ਜਲੰਧਰ ਜ਼ਿਲ੍ਹੇ ''ਚ ''ਕੋਰੋਨਾ'' ਨੇ ਫਿਰ ਫੜੀ ਤੇਜ਼ੀ, ਵੱਡੀ ਗਿਣਤੀ ''ਚ ਮਿਲੇ ਨਵੇਂ ਮਾਮਲੇ
Friday, Nov 13, 2020 - 04:47 PM (IST)
ਜਲੰਧਰ (ਰੱਤਾ)— ਇਕ ਪਾਸੇ ਜਿੱਥੇ ਲੋਕ ਤਿਉਹਾਰੀ ਸੀਜ਼ਨ ਦੌਰਾਨ ਖ਼ਰੀਦਦਾਰੀ ਕਰਨ ਕਰ ਰਹੇ ਹਨ, ਉਥੇ ਹੀ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਕੋਰੋਨਾ ਦਾ ਕਹਿਰ ਇਕ ਵਾਰ ਫਿਰ ਤੇਜ਼ੀ ਫੜਨ ਲੱਗਾ ਹੈ। ਜਲੰਧਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਫਿਰ ਤੋਂ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ। ਸ਼ੁੱਕਰਵਾਰ ਨੂੰ ਜਿੱਥੇ 3 ਹੋਰ ਮਰੀਜ਼ਾਂ ਨੇ ਕੋਰੋਨਾ ਨਾਲ ਜੰਗ ਹਾਰਦਿਆਂ ਦਮ ਤੋੜ ਦਿੱਤਾ, ਉਥੇ ਹੀ 129 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ
ਵੀਰਵਾਰ 3781 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 50 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਨੂੰ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 3781 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 50 ਨੂੰ ਛੁੱਟੀ ਦੇ ਦਿੱਤੀ ਗਈ ਸੀ। ਮਹਿਕਮੇ ਨੇ 3460 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਨੇ ਕਲੰਕਿਤ ਕੀਤੀ ਦੋਸਤੀ, ਦੋਸਤ ਦੀ 12 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-320064
ਨੈਗੇਟਿਵ ਆਏ-286258
ਪਾਜ਼ੇਟਿਵ ਆਏ-15963
ਡਿਸਚਾਰਜ ਹੋਏ-14772
ਮੌਤਾਂ ਹੋਈਆਂ-493
ਐਕਟਿਵ ਕੇਸ-698
ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ