ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਦਾ ਧਮਾਕਾ, ਸਰਕਾਰੀ ਸਕੂਲਾਂ ਦੇ ਬੱਚਿਆਂ ਸਣੇ 100 ਤੋਂ ਵਧੇਰੇ ਆਏ ਪਾਜ਼ੇਟਿਵ

Wednesday, Mar 03, 2021 - 05:24 PM (IST)

ਜਲੰਧਰ (ਰੱਤਾ)– ਦੁਨੀਆ ਭਰ ਵਿਚ ਹੁਣ ਤੱਕ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਕੋਰੋਨਾ ਵਾਇਰਸ ਜਲੰਧਰ ਜ਼ਿਲ੍ਹੇ ਵਿਚ ਇਕ ਵਾਰ ਫਿਰ ਤੋਂ ਕਹਿਰ ਵਰਾਉਣ ਲੱਗ ਗਿਆ ਹੈ। ਅੱਜ ਜਲੰਧਰ ਜ਼ਿਲ੍ਹੇ ਵਿਚੋਂ ਕੋਰੋਨਾ ਦੇ ਕੁੱਲ 96 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਬੁੱਧਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 113 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ। ਇਨ੍ਹਾਂ ਵਿਚ ਕੁਝ ਕੇਸ ਬਾਕੀ ਜ਼ਿਲ੍ਹਿਆਂ ਨਾਲ ਸਬੰਧਤ ਵੀ ਹਨ। ਜ਼ਿਲ੍ਹੇ ਵਿਚ ਪਾਜ਼ੇਟਿਵ ਆਉਣ ਵਾਲੇ ਰੋਗੀਆਂ ਵਿਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਅਤੇ ਸਿਵਲ ਹਸਪਤਾਲ ਦਾ ਇਕ ਡਾਕਟਰ ਵੀ ਸ਼ਾਮਲ ਹਨ। ਉਥੇ ਹੀ ਰੇਲ ਵਿਹਾਰ ਚੁਗਿੱਟੀ ਦੇ ਇਕ ਪਰਿਵਰਾ ਦੇ ਤਿੰਨ ਅਤੇ ਛੋਟੀ ਬਾਰਾਦਰੀ ਦੇ ਇਕ ਪਰਿਵਾਰ ਦੇ ਦੋ ਮੈਂਬਰ ਵੀ ਪਾਜ਼ੇਟਿਵ ਆਏ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ਵਿਚ 35 ਸਾਲਾ ਨੌਜਵਾਨ ਸਮੇਤ ਚਾਰ ਲੋਕਾਂ ਦੀ ਕੋਰੋਨਾ ਕਰਕੇ ਮੌਤ ਵੀ ਹੋਈ ਹੈ। 

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ

ਮੰਗਲਵਾਰ 1012 ਲੋਕਾਂ ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 39 ਹੋਰ ਨੂੰ ਮਿਲੀ ਛੁੱਟੀ
ਓਧਰ ਸਿਹਤ ਮਹਿਕਮੇ ਨੂੰ ਮੰਗਲਵਾਰ1012 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 39 ਹੋਰ ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3179 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਅਧੀਨ ਆਉਂਦੇ ਪਿੰਡਾਂ ’ਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਇਹ ਹੁਕਮ ਜਾਰੀ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-6,37,686
ਨੈਗੇਟਿਵ ਆਏ-5,90,471
ਪਾਜ਼ੇਟਿਵ ਆਏ-21,796
ਡਿਸਚਾਰਜ ਹੋਏ ਮਰੀਜ਼-20,543
ਮੌਤਾਂ ਹੋਈਆਂ-707
ਐਕਟਿਵ ਕੇਸ-546

ਇਹ ਵੀ ਪੜ੍ਹੋ:ਕਪੂਰਥਲਾ ’ਚ ਖ਼ੌਫ਼ਨਾਕ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ 20 ਸਾਲਾ ਨੌਜਵਾਨ

ਕੋਰੋਨਾ ਵੈਕਸੀਨੇਸ਼ਨ : 139 ਸੀਨੀਅਰ ਨਾਗਰਿਕਾਂ ਸਮੇਤ 777 ਨੇ ਲਗਵਾਇਆ ਟੀਕਾ
ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਕੋਰੋਨਾ ਵੈਕਸੀਨੇਸ਼ਨ ਮਹਾ ਅਭਿਆਨ ਦੇ ਦੂਜੇ ਪੜਾਆ ਵਿਚ ਮੰਗਲਵਾਰ ਨੂੰ ਜ਼ਿਲ੍ਹੇ ਵਿਚ 139 ਸੀਨੀਅਰ ਨਾਗਰਿਕਾਂ ਸਮੇਤ ਕੁਲ 777 ਲੋਕਾਂ ਨੇ ਟੀਕਾ ਲਗਵਾਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਕੁਲ 166, ਪੀ. ਏ. ਪੀ. ਵਿਚ 104, ਖੁਰਲਾ ਕਿੰਗਰਾ ਵਿਚ 20, ਆਦਮਪੁਰ ਵਿਚ 20, ਕਾਲਾ ਬੱਕਰਾ ਵਿਚ 50, ਬਸਤੀ ਗੁਜ਼ਾਂ ਵਿਚ 40, ਫਿਲੌਰ ਵਿਚ 78, ਕਰਤਾਰਪੁਰ ਵਿਚ 217, ਨਕੋਦਰ ਸਿਹਤ ਕੇਂਦਰ ਵਿਚ 40 ਅਤੇ ਗਲੋਬਲ ਹਸਪਤਾਲ ਵਿਚ 42 ਲੋਕ ਟੀਕਾ ਲਗਵਾਉਣ ਪਹੁੰਚੇ, ਜਿਨ੍ਹਾਂ ਵਿਚੋਂ 60 ਸਾਲ ਤੋਂ ਵੱਧ ਦੇ 139 ਅਤੇ 45 ਤੋਂ 60 ਸਾਲ ਤੱਕ ਦੇ 4 ਲੋਕ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਟੀਕਾ ਲਗਵਾਉਣ ਵਾਲਿਆਂ ਵਿਚ 135 ਅਜਿਹੇ ਕੋਰੋਨਾ ਯੋਧਾ ਸਨ, ਜਿਨ੍ਹਾਂ ਨੇ ਦੂਸਰੀ ਡੋਜ਼ ਲਗਵਾਈ।


shivani attri

Content Editor

Related News