾਂ ਅਤੇ ਕੁਝ ਕੈਂਪਾਂ ਵਿਚ ਜਿਨ੍ਹਾਂ 20,000 ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲੱਗੀ, ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਦੂਸਰੀ ਅਤੇ ਕੁਝ ਲੋਕਾਂ ਨੂੰ ਪਹਿਲੀ ਡੋਜ਼ ਲੱਗੀ।

ਜ਼ਿਲ੍ਹੇ ’ਚ ਲਗਭਗ 82 ਫ਼ੀਸਦੀ ਲੋਕ ਲਗਵਾ ਚੁੱਕੇ ਨੇ ਵੈਕਸੀਨ
ਜ਼ਿਲ੍ਹੇ ਵਿਚ ਹੁਣ ਤੱਕ 13,82,000 ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾ ਕੇ ਸਿਹਤ ਮਹਿਕਮੇ ਨੇ 82 ਫ਼ੀਸਦੀ ਟੀਚਾ ਪੂਰਾ ਕਰ ਲਿਆ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਚੋਪੜਾ ਨੇ ਦੱਸਿਆ ਕਿ ਸਿਹਤ ਮਹਿਕਮੇ ਨੇ ਜ਼ਿਲ੍ਹੇ ਵਿਚ 16,77,928 ਲੋਕਾਂ ਨੂੰ ਵੈਕਸੀਨ ਲਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੋਇਆ ਹੈ ਅਤੇ ਇਨ੍ਹਾਂ ਵਿਚੋਂ ਹੁਣ ਤੱਕ ਜਿਨ੍ਹਾਂ 13,82,000 ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ, ਉਨ੍ਹਾਂ ਵਿਚੋਂ ਲਗਭਗ 7 ਲੱਖ 7 ਹਜ਼ਾਰ ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਬਣਨ ਤੋਂ ਪਹਿਲਾਂ ਚਰਨਜੀਤ ਚੰਨੀ ਨੂੰ ਆਇਆ ਸੀ ਰਾਹੁਲ ਗਾਂਧੀ ਦਾ ਫ਼ੋਨ, ਜਾਣੋ ਕੀ ਹੋਈ ਸੀ ਗੱਲਬਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News