ਕੋਰੋਨਾ ਦੇ ਹੌਟਸਪਾਟ ਵਜੋ ਉੱਭਰ ਰਿਹੈ ਜਲੰਧਰ ਨਗਰ ਨਿਗਮ, ਚਪੇਟ ''ਚ ਆਏ 3 ਅਧਿਕਾਰੀ
Monday, Aug 10, 2020 - 04:53 PM (IST)
ਜਲੰਧਰ (ਖੁਰਾਣਾ)— ਆਮ ਲੋਕਾਂ ਦੇ ਨਾਲ-ਨਾਲ ਸਰਕਾਰੀ ਮਹਿਕਮੇ 'ਚ ਵੀ ਜਿਸ ਤਰ੍ਹਾਂ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਉਸ ਨਾਲ ਸਰਕਾਰੀ ਇਲਾਕਿਆਂ 'ਚ ਚਿੰਤਾ ਦੀ ਲਹਿਰ ਹੈ। ਹੁਣ ਪਬਲਿਕ ਡੀਲਿੰਗ ਵਾਲਾ ਜਲੰਧਰ ਨਿਗਮ ਵੀ ਕੋਰੋਨਾ ਵਾਇਰਸ ਦੇ ਹੌਟਸਪਾਟ ਵਜੋਂ ਉੱਭਰ ਰਿਹਾ ਹੈ। ਬੀਤੇ ਦਿਨ ਜਲੰਧਰ ਨਿਗਮ ਦੇ ਤਿੰਨ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ 'ਚ ਨਿਗਮ ਦੀ ਅਕਾਊਂਟਸ ਸ਼ਾਖਾ ਦੇ ਪ੍ਰਮੁੱਖ ਡੀ. ਸੀ. ਐੱਫ. ਏ. ਰਵਿੰਦਰ ਸਿੰਘ (59) ਵੀ ਸ਼ਾਮਲ ਹਨ, ਜੋ ਕੁਝ ਹੀ ਹਫਤਿਆਂ ਬਾਅਦ ਰਿਟਾਇਰ ਹੋਣ ਵਾਲੇ ਹਨ।
ਇਹ ਵੀ ਪੜ੍ਹੋ: ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ
ਇਸ ਤੋਂ ਇਲਾਵਾ ਅਕਾਊਂਟਸ ਸ਼ਾਖਾ ਦੇ ਹੋਰ ਅਧਿਕਾਰੀ ਰਾਜੀਵ ਸੋਬਤੀ ਅਤੇ ਅਮਿਤ ਸ਼ਰਮਾ ਵੀ ਕੋਰੋਨਾ ਵਾਇਰਸ ਇਨਫੈਕਟਿਡ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਲਗਭਗ 4 ਦਿਨ ਪਹਿਲਾਂ ਨਗਰ ਨਿਗਮ ਦੀ ਲੀਗਲ ਸ਼ਾਖਾ ਦਾ ਇਕ ਜੂਨੀਅਰ ਅਸਿਸਟੈਂਟ ਕਰਮਚਾਰੀ ਸੁਨੀਲ ਦੱਤ ਕੋਰੋਨਾ ਇਨਫੈਕਟਿਡ ਪਾਇਆ ਗਿਆ ਸੀ, ਜਿਸ ਦੇ ਸੰਪਰਕ 'ਚ ਆਏ ਕਈ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੈਂਪਲ 2 ਦਿਨ ਪਹਿਲਾਂ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਐਤਵਾਰ ਪ੍ਰਾਪਤ ਹੋਈ ਹੈ। ਇਨ੍ਹਾਂ 'ਚ 3 ਅਧਿਕਾਰੀ ਪਾਜ਼ੇਟਿਵ ਨਿਕਲੇ ਅਤੇ ਬਾਕੀ 14 ਦੀ ਰਿਪੋਰਟ ਨੈਗੇਟਿਵ ਆਈ। ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਉਨ੍ਹਾਂ 'ਚ ਲੀਗਲ ਸ਼ਾਖਾ ਦੇ ਪ੍ਰਮੁੱਖ ਵਰਿੰਦਰ ਖੰਨਾ, ਅਸ਼ਵਨੀ ਕੁਮਾਰ ਅਤੇ ਨਿਗਮ ਦੇ ਅਸਿਸਟੈਂਟ ਹੈਲਥ ਆਫੀਸਰ ਡਾਕਟਰ ਰਾਜਕਮਲ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਘਰ ਦੇ ਨੇੜੇ ਹੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਪਰਿਵਾਰ ਦੇ ਉੱਡੇ ਹੋਸ਼
ਓ. ਐੱਸ. ਡੀ. ਵਾਲੀਆ ਤੋਂ ਸ਼ੁਰੂ ਹੋਇਆ ਸੀ ਸਿਲਸਿਲਾ
ਨਗਰ ਨਿਗਮ 'ਚ ਕੋਰੋਨਾ ਨੇ ਅਪ੍ਰੈਲ ਮਹੀਨੇ ਉਸ ਸਮੇਂ ਦਸਤਕ ਦਿੱਤੀ ਸੀ, ਜਦੋਂ ਮੇਅਰ ਜਗਦੀਸ਼ ਰਾਜਾ ਦੇ ਓ. ਐੱਸ. ਡੀ. ਹਰਪ੍ਰੀਤ ਸਿੰਘ ਵਾਲੀਆ ਨੂੰ ਕੋਰੋਨਾ ਇਨਫੈਕਟਿਡ ਪਾਇਆ ਗਿਆ ਸੀ। ਉਸ ਤੋਂ ਬਾਅਦ ਨਿਗਮ ਦੀ ਸੈਨੀਟੇਸ਼ਨ ਸ਼ਾਖਾ ਦੇ ਕਈ ਕਰਮਚਾਰੀਆ ਅਤੇ ਅਧਿਕਾਰੀਆਂ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਚਪੇਟ 'ਚ ਲਿਆ ਅਤੇ ਉਸ ਤੋਂ ਬਾਅਦ ਬਿਲਡਿੰਗ ਵਿਭਾਗ ਦਾ ਇਕ ਠੇਕੇਦਾਰ, ਜਨਮ ਅਤੇ ਮੌਤ ਸ਼ਾਖਾ ਦੀ ਇਕ ਮਹਿਲਾ ਕਰਮਚਾਰੀ ਅਤੇ ਲੀਗਲ ਬ੍ਰਾਂਚ ਦਾ ਇਕ ਜੂਨੀਅਰ ਅਸਿਸਟੈਂਟ ਇਸ ਵਾਇਰਸ ਦੀ ਲਪੇਟ 'ਚ ਆਇਆ। ਨਿਗਮ ਦੇ 2 ਕੌਂਸਲਰ ਬੰਟੀ ਨੀਲਕੰਠ ਅਤੇ ਡਾਕਟਰ ਜਸਲੀਨ ਸੇਠੀ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਆ ਚੁੱਕੇ ਹਨ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਕੋਰੋਨਾ ਦਾ ਹਾਟਸਪਾਟ ਬਣਦਾ ਜਾ ਰਿਹਾ ਹੈ। ਭਾਵੇਂ ਨਿਗਮ ਦੀ ਬਿਲਡਿੰਗ ਵਿਚ ਐਂਟਰੀ ਤੋਂ ਪਹਿਲਾਂ ਚੈਕਿੰਗ ਆਦਿ ਤਾਂ ਕੀਤੀ ਜਾ ਰਹੀ ਹੈ ਪਰ ਫਿਰ ਵੀ ਖਾਨਾਪੂਰਤੀ ਕਰਨ ਦੀਆਂ ਸੂਚਨਾਵਾਂ ਹਨ।
ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਦਾ ਮੁੜ ਧਮਾਕਾ, 27 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਇਹ ਵੀ ਪੜ੍ਹੋ: ਕੋਰੋਨਾ ਦਾ ਜਲੰਧਰ ਜ਼ਿਲ੍ਹੇ 'ਚ ਵੱਡਾ ਧਮਾਕਾ, 80 ਦੀ ਰਿਪੋਰਟ ਆਈ ਪਾਜ਼ੇਟਿਵ ਤੇ 4 ਮਰੀਜ਼ਾਂ ਦੀ ਹੋਈ ਮੌਤ