ਡੇਢ ਮਹੀਨੇ ਬਾਅਦ ਖੁੱਲ੍ਹੀ ਫਗਵਾੜਾ ਗੇਟ ਦੀ ਮਾਰਕਿਟ, ਹਾਲਾਤ ਬੇਕਾਬੂ ਦੇਖ ਪੁਲਸ ਨੇ ਲਿਆ ਸਖਤ ਐਕਸ਼ਨ
Tuesday, May 12, 2020 - 04:02 PM (IST)
ਜਲੰਧਰ (ਸੋਨੂੰ)— ਪੰਜਾਬ 'ਚ ਲੱਗੇ ਕਰਫਿਊ ਦੌਰਾਨ ਕੱਲ੍ਹ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਤੋਂ ਕਿਤਾਬਾਂ, ਪੱਖੇ, ਕੂਲਰ ਅਤੇ ਏਸੀ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ।
ਡੀ. ਸੀ. ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਪੂਰਾ ਬਾਜ਼ਾਰ ਖੁੱਲ੍ਹਾ ਨਜ਼ਰ ਆਇਆ। ਤਕਰੀਬਨ ਡੇਢ ਮਹੀਨੇ ਬਾਅਦ ਜਲੰਧਰ 'ਚ ਫਗਵਾੜਾ ਗੇਟ ਦੀ ਮਾਰਕਿਟ ਖੁੱਲ੍ਹੀ। ਡੀ. ਸੀ. ਦੀ ਇਜਾਜ਼ਤ ਤੋਂ ਬਾਅਦ ਬਾਜ਼ਾਰ ਤਾਂ ਖੁੱਲ੍ਹੇ ਪਰ ਥੋੜ੍ਹੀ ਦੇਰ ਬਾਅਦ ਹੀ ਇਥੇ ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ ਅਤੇ ਪ੍ਰਸ਼ਾਸਨ ਨੇ ਮੌਕੇ 'ਤੇ ਸਖਤ ਐਕਸ਼ਨ ਲਿਆ।
ਦਰਅਸਲ ਇਸ ਬਾਜ਼ਾਰ 'ਚ ਬਹੁਤ ਸਾਰੀਆਂ ਦੁਕਾਨਾਂ ਬਿਜਲੀ ਦੇ ਸਾਮਾਨ, ਮੋਬਾਇਲ ਦੀਆਂ ਅਤੇ ਹੋਰ ਵੀ ਕਈ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹ ਲਈਆਂ ਗਈਆਂ ਸਨ ਜਦਕਿ ਡੀ. ਸੀ. ਨੇ ਪੱਖੇ, ਕੂਲਰ ਅਤੇ ਏਸੀ ਦੀਆਂ ਦੁਕਾਨਾਂ ਨੂੰ ਖੋਲ੍ਹਣ ਲਈ ਕਿਹਾ ਸੀ।
ਅੱਜ ਸਵੇਰੇ ਜਦੋਂ ਇਹ ਬਾਜ਼ਾਰ ਖੁੱਲ੍ਹਿਆ ਤਾਂ ਕਿਸੇ ਨੇ ਭਾਵੇਂ ਉਹ ਮੋਬਾਇਲ ਦੀ ਦੁਕਾਨਾ ਹੋਵੇ ਜਾਂ ਫਿਰ ਕੋਈ ਹੋਰ ਹਰ ਕੋਈ ਆਪਣੀ ਦੁਕਾਨ ਦੇ ਬਾਹਰ ਪੱਖੇ ਅਤੇ ਕੂਲਰ ਰੱਖ ਕੇ ਆਪਣੀਆਂ ਦੁਕਾਨਾਂ ਨੂੰ ਖੋਲ੍ਹ ਕੇ ਬੈਠੇ ਨਜ਼ਰ ਆਇਆ। ਬਾਜ਼ਾਰ 'ਚ ਗਾਹਕਾਂ ਦੀ ਕਾਫੀ ਭੀੜ ਦੇਖੀ ਗਈ। ਇਸ ਪੂਰੇ ਹਾਲਤਾ ਬਾਰੇ ਜਦੋਂ ਆਲਾ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਬਾਜ਼ਾਰ ਨੂੰ ਬੰਦ ਕਰਵਾਇਆ।
ਮੌਕੇ 'ਤੇ ਅਮਨ ਚੱਢਾ ਨੇ ਕਿਹਾ ਕਿ ਸਾਡਾ ਹੋਲ ਸੇਲ ਕੂਲਰ ਦਾ ਵੀ ਕੰਮ ਹੈ। ਸਾਡੇ ਕੋਲ ਸਟੈਂਡ ਫੈਨ, ਮਿੰਨੀ ਚਾਰਜਿੰਗ ਕੂਲਰ ਸਮੇਤ ਇਲੈਕਟ੍ਰਾਨਿਕ ਆਈਟਮਾਂ ਹਨ। ਸਾਡੇ ਇਥੇ ਸਾਰੇ ਹੀ ਮਿਕਸ ਆਈਟਮਾਂ ਵੇਚਦੇ ਹਨ। ਉਥੇ ਹੀ ਦੁਕਾਨਾਂ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।