ਜਲੰਧਰ: ਹਨੇਰੇ 'ਚ ਰਹਿ ਰਹੀਆਂ ਨੇ ਇਹ ਭੈਣਾਂ, ਮਾਪੇ ਛੱਡ ਚਲੇ ਗਏ ਬਿਹਾਰ

03/31/2020 4:24:26 PM

ਜਲੰਧਰ (ਅਲੀ)— ਬਸਤੀ ਸ਼ੇਖ ਦੇ ਮੰਜੀਤ ਨਗਰ 'ਚ ਛੋਟੀਆਂ ਤਿੰਨ ਭੈਣਾਂ ਹਨੇਰੇ 'ਚ ਰਹਿਣ ਮਜਬੂਰ ਹੋ ਗਈਆਂ ਹਨ। ਲੋਕ ਡਾਊਨ ਦੀ ਹਾਲਤ 'ਚ ਜ਼ਿੰਦਗੀ ਬਸਰ ਕਰ ਰਹੀ ਹੈ। ਜਾਣਕਾਰੀ ਹਸਲ ਕਰਨ 'ਤੇ ਪਤਾ ਲੱਗਿਆ ਕਿ 12, 9 ਅਤੇ 6 ਸਾਲ ਦੀਆਂ 3 ਭੈਣਾਂ ਦੇ ਪਿਤਾ ਪਤਨੀ ਨਾਲ ਝਗੜਾ ਕਰਕੇ ਪਹਿਲਾਂ ਹੀ ਘਰ ਛੱਡ ਕੇ ਚਲੇ ਗਏ ਹਨ ।

ਇਹ ਵੀ ਪੜ੍ਹੋ: ਡੰਡਿਆਂ ਨਾਲ ਕੁੱਟਣ ਵਾਲੇ ਪੁਲਸ ਮੁਲਾਜ਼ਮ ਇਸ ASI ਤੋਂ ਸਿੱਖਣ ਸਬਕ, ਇੰਝ ਭਰ ਰਿਹੈ ਗਰੀਬਾਂ ਦਾ ਢਿੱਡ
ਮਾਂ ਘਰ ਸੰਭਾਲ ਰਹੀ ਸੀ ਲੋਕ ਡਾਊਨ ਤੋਂ ਪਹਿਲਾਂ ਹੀ ਗੁਆਂਢੀਆਂ ਨੂੰ ਛੱਡ ਕੇ ਪਹਿਲਾਂ ਹੀ ਬਿਹਾਰ ਚੱਲ ਗਈ ਸੀ, ਜਿਸ ਦਾ ਆਉਣਾ ਹੁਣ ਨਾਮੁਨਕਿਨ ਹੈ । ਇਸੇ 'ਚ ਨਾ ਉਨ੍ਹਾਂ ਬੱਚਿਆਂ ਕੋਲ ਨਾ ਖਾਉਣ ਲਈ ਰਾਸ਼ਨ ਹੈ ਅਤੇ ਸਬਜ਼ੀਆਂ ਖਰੀਦਣ ਲਈ ਪੈਸੇ ਹਨ। 

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ
ਦੱਸਣਯੋਗ ਹੈ ਕਿ ਮੰਜੀਤ ਨਗਰ ਵਿਚ ਸਥਿਤ 14 ਕਮਰਿਆਂ ਦਾ ਇਕ ਬੇਰਾ ਹੈ, ਜਿਸ 'ਚ 40 ਤੋਂ 50 ਯੂ. ਪੀ. ਨੇ ਮਜ਼ਦੂਰ ਰਹਿੰਦੇ ਹਨ। ਇਨ੍ਹਾਂ 'ਚੋਂ ਇਕ ਕਮਰਾ ਉਕਤ 3 ਭੈਣਾਂ ਦਾ ਹੈ, ਜਿਨ੍ਹਾਂ ਨੇ ਹੁਣ ਤੱਕ ਮਕਾਨ ਮਾਲਕ ਦਾ ਕਿਰਾਇਆ ਵੀ ਨਹੀਂ ਭਰਿਆ। ਕਿਰਾਇਆ ਨਾ ਭਰਨ ਕਰਕੇ ਬਿਜਲੀ ਵੀ ਕੱਟ ਦਿੱਤੀ ਗਈ ਹੈ ।ਜਦੋਂ ਦੂਜੇ ਕਿਰਾਏ ਦਾਰਾਂ ਨੇ ਉਸ ਨਾਲ ਗੱਲ ਕੀਤੀ ਅਤੇ ਕੁੜੀਆਂ ਨੇ ਕਿਹਾ ਕੇ ਇਨ੍ਹਾਂ ਦੀ ਮਾਂ ਨੇ ਕੁਝ ਦਿਨਾਂ ਲਈ ਉਨ੍ਹਾਂ ਦਾ ਧਿਆਨ ਰੱਖਣ ਦੇ ਲਈ ਕਿਹਾ ਸੀ ਪਰ ਹਣ ਕਰਫਿਊ ਦੀ ਹਾਲਤ 'ਚ ਖਾਣ-ਪੀਣ ਦਾ ਸਾਮਾਨ ਨਹੀਂ ਅਤੇ ਉਨ੍ਹਾਂ ਦੇ ਧਿਆਨ ਕਿਥੋਂ ਦੀ ਰੱਖ।

ਇਹ ਵੀ ਪੜ੍ਹੋ:ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਕੀਤਾ ਸੀਲ
ਪੱਤਰਕਾਰ ਨਾਲ ਗੱਲਬਾਤ ਦੌਰਾਨ ਥਾਣਾ ਨੰਬਰ 5 ਜੇ ਐੱਸ. ਐੱਚ. ਓ. ਰਵਿੰਦਰ ਸਿੰਘ ਨੇ ਦੱਸਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਰੀ ਤੌਰ 'ਤੇ ਇਕ ਸਮਾਜ ਸੇਵੀ ਭੇਜ ਕੇ ਥੋੜ੍ਹਾ ਰਾਸ਼ਨ ਭਿਜਵਾਇਆ ਅਤੇ ਬਿਜਲੀ ਚਾਲੂ ਕਰਨ ਦੇ ਆਦੇਸ਼ ਵੀ ਦਿੱਤੇ ਪਰ ਹੁਣ ਉਕਤ ਲੜਕੀਆਂ ਨੂੰ ਖਾਣੇ ਦੀ ਸਮੱਸਿਆ ਆ ਰਹੀ ਹੈ। 

ਇਹ ਵੀ ਪੜ੍ਹੋ:ਕੋਰੋਨਾ ਨਾਲ ਮਰੇ ਪਿਤਾ ਦੀ ਡੈੱਡ ਬਾਡੀ ਲੈਣ ਆਏ ਪੁੱਤ ਦੀਆਂ ਨਿਕਲੀਆਂ ਚੀਕਾਂ


shivani attri

Content Editor

Related News