ਜਲੰਧਰ ਜ਼ਿਲ੍ਹੇ 'ਚ ਫਿਰ ਮਿਲੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ, 4 ਦੀ ਮੌਤ

Thursday, Aug 13, 2020 - 05:00 PM (IST)

ਜਲੰਧਰ ਜ਼ਿਲ੍ਹੇ 'ਚ ਫਿਰ ਮਿਲੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ, 4 ਦੀ ਮੌਤ

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰ ਚੁੱਕਾ ਹੈ। ਵੀਰਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਜਿੱਥੇ ਕੋਰੋਨਾ ਦੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਉਥੇ ਹੀ 149 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 3627 ਤੱਕ ਪਹੁੰਚ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਵੀਰਵਾਰ ਨੂੰ ਜ਼ਿਲ੍ਹੇ ਦੇ 149 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ, ਜਿਨ੍ਹਾਂ 'ਚ ਡਾਕਟਰ, ਪੁਲਸ ਮੁਲਾਜ਼ਮ ਅਤੇ ਵਿਦੇਸ਼ ਤੋਂ ਪਰਤੇ ਵਿਅਕਤੀ ਵੀ ਸ਼ਾਮਲ ਹਨ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਦੀ ਲਿਸਟ ਵਿਚ ਕੁਝ ਅਜਿਹੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਪਰਿਵਾਰ 'ਚੋਂ ਕੋਈ ਇਕ ਮੈਂਬਰ ਪਹਿਲਾਂ ਪਾਜ਼ੇਟਿਵ ਆਇਆ ਸੀ ਅਤੇ ਉਸ ਤੋਂ ਬਾਅਦ ਸਾਰੇ ਇਨਫੈਕਟਿਡ ਹੋ ਗਏ, ਜੋ ਕਿ ਬਹੁਤ ਵੱਡੀ ਚਿੰਤਾ ਦੀ ਗੱਲ ਹੈ। ਓਧਰ ਇਹ ਵੀ ਪਤਾ ਲੱਗਿਆ ਹੈ ਕਿ ਵੀਰਵਾਰ ਨੂੰ ਜਲੰਧਰ ਕੈਂਟ ਦੇ ਪ੍ਰੇਮ ਲਾਲ, ਨਿਊ ਜਵਾਲਾ ਨਗਰ ਦੇ ਜੁਗਰਾਜ ਅਤੇ ਟੈਗੋਰ ਨਗਰ ਦੇ ਸਤੀਸ਼ ਕੁਮਾਰ ਤੇ ਕਿਰਨ ਨਿਵਾਸੀ ਰੋਜ਼ ਗਾਰਡਨ ਕੋਰੋਨਾ ਤੋਂ ਜੰਗ ਹਾਰ ਗਏ।

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
ਪੂਨਮ (ਲੱਧੇਵਾਲੀ), ਪਰਮਜੀਤ (ਕਰਤਾਰਪੁਰ), ਗੌਰਵ (ਸ਼ਹੀਦ ਬਾਬੂ ਲਾਭ ਸਿੰਘ ਨਗਰ), ਜਪਨਜੋਤ (ਸਤਿਕਰਤਾਰ ਐਨਕਲੇਵ), ਨਿਖਿਲ (ਰਾਮ ਸ਼ਰਣਮ ਕਾਲੋਨੀ), ਦਿਨਕਰ (ਨਿਊ ਸ਼ੀਤਲ ਨਗਰ), ਅਨੀਸ਼, ਸੰਜੇ, ਸਲੋਚਨਾ (ਬਸਤੀ ਸ਼ੇਖ), ਸਿਮਰਨਜੀਤ, ਗੁਰਮੀਤ ਕੌਰ, ਰਘੁਬੀਰ ਿਸੰਘ, ਮੋਹਨ ਿਸੰਘ, ਮਨਪ੍ਰੀਤ ਕੌਰ, ਸਰਬਜੀਤ ਕੌਰ, ਸੰਨੀ, ਭਗਵੰਤੀ ਦੇਵੀ, ਦਵਿੰਦਰ, ਸੁਖਦੇਵ (ਕ੍ਰਿਸ਼ਨਾ ਨਗਰ), ਮੀਨਾ, ਰਮੇਸ਼ (ਕੱਟੜਾ ਮੁਹੱਲਾ), ਦੀਪਕ (ਸ਼ਹੀਦ ਦੀਪ ਸਿੰਘ ਨਗਰ), ਸੁਹਾਨ, ਦੀਪਕ, ਕਵਿਤਾ, ਪ੍ਰਿਯਾਂਸ਼ੀ (ਅਵਤਾਰ ਨਗਰ), ਮੰਜ਼ੂਰ ਅਹਿਮਦ, ਇੰਦਰਮੋਹਨ, ਧਰਮਵੀਰ, ਰਜਨੀਸ਼, ਬਲਰਾਮ, ਜਗਜੀਤ, ਲਕਸ਼ਮੀ, ਗੁਰਵਿੰਦਰ ਸਿੰਘ, ਰਾਜੀਵ, ਵਿਕਾਸ, ਅਨਿਲ ਕੁਮਾਰ (ਸਰੀਂਹ ਨਕੋਦਰ), ਤਾਰੋ ਬਾਈ, ਸੰਨੀ, ਸ਼ਸ਼ੀ, ਰਾਜ ਕੁਮਾਰ (ਨਕੋਦਰ), ਕੁਲਦੀਪ ਕੌਰ (ਪਿੰਡ ਦੂਹੜੇ ਆਦਮਪੁਰ), ਭੁਪਿੰਦਰ ਕੌਰ, ਅੰਸ਼, ਸ਼ੀਲੋ, ਕੁਲਵੰਤ ਕੌਰ, ਹਰਜਿੰਦਰ, ਸੁਖਬੀਰ ਕੌਰ (ਸ਼ਾਹਕੋਟ), ਹਰਜੋਤ (ਪਿੰਡ ਗੁੜਕਾ), ਸੋਹਣ ਲਾਲ (ਪਿੰਡ ਚੀਮਾ ਕਲਾਂ ਨਕੋਦਰ), ਲਖਵਿੰਦਰ (ਗੁਰੂ ਅਮਰਦਾਸ ਚੌਕ), ਸੁਰਿੰਦਰਪਾਲ, ਕੁਲਵੰਤ, ਸ਼ਿਖਾ (ਫਿਲੌਰ), ਅਮਿਤ (ਲਾਜਪਤ ਨਗਰ), ਸਾਬੀ (ਫ੍ਰੈਂਡਜ਼ ਕਾਲੋਨੀ), ਸ਼ੰਕਰ, ਦੇਵ ਕੁਮਾਰ (ਸੇਠ ਹੁਕਮ ਚੰਦ ਕਾਲੋਨੀ), ਨਵਜੋਤ (ਸਿਵਲ ਲਾਈਨਜ਼), ਪ੍ਰਿਯਾ, ਪ੍ਰਿਯਾਂਸ਼ੀ, ਸ਼ਿਵਾਏ, ਨੀਤੂ, ਸੁਮਿਸ਼ਤਾ (ਫਤਹਿਪੁਰਾ), ਗੁਰਮੁੱਖ ਸਿੰਘ (ਪਿੰਡ ਨੰਗਲ ਅੰਬੀਆ), ਸਤਿਆ (ਪਿੰਡ ਸਰਕਾਪੁਰ), ਬਲਵੀਰ ਕੌਰ, ਹੈਪੀ (ਗੜ੍ਹਾ), ਰਜਨੀ, ਮਹਿੰਦਰਪਾਲ (ਜਲੰਧਰ ਕੈਂਟ), ਮਮਤਾ (ਲਾਲ ਕੁੜਤੀ), ਸੁਨੀਤਾ, ਮੋਹਿਤ, ਅਜੇ, ਤੇਜ ਕੌਰ (ਪਿੰਡ ਕੋਟ ਕਲਾਂ), ਮਨੀਸ਼ (ਸੈਕਰਡ ਹਾਰਟ ਹਸਪਤਾਲ), ਸੂਰਜ (ਲੰਮਾ ਪਿੰਡ ਚੌਕ), ਭਾਰਤ ਭੂਸ਼ਨ (ਅਮਨ ਨਗਰ), ਸ਼ਰੀਫ (ਬਸ਼ੀਰਪੁਰਾ), ਬਚਿੱਤਰ ਸਿੰਘ (ਭੋਗਪੁਰ), ਰਣਜੀਤ ਸਿੰਘ (ਅਰਬਨ ਅਸਟੇਟ), ਚੀਨਾ, ਨਿਸ਼ਾਂਤ (ਆਈ. ਟੀ. ਬੀ. ਪੀ. ਸਰਾਏ ਖਾਸ), ਗੁਰਪ੍ਰੀਤ (ਈਸ਼ਵਰ ਕਾਲੋਨੀ), ਕੁਲਦੀਪ ਸਿੰਘ (ਕਾਜ਼ੀ ਮੰਡੀ), ਸੁਭਾਸ਼ ਚੰਦਰ (ਭਾਰਗੋ ਕੈਂਪ), ਰਾਜਿੰਦਰ ਕੁਮਾਰ (ਸਤਨਾਮ ਨਗਰ ਬਸਤੀ ਦਾਨਿਸ਼ਮੰਦਾਂ), ਪੂਜਾ (ਨਿਊ ਜਵਾਹਰ ਨਗਰ), ਰਤਨੋ ਦੇਵੀ (ਨਿਊ ਰਾਜ ਨਗਰ ਬਸਤੀ ਬਾਵਾ ਖੇਲ), ਅਰੁਣ (ਸ਼ਿਵ ਨਗਰ ਸੋਢਲ ਰੋਡ), ਹਰਪ੍ਰੀਤ ਸਿੰਘ (ਬਸਤੀ ਸ਼ੇਖ), ਸੰਦੀਪ (ਚੀਮਾ ਨਗਰ), ਅਨਿਲ (ਕਮਲ ਵਿਹਾਰ ਬਸ਼ੀਰਪੁਰਾ), ਕੇਵਲ ਕ੍ਰਿਸ਼ਨ (ਸ਼ੇਖਾਂ ਬਾਜ਼ਾਰ), ਨੀਰੂ (ਸੋਢਲ ਨਗਰ), ਬ੍ਰਿਜ ਮੋਹਨ (ਲਾਂਬੜਾ), ਸੁੱਖਾ ਸਿੰਘ (ਗ੍ਰੀਨ ਪਾਰਕ ਨਕੋਦਰ ਰੋਡ), ਸੁਮਨ (ਬੁਲੰਦਪੁਰ), ਮਨੀਸ਼ਾ (ਕਿਸ਼ਨਪੁਰਾ), ਗੁਰਪ੍ਰੀਤ (3 ਸਟਾਰ ਕਾਲੋਨੀ), ਯੁਵਰਾਜ (ਮਾਸਟਰ ਤਾਰਾ ਸਿੰਘ ਨਗਰ), ਜਸਪ੍ਰੀਤ (ਸ਼ਾਂਤੀ ਵਿਹਾਰ ਮਕਸੂਦਾਂ), ਨਰਿੰਦਰ (ਪ੍ਰਤਾਪ ਨਗਰ), ਅੰਕੁਸ਼ (ਦਿਓਲ ਨਗਰ), ਰਤਨ ਸਿੰਘ, ਮਨਿੰਦਰਜੀਤ, ਵਿਨੀਤ ਕੁਮਾਰ, ਜੁਗਰਾਜ ਿਸੰਘ, ਗੌਰਵ ਕੁਮਾਰ (ਪੰਜਾਬ ਪੁਲਸ), ਕਿਰਨ (ਬੂਟਾ ਮੰਡੀ), ਧੀਰੇਂਦਰ ਸਿੰਘ (ਪਿੰਡ ਮਾਹਲ), ਸੁਨੀਤਾ ਦੇਵੀ (ਕੋਟ ਬਾਦਲ ਖਾਂ), ਅਮਨਦੀਪ ਕੌਰ (ਰੁੜਕਾ ਕਲਾਂ), ਨਿਖਿਲ, ਦਿਲਵਰ, ਅਨੀਤਾ (ਸੂਰਿਆ ਐਨਕਲੇਵ), ਹੀਰਾ ਲਾਲ (ਮਾਡਲ ਟਾਊਨ), ਕਮਲਜੀਤ (ਖੁਰਲਾ ਕਿੰਗਰਾ), ਅੰਜਲੀ (ਮਾਸਟਰ ਤਾਰਾ ਸਿੰਘ ਨਗਰ), ਗੌਰਵ (ਜਨਤਾ ਕਾਲੋਨੀ), ਵਿਜੇ (ਢੰਨ ਮੁਹੱਲਾ), ਹਰਜੀਤ (ਲਾਜਪਤ ਨਗਰ), ਰਵੀ (ਟਾਵਰ ਕਾਲੋਨੀ ਮਿੱਠਾਪੁਰ), ਪੁਨੀਤ (ਜੀ. ਟੀ. ਬੀ. ਨਗਰ), ਹਰਿੰਦਰ ਸਿੰਘ (ਗੁਰੂ ਰਾਮਦਾਸ ਕਾਲੋਨੀ)

ਕੋਰੋਨਾ ਦੀ ਫੈਕਟਰੀ ਬਣਿਆ ਸਿਵਲ ਸਰਜਨ ਦਫਤਰ!
ਇਥੇ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 174 ਨਵੇਂ ਮਾਮਲੇ ਸਾਹਮਣੇ ਆਏ ਸਨ, ਇਸ ਦੇ ਇਲਾਵਾ ਕੋਰੋਨਾ ਦੇ ਕਾਰਨ 5 ਲੋਕÎਾਂ ਦੀ ਮੌਤ ਹੋ ਗਈ ਸੀ।
ਬੁੱਧਵਾਰ ਨੂੰ ਜਿਨ੍ਹਾਂ ਮਰੀਜ਼ਾਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚ ਸਿਵਲ ਸਰਜਨ ਦਫਤਰ ਦੇ 3 ਕਰਮਚਾਰੀ ਵੀ ਸ਼ਾਮਲ ਸਨ ਅਤੇ ਇਸ ਦੇ ਨਾਲ ਇਸ ਦਫ਼ਤਰ 'ਚ ਪਾਜ਼ੇਟਿਵ ਪਾਏ ਜਾਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗਿਣਤੀ 11 ਹੋ ਗਈ ਹੈ। ਵਰਣਨਯੋਗ ਹੈ ਕਿ ਪਿਛਲੇ ਹਫਤੇ ਇਸ ਦਫ਼ਤਰ ਦੇ ਇਕ ਕਰਮਚਾਰੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਵੀ ਉੱਚ ਅਧਿਕਾਰੀਆਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ, ਜਿਸ ਕਾਰਨ ਪਾਜ਼ੇਟਿਵ ਆਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ। ਸੂਤਰ ਦੱਸਦੇ ਹਨ ਕਿ ਅਜੇ ਵੀ ਸਿਵਲ ਸਰਜਨ ਦਫਤਰ ਦੇ ਅਕਾਊਂਟਸ ਅਤੇ ਡੈੱਥ ਐਂਡ ਬਰਥ ਮਹਿਕਮੇ ਸਮੇਤ ਕਈ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣਾ ਕੋਰੋਨਾ ਟੈਸਟ ਨਹੀਂ ਕਰਵਾਇਆ।

ਇਹ ਵੀ ਪੜ੍ਹੋ: ਕਾਂਗਰਸ ਦੇ ਰਾਜ ''ਚ ਕਾਂਗਰਸੀ ਸਰਪੰਚ ਦੀ ਬੇਵੱਸੀ, BDPO ਬੀਬੀ ''ਤੇ ਲਾਏ ਇਹ ਇਲਜ਼ਾਮ

ਇਸ ਤਰ੍ਹਾਂ ਕਿਵੇਂ ਖਤਮ ਹੋਵੇਗਾ ਕੋਰੋਨਾ!
ਕੋਰੋਨਾ ਨਾਲ ਨਜਿੱਠਣ ਲਈ ਵੈਸੇ ਤਾਂ ਹਰ ਸੂਬੇ ਦੀ ਸਰਕਾਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਕੁਝ ਮਹਿਕਮੇ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਨਾਲਾਇਕੀ ਸ਼ਾਇਦ ਇਸ ਨੂੰ ਕਦੇ ਖਤਮ ਨਹੀਂ ਹੋਣ ਦੇਵੇਗੀ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਜਲੰਧਰ ਦਾ ਸਿਹਤ ਮਹਿਕਮਾ ਤਿੰਨ ਦਿਨ 'ਚ ਵੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰ ਤੋਂ ਕਿਸੇ ਵੀ ਸਿਹਤ ਕੇਂਦਰ 'ਚ ਸ਼ਿਫਟ ਨਹੀਂ ਕਰ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ ਵਿਚ ਅਜੇ ਵੀ ਕੋਰੋਨਾ ਪਾਜ਼ੇਟਿਵ 388 ਮਰੀਜ਼ਾਂ ਨੂੰ ਸਿਹਤ ਮਹਿਕਮੇ ਦੀਆਂ ਟੀਮਾਂ ਨੇ ਘਰਾਂ ਤੋਂ ਸਿਹਤ ਕੇਂਦਰਾਂ 'ਚ ਸ਼ਿਫਟ ਕਰਨਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 388 ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਅਜਿਹੇ ਵੀ ਹਨ, ਜਿਨ੍ਹਾਂ ਦੀ ਰਿਪੋਰਟ ਸੋਮਵਾਰ ਨੂੰ ਪਾਜ਼ੇਟਿਵ ਆਈ ਸੀ ਅਤੇ ਉਹ 3 ਦਿਨ ਤੋਂ ਆਪਣੇ ਘਰਾਂ ਵਿਚ ਅਤੇ ਇਧਰ-ਉਧਰ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ।

ਇਹ ਵੀ ਪੜ੍ਹੋ: ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ

ਮੈਡੀਕਲ ਸੁਪਰਿੰਟੈਂਡੈਂਟ ਦੇ ਤਬਾਦਲੇ ਨੇ ਸਾਰਿਆਂ ਨੂੰ ਕੀਤਾ ਹੈਰਾਨ
ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਬਾਦਲਾ ਹੋਣਾ ਉਂਝ ਤਾਂ ਆਮ ਗੱਲ ਹੈ ਪਰ ਕੋਰੋਨਾ ਲਾਗੀ ਦੀ ਬੀਮਾਰੀ ਵਿਚਕਾਰ ਦਿਨ-ਰਾਤ ਕੰਮ ਕਰਨ ਵਾਲੇ ਮੈਡੀਕਲ ਸੁਪਰਿੰਟੈਂਡੈਂਟ ਡਾ. ਹਰਿੰਦਰਪਾਲ ਸਿੰਘ ਦੇ ਅਚਾਨਕ ਤਬਾਦਲੇ ਦੇ ਆਰਡਰ ਹੋਣ ਨਾਲ ਸਭ ਹੈਰਾਨ ਰਹਿ ਗਏ।
ਵਰਣਨਯੋਗ ਹੈ ਕਿ ਡਾ. ਹਰਿੰਦਰਪਾਲ ਸਿੰਘ ਨੂੰ ਉਸ ਸਮੇਂ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਦਾ ਕਾਰਜਭਾਰ ਸੌਂਪਿਆ ਗਿਆ ਜਦੋਂ ਕੋਰੋਨਾ ਨੇ ਜ਼ਿਲ੍ਹੇ 'ਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸਨ ਅਤੇ ਡਾ. ਹਰਿੰਦਰ ਨੇ ਜਿਵੇਂ ਹੀ ਆਪਣਾ ਅਹੁਦਾ ਸੰਭਾਲਿਆ ਤਾਂ ਉਸੇ ਸਮੇਂ ਉਨ੍ਹਾਂ ਨੇ ਕੋਰੋਨਾ ਨਾਲ ਨਜਿੱਠਣ ਲਈ ਕਮਾਨ ਸੰਭਾਲੀ ਸੀ। ਸਿਵਲ ਹਸਪਤਾਲ 'ਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਉਹ ਕੰਮ ਕਰ ਦਿੱਤੇ ਸ਼ਾਇਦ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤੇ ਸਨ। ਡਿਪਟੀ ਡਾਇਰੈਕਟਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਖੁਦ ਕਾਊਂਟਰ 'ਤੇ ਜਾ ਕੇ ਲੋਕਾਂ ਦੀਆਂ ਪਰਚੀਆਂ ਬਣਾਈਆਂ ਤਾਂ ਜੋ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ; ਕਪੂਰਥਲਾ: 8 ਮਹੀਨੇ ਪਹਿਲਾਂ ਹੋਈ 'ਲਵ ਮੈਰਿਜ' ਦਾ ਖ਼ੌਫਨਾਕ ਅੰਤ, ਵਿਆਹੁਤਾ ਨੇ ਦਿੱਤੀ ਜਾਨ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2574, ਲੁਧਿਆਣਾ 5767, ਜਲੰਧਰ 3570, ਮੋਹਾਲੀ 'ਚ 1536, ਪਟਿਆਲਾ 'ਚ 3215, ਹੁਸ਼ਿਆਰਪੁਰ 'ਚ 760, ਤਰਨਾਰਨ 504, ਪਠਾਨਕੋਟ 'ਚ 645, ਮਾਨਸਾ 'ਚ 243, ਕਪੂਰਥਲਾ 507, ਫਰੀਦਕੋਟ 466, ਸੰਗਰੂਰ 'ਚ 1379, ਨਵਾਂਸ਼ਹਿਰ 'ਚ 414, ਰੂਪਨਗਰ 400, ਫਿਰੋਜ਼ਪੁਰ 'ਚ 733, ਬਠਿੰਡਾ 933, ਗੁਰਦਾਸਪੁਰ 968, ਫਤਿਹਗੜ੍ਹ ਸਾਹਿਬ 'ਚ 545, ਬਰਨਾਲਾ 540, ਫਾਜ਼ਿਲਕਾ 397 ਮੋਗਾ 630, ਮੁਕਤਸਰ ਸਾਹਿਬ 337 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 672 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਦਾ ਕਹਿਰ ਜਾਰੀ, ਕਪੂਰਥਲਾ 'ਚ 3 ਮਰੀਜ਼ਾਂ ਦੀ ਗਈ ਜਾਨ


author

shivani attri

Content Editor

Related News