ਜਲੰਧਰ: ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਖੁਦ ਦੇ ਖਰਚੇ ''ਤੇ 14 ਦਿਨਾਂ ਲਈ ਹੋਣਗੇ ਕੁਆਰੰਟਾਈਨ

Monday, May 11, 2020 - 12:05 PM (IST)

ਜਲੰਧਰ: ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਖੁਦ ਦੇ ਖਰਚੇ ''ਤੇ 14 ਦਿਨਾਂ ਲਈ ਹੋਣਗੇ ਕੁਆਰੰਟਾਈਨ

ਜਲੰਧਰ (ਚੋਪੜਾ)— ਕੋਰੋਨਾ ਮਹਾਮਾਰੀ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਜ਼ਿਲੇ 'ਚ ਸਵਾਗਤ ਹੈ ਪਰ ਇਨ੍ਹਾਂ ਯਾਤਰੀਆਂ ਨੂੰ ਆਪਣੇ ਖਰਚੇ 'ਤੇ ਪਹਿਲਾਂ 14 ਦਿਨਾਂ ਲਈ ਕੁਆਰੰਟਾਈਨ ਰਹਿਣਾ ਪਵੇਗਾ। ਇਸ ਦੇ ਲਈ ਪ੍ਰਸ਼ਾਸਨ ਨੇ ਜ਼ਿਲੇ ਨਾਲ ਸਬੰਧਤ 26 ਹੋਟਲਾਂ ਅਤੇ 1 ਇੰਸਟੀਚਿਊਟ ਦੀ ਸੂਚੀ ਜਾਰੀ ਕੀਤੀ ਹੈ, ਜਿੱਥੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਕੁਆਰੰਟਾਈਨ ਦੀ ਮਿਆਦ ਪੂਰੀ ਕਰ ਸਕਣਗੇ।

ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲਾ ਪ੍ਰਸ਼ਾਸਨ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਾਰੇ ਪ੍ਰਬੰਧ ਕਰ ਰਿਹਾ ਹੈ। ਅਨੁਪਮ ਕਲੇਰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਨੂੰ ਇਨ੍ਹਾਂ ਪ੍ਰਬੰਧਾਂ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਦੀ ਸਕਰੀਨਿੰਗ ਅਤੇ ਕੁਆਰੰਟਾਈਨ ਕਰਨ ਲਈ ਸਿਵਲ ਸਰਜਨ, ਸੁਰੱਖਿਆ ਲਈ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦਿਹਾਤੀ ਨਾਲ ਤਾਲਮੇਲ ਕਰੇਗੀ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਮੈਡੀਕਲ ਸਕਰੀਨਿੰਗ ਮੈਰੀਟੋਰੀਅਸ ਸਕੂਲ 'ਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਸਾਰੇ ਯਾਤਰੀ ਜ਼ਿਲਾ ਪ੍ਰਸ਼ਾਸਨ ਵੱਲੋਂ ਬਣਾਏ ਕੁਆਰੰਟਾਈਨ ਸੈਂਟਰਾਂ (ਹੋਟਲਾਂ) 'ਚ ਖੁਦ ਦੇ ਖਰਚੇ 'ਤੇ 14 ਦਿਨ ਰਹਿਣਗੇ।

ਇਹ ਵੀ ਪੜ੍ਹੋ: ਸੰਗਰੂਰ 'ਚ ਖੌਫਨਾਕ ਵਾਰਦਾਤ, ਕਿਰਚ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਸਬ-ਡਿਵੀਜ਼ਨ 1 'ਚ 14, ਸਬ-ਡਿਵੀਜ਼ਨ 2 'ਚ 9, ਸਬ-ਡਿਵੀਜ਼ਨ ਨਕੋਦਰ 'ਚ 1, ਸਬ-ਡਿਵੀਜ਼ਨ ਫਿਲੌਰ 'ਚ 2 ਹੋਟਲਾਂ ਨੂੰ ਇਸ ਦੇ ਲਈ ਫਾਈਨਲ ਕੀਤਾ ਹੈ। ਇਸੇ ਤਰ੍ਹਾਂ ਡੇਵੀਏਟ ਇੰਸਟੀਚਿਊਟ ਨੂੰ ਵੀ ਪੇਡ ਕੁਆਰੰਟਾਈਨ ਸੈਂਟਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਂਟਰਾਂ 'ਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਪ੍ਰਸ਼ਾਸਨ ਨੇ ਕਮਰੇ ਦਾ ਕਿਰਾਇਆ ਅਤੇ 3 ਸਮੇਂ ਦੇ ਖਾਣੇ ਦੇ ਰੇਟ ਫਿਕਸ ਕਰ ਦਿੱਤੇ ਹਨ। ਯਾਤਰੀਆਂ ਨੂੰ ਹੋਟਲ 'ਚ ਪੇਡ ਮੈਡੀਕਲ ਸਹੂਲਤ ਵੀ ਮਿਲੇਗੀ । ਉਨ੍ਹਾਂ ਕਿਹਾ ਕਿ ਇਨ੍ਹਾਂ ਹੋਟਲਾਂ 'ਚ ਕੁਆਰੰਟਾਈਨ ਕੀਤੇ ਲੋਕਾਂ ਤੋਂ ਇਲਾਵਾ ਹੋਰ ਮਹਿਮਾਨਾਂ ਦੇ ਠਹਿਰਣ 'ਤੇ ਪਾਬੰਦੀ ਹੋਵੇਗੀ। ਇਥੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਸਿਵਲ ਸਰਜਨ ਦੀ ਹੋਵੇਗੀ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ ਲਈ ਪੂਰੀ ਤਰ੍ਹਾਂ ਤਿਆਰ ਰਹਿਣ ।

ਕਰਫਿਊ ਵਿਚ ਫਸੇ ਲੋਕਾਂ ਦੀ ਮਦਦ ਲਈ ਬਣਾਈਆਂ 2 ਟੀਮਾਂ
ਦੇਸ਼ ਦੇ ਦੂਜੇ ਸੂਬਿਆਂ ਤੋਂ ਪੰਜਾਬ ਆਉਣ ਅਤੇ ਜਾਣ ਵਾਲਿਆਂ, ਵਿਦੇਸ਼ਾਂ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੀਆਂ ਕਰਨਗੀਆਂ ਮਦਦ
ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਸਰਕਾਰ ਦੇ ਸਟੈਂਡਰਡ ਪ੍ਰੋਟੋਕਾਲ ਅਨੁਸਾਰ ਕਰਫਿਊ ਦੌਰਾਨ ਪੰਜਾਬ 'ਚ ਦੇਸ਼ ਦੇ ਹੋਰ ਸੂਬਿਆਂ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਪ੍ਰੋਟੋਕੋਲ ਲਾਗੂ ਕਰਨ ਸਬੰਧੀ ਨੋਡਲ ਅਫਸਰਾਂ ਦੀਆਂ 2 ਟੀਮਾਂ ਨੂੰ ਨਿਯੁਕਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਨੋਡਲ ਅਫਸਰ ਵਿਦੇਸ਼ 'ਚ ਗਏ ਭਾਰਤੀ ਜਾਂ ਅਜਿਹੇ ਐੱਨ. ਆਰ. ਆਈਜ਼, ਜੋ ਪੰਜਾਬ ਆਉਣਾ ਚਾਹੁੰਦੇ ਹੋਣ ਜਾਂ ਪੰਜਾਬ 'ਚ ਰਹਿ ਰਹੇ ਲੋਕ ਜੋ ਵਿਦੇਸ਼ ਵਾਪਸ ਜਾਣਾ ਚਾਹੁੰਦੇ ਹਨ, ਦੀ ਵੀ ਮਦਦ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਲਈ 2 ਕੈਟੇਗਰੀਆਂ ਬਣਾਈਆਂ ਗਈਆਂ ਹਨ। ਕੈਟੇਗਰੀ-1 'ਚ ਸ਼ਾਮਲ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵਾਪਸ ਆ ਰਹੇ ਹਨ ਜਾਂ ਵਿਦੇਸ਼ਾਂ ਤੋਂ ਜਲਦ ਵਾਪਸ ਆ ਰਹੇ ਯਾਤਰੀ ਹੋਣ, ਉਨ੍ਹਾਂ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਨੋਡਲ ਅਫਸਰ ਅਤੇ ਸਹਾਇਕ ਕਮਿਸ਼ਨਰ (ਜ) ਨੂੰ ਐਡੀਸ਼ਨਲ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕੈਟਾਗਰੀ-2 'ਚ ਸ਼ਾਮਲ ਯਾਤਰੀਆਂ ਲਈ ਜਿਨ੍ਹਾਂ ਨੂੰ ਦੂਜੇ ਸੂਬਿਆਂ 'ਚ ਜਾਣਾ ਹੈ ਜਾਂ ਵਿਦੇਸ਼ਾਂ ਵਿਚ ਜਾਣ ਵਾਲੇ ਯਾਤਰੀ ਹੋਣ, ਉਨ੍ਹਾਂ ਲਈ ਸਹਾਇਕ ਕਮਿਸ਼ਨਰ (ਸਿ) ਨੂੰ ਨੋਡਲ ਅਫਸਰ ਅਤੇ ਜ਼ਿਲਾ ਮੈਨੇਜਰ ਮਾਰਕਫੈਡ ਨੂੰ ਐਡੀਸ਼ਨਲ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ।

ਇਹ ਵੀ ਪੜ੍ਹੋ: ਰੂਪਨਗਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, ਇਕ ਹੀ ਦਿਨ 'ਚ 46 ਨਵੇਂ ਕੇਸ ਆਏ ਸਾਹਮਣੇ

ਉਨ੍ਹਾਂ ਦੱਸਿਆ ਕਿ ਉਕਤ ਨੋਡਲ ਅਧਿਕਾਰੀ ਯਾਤਰੀਆਂ ਦੇ ਆਉਣ ਅਤੇ ਜਾਣ ਸਬੰਧੀ ਇੰਸਟੀਚਿਊਸ਼ਨਲ ਕੁਆਰੰਟਾਈਨ ਜਾਂ ਹੋਮ ਕੁਆਰੰਟਾਈਨ ਦੀ ਸੂਚਨਾ ਬਾਰੇ ਤਾਲਮੇਲ ਕਰਨਗੇ । ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ 'ਤੇ ਉਹ ਇਹ ਜਾਣਕਾਰੀ ਸਬੰਧਤ ਐੱਸ. ਡੀ. ਐੱਮ., ਸਿਹਤ ਵਿਭਾਗ ਅਤੇ ਪੁਲਸ ਵਿਭਾਗ ਨੂੰ ਦੇਣਗੇ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੋਡਲ ਅਧਿਕਾਰੀ ਖੁਦ ਜਾਂ ਸਬੰਧਤ ਐੱਸ. ਡੀ. ਐੱਮ. ਤੋਂ ਪਾਸ ਜਾਰੀ ਕਰਵਾਉਣਗੇ । ਉਨ੍ਹਾਂ ਕਿਹਾ ਕਿ ਨੋਡਲ ਅਧਿਕਾਰੀ ਅਜਿਹੇ ਸਾਰੇ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ ਨੂੰ ਵੀ ਯਕੀਨੀ ਬਣਾਉਣਗੇ ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ


author

shivani attri

Content Editor

Related News