ਮਹਿਤਪੁਰ ਨੂੰ ਵੱਡੀ ਰਾਹਤ, 11 ਲੋਕਾਂ ''ਚੋਂ 11 ਦੀ ਹੀ ਕੋਰੋਨਾ ਰਿਪੋਰਟ ਆਈ ਨੈਗੇਟਿਵ

Wednesday, May 13, 2020 - 04:45 PM (IST)

ਮਹਿਤਪੁਰ ਨੂੰ ਵੱਡੀ ਰਾਹਤ, 11 ਲੋਕਾਂ ''ਚੋਂ 11 ਦੀ ਹੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਮਹਿਤਪੁਰ (ਸੂਦ)— ਬਲਾਕ ਮਹਿਤਪੁਰ 'ਚ 11 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਮ. ਓ. ਡਾ ਵਰਿੰਦਰ ਜਗਤ ਅਤੇ ਬਲਾਕ ਐਜੁਕੇਟਰ ਸੰਦੀਪ ਨੇ ਦੱਸਿਆ ਕਿ ਲੜਕੀ ਕੁਲਦੀਪ ਕੌਰ ਜਿਸ ਦੇ ਮਹਿਤਪੁਰ 'ਚ ਪੇਕੇ ਹਨ। ਕੁਝ ਸਮਾਂ ਇਥੇ ਰਹਿਣ ਤੋਂ ਬਾਅਦ ਆਪਣੇ ਸੋਹਰਿਆਂ ਘਰ ਲੁਧਿਆਣੇ ਗਈ ਤਾਂ ਓਥੇ ਉਸ ਦਾ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਜਿਸ ਦੇ ਉਪਰੰਤ ਉੱਚ ਅਧਿਕਾਰੀਆਂ ਨੇ ਉਨ੍ਹਾਂ ਦੇ ਸੰਪਰਕ 'ਚ ਆਏ ਵਿਅਕਤੀਆਂ 'ਤੇ ਕਾਰਵਾਈ ਕਰਨ ਲਈ ਕਿਹਾ।

ਸਿਹਤ ਵਿਭਾਗ ਨੇ ਤੁਰੰਤ ਲੜਕੀ ਦੇ ਸਪੰਰਕ 'ਚ ਆਏ ਵਿਅਕਤੀਆਂ ਦੇ ਸੈਂਪਲ ਲਏ ਅਤੇ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ। ਅੱਜ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਪ੍ਰਸ਼ਾਸਨ ਅਤੇ ਇਲਾਕਾ ਨਿਵਾਸੀਆਂ ਨੇ ਸੁਖ ਦਾ ਸਾਹ ਲਿਆ। ਇਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਕੁਲਦੀਪ ਕੌਰ ਵੀ ਬਿਲਕੁਲ ਠੀਕ ਠਾਕ ਹੈ ਅਤੇ ਉਸ ਨੂੰ ਲੁਧਿਆਣੇ ਦੇ ਹਸਪਤਾਲ 'ਚ ਇਕਾਂਤਵਾਸ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ; ਜਲੰਧਰ ਪੁਲਸ ਨੂੰ ਝਟਕਾ, ਨਾਕੇ ਦੌਰਾਨ ASI 'ਤੇ ਗੱਡੀ ਚੜ੍ਹਾਉਣ ਵਾਲੇ ਨੌਜਵਾਨ ਨੂੰ ਮਿਲੀ ਜ਼ਮਾਨਤ

ਇਸ ਮੌਕੇ ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਸੰਦੀਪ ਨੇ ਦੱਸਿਆ ਕਿ ਚਾਹੇ ਪਰਿਵਾਰਕ ਮੈਂਬਰਾ ਦੇ ਟੈਸਟ ਨੈਗੇਟਿਵ ਆਏ ਹਨ। ਇਨ੍ਹਾਂ ਨੂੰ ਆਪਣੇ ਇਕਾਂਤਵਾਸ ਦਾ ਸਮਾਂ ਪੁਰਾ ਕਰਨਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਗਿਆ ਕਿ ਕੋਰੋਨਾ ਤੋਂ ਬਚਣ ਲਈ ਇਹਤਿਹਾਤ ਵਰਤਣੀ ਪਵੇਗੀ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਇਲਾਕੇ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਇਆ ਜਾ ਸਕੇ।

ਜਿਨ੍ਹਾਂ ਵਿਅਕਤੀਆ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ, ਉਨ੍ਹਾਂ 'ਚ ਉਮਰ ਬਾਘਾ ਸਿੰਘ (52), ਸਿਮਰਨਜੀਤ ਕੌਰ (48), ਰੇਖਾ ਰਾਣੀ (26), ਸੋਨੀਆ (23),ਜਗਜੀਤ ਸਿੰਘ (20), ਗੋਬਿੰਦ (18), ਗੁਰਪ੍ਰੀਤ (15),ਬਲਜੀਤ ਸਿੰਘ (18), ਅਨੁ (16), ਜਿਗਰਜੀਤ (8), ਪਵਨ ਕੌਰ (83) ਸ਼ਾਮਿਲ ਸਨ। ਐੱਸ. ਐੱਮ. ਓ. ਡਾ. ਵਰਿੰਦਰ ਜਗਤ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਅਗੇ ਤੋਂ ਵੀ ਕੋਰੋਨਾ ਬਚਾਓ ਸੰਬੰਧੀ ਹਦਾਇਤਾ ਦੀ ਪਾਲਣਾ ਕੀਤੀ ਜਾਵੇ, ਜੋ ਕਿ ਆਪਣਾ ਇਲਾਕਾ ਕੋਰੋਨਾ ਮੁਕਤ ਹੀ ਰਹੇ। ਕਿਸੇ ਵੀ ਵਿਅਕਤੀ ਨੂੰ ਕੋਰੋਨਾ ਸੰਬੰਧੀ ਕੋਈ ਵੀ ਜਾਣਕਾਰੀ ਜਾਂ ਸਹੂਲਤ ਦੀ ਲੋੜ ਹੋਵੇ, ਉਹ 24 ਘੰਟੇ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਖੇ ਸੰਪਰਕ ਕਰ ਸਕਦਾ।

ਇਹ ਵੀ ਪੜ੍ਹੋ; ਟਰੈਕਟਰ 'ਤੇ ਵਿਆਹ ਕੇ ਲਿਆਇਆ ਲਾੜੀ, ਨਜ਼ਾਰਾ ਦੇਖ ਪੁਲਸ ਨੇ ਵੀ ਇੰਝ ਕੀਤਾ ਸੁਆਗਤ (ਤਸਵੀਰਾਂ)


author

shivani attri

Content Editor

Related News