ਜਲੰਧਰ: ਕੋਰੋਨਾ ਦੇ ਮਰੀਜ਼ ਕਾਂਗਰਸੀ ਆਗੂ ਦੀਪਕ ਸ਼ਰਮਾ ਤੋਂ ਜਾਣੋ ਕਿਵੇਂ ਚੱਲ ਰਿਹੈ ਹਸਪਤਾਲ 'ਚ ਇਲਾਜ

Tuesday, Apr 21, 2020 - 01:36 PM (IST)

ਜਲੰਧਰ: ਕੋਰੋਨਾ ਦੇ ਮਰੀਜ਼ ਕਾਂਗਰਸੀ ਆਗੂ ਦੀਪਕ ਸ਼ਰਮਾ ਤੋਂ ਜਾਣੋ ਕਿਵੇਂ ਚੱਲ ਰਿਹੈ ਹਸਪਤਾਲ 'ਚ ਇਲਾਜ

ਜਲੰਧਰ— ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਆਪਣੇ ਪੈਰ ਹੁਣ ਪੰਜਾਬ 'ਚ ਪੂਰੀ ਤਰ੍ਹਾਂ ਨਾਲ ਪਸਾਰ ਲਏ ਹਨ। ਪੰਜਾਬ 'ਚੋਂ ਹੁਣ ਤੱਕ ਕਰੀਬ 251 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 16 ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਕੇਸ ਮੋਹਾਲੀ 'ਚੋਂ ਸਾਹਮਣੇ ਆਏ ਹਨ, ਜਿੱਥੇ ਗਿਣਤੀ 62 ਤੱਕ ਪਹੁੰਚ ਚੁੱਕੀ ਹੈ ਅਤੇ ਉਸ ਤੋਂ ਬਾਅਦ ਜਲੰਧਰ ਦੂਜੇ ਨੰਬਰ 'ਤੇ ਹੈ। ਜਲੰਧਰ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਕੇਸ 48 ਸਾਹਮਣੇ ਆ ਚੁੱਕੇ ਹਨ।

ਕਾਂਗਰਸੀ ਆਗੂ ਦੀਪਕ ਨੇ ਕਿਹਾ ਕਿ 'ਕੋਰੋਨਾ' ਸਿਰਫ ਕਾਗਜ਼ਾਂ 'ਚ ਆਇਆ
ਸਿਵਲ ਹਸਪਾਤਲ 'ਚ ਦਾਖਲ ਕਾਂਗਰਸੀ ਆਗੂ ਦੀਪਕ ਸ਼ਰਮਾ ਨੇ ਬੀਤੀ ਦਿਨੀਂ ਜਗ ਬਾਣੀ ਨਾਲ ਲਾਈਵ ਹੋ ਕੇ ਗੱਲਬਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕੋਰੋਨਾ ਸਿਰਫ ਕਾਗਜ਼ਾਂ 'ਚ ਹੀ ਆਇਆ ਹੈ ਜਦਕਿ ਉਹ ਹੁਣ ਬਿਲਕੁਲ ਠੀਕ ਹਨ। ਉਨ੍ਹਾਂ ਦੱਸਿਆ ਕਿ ਉਹ 8 ਤਰੀਕ ਨੂੰ ਇਥੇ ਹਸਪਤਾਲ 'ਚ ਦਾਖਲ ਹੋਏ ਸਨ।
ਉਨ੍ਹਾਂ ਕਿਹਾ ਕਿ 14 ਦਿਨਾਂ ਬਾਅਦ ਦੁਬਾਰਾ ਤੋਂ ਉਨ੍ਹਾਂ ਦੇ ਟੈਸਟ ਕੀਤੇ ਜਾਣੇ ਹਨ ਅਤੇ ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਉਸ ਦੇ ਦੋ ਦੋਸਤ ਪ੍ਰਦੀਪ ਕਪੂਰ ਅਤੇ ਵੀਸ਼ੂ ਭੱਟ ਵੀ ਇਸੇ ਹਸਪਤਾਲ 'ਚ ਦਾਖਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਅਤੇ ਬੇਟੇ ਦਾ ਵੀ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਇਥੇ ਹਸਪਤਾਲ 'ਚ ਦਾਖਲ ਹਨ।

ਇਹ ਵੀ ਪੜ੍ਹੋ: ਕਪੂਰਥਲਾ ਲਈ ਚੰਗੀ ਖਬਰ, ਪਹਿਲੇ ਕੋਰੋਨਾ ਮਰੀਜ਼ ਨੇ 16 ਦਿਨਾਂ 'ਚ ਕੀਤੀ 'ਫਤਿਹ' ਹਾਸਲ

PunjabKesari

ਫੋਨ 'ਚ ਗੇਮਾਂ ਖੇਡ ਕੇ 6 ਸਾਲਾ ਕੋਰੋਨਾ ਪੀੜਤ ਬੱਚਾ ਕਰ ਰਿਹੈ ਸਮਾਂ ਬਤੀਤ
ਇਥੇ ਦੱਸਣਯੋਗ ਹੈ ਕਿ ਜਿੱਥੇ ਹਸਪਤਾਲ 'ਚ ਕੋਰੋਨਾ ਮਰੀਜ਼ ਗਾਣੇ ਸੁਣੇ ਕੇ ਭੰਗੜੇ ਪਾਉਂਦੇ ਹੋਏ ਆਪਣਾ ਮਨੋਰੰਜਨ ਕਰਕੇ ਤਣਾਅ ਮੁਕਤ ਹੋ ਰਹੇ ਹਨ ਉਥੇ ਹੀ 6 ਸਾਲਾ ਬੱਚਾ ਵੀ ਫੋਨ 'ਚ ਗੇਮ ਖੇਡ ਕੇ ਆਪਣਾ ਤਣਾਅ ਦੂਰ ਕਰ ਰਿਹਾ ਹੈ। ਦੀਪਕ ਸ਼ਰਮਾ ਦੇ ਪੁੱਤਰ ਧਰੂਵ ਨੇ ਫੋਨ 'ਚ ਗੇਮਾਂ ਖੇਡ 'ਚ ਆਪਣੇ ਆਪ ਨੂੰ ਬੀਜ਼ੀ ਰੱਖਿਆ ਹੋਇਆ ਹੈ। ਦੀਪਕ ਸ਼ਰਮਾ ਦੇ ਪੁੱਤ ਧਰੂਵ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਵੀ ਹੁਣ ਬਿਲਕੁਲ ਠੀਕ ਹੈ। ਜ਼ੇਰੇ ਇਲਾਜ ਧਰੂਵ ਮੋਬਾਇਲ 'ਤੇ ਗੇਮਾਂ ਖੇਡ ਕੇ ਆਪਣਾ ਸਮਾਂ ਬਤੀਤ ਕਰ ਰਿਹਾ ਸੀ।

ਇਹ ਵੀ ਪੜ੍ਹੋ: ASI ਦਾ ਕਾਰਾ, ਕਰਫਿਊ ਪਾਸ ਨੂੰ ਲੈ ਕੇ ਧਮਕੀਆਂ ਦੇ ਕੇ ਫਰੂਟ ਵਪਾਰੀ ਤੋਂ ਲਈ ਰਿਸ਼ਵਤ

PunjabKesari
ਇਹ ਲੋਕ ਆਏ ਸਨ ਦੀਪਕ ਸ਼ਰਮਾ ਦੇ ਸੰਪਰਕ 'ਚ
ਦੀਪਕ ਨੇ ਦੱਸਿਆ ਕਿ ਉਸ ਦੇ ਦੋ ਦੋਸਤ ਪ੍ਰਦੀਪ ਅਤੇ ਵੀਸ਼ੂ ਸ਼ਰਮਾ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਨ। ਉਹ ਸਿਰਫ ਵੀਸ਼ੂ ਸ਼ਰਮਾ ਦੇ ਸੰਪਰਕ 'ਚ ਆਏ ਸਨ, ਜਿਸ ਦੀ ਬਾਅਦ 'ਚ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਵੀਸ਼ੂ ਨਾਲ ਉਨ੍ਹਾਂ ਦਾ ਲਿੰਕ ਰੋਜ਼ਾਨਾ ਦਾ ਸੀ। ਇਸ ਦੇ ਬਾਅਦ ਵੀਸ਼ੂ ਦੇ ਸੰਪਰਕ 'ਚ ਆਉਣ ਵਾਲਾ ਵੀ ਇਕ ਵਿਅਕਤੀ ਪਾਜ਼ੀਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਇਕ ਸਰਗੀਤ ਕਪੂਰ ਨਾਂ ਦੇ ਨੌਜਵਾਨ ਦਾ ਟੈਸਟ ਪਾਜ਼ੀਟਿਵ ਆਇਆ ਹੈ। ਉਨ੍ਹਾਂ ਕਿਹਾ ਕਿ ਸਰਗੀਤ ਨੂੰ ਉਹ ਸਿਰਫ 21 ਮਾਰਚ ਨੂੰ ਹੀ ਮਿਲੇ ਸਨ, ਉਸ ਤੋਂ ਬਾਅਦ ਉਹ ਕਦੇ ਵੀ ਸਰਗੀਤ ਨੂੰ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਰਗੀਤ ਮੇਰੇ ਨਾਲ ਸੰਪਰਕ 'ਚ ਆਉਣ ਕਰਕੇ ਪਾਜ਼ੀਟਿਵ ਆਇਆ ਹੋਵੇ। ਮੇਰੇ ਸੰਪਰਕ 'ਚ ਸਿਰਫ ਵੀਸ਼ੂ ਭੱਟ ਹੀ ਆਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਘੱਟੋ-ਘੱਟ 20 ਲੋਕਾਂ ਦੇ ਟੈਸਟ ਕਰਵਾਏ ਗਏ, ਜਿਨ੍ਹਾਂ 'ਚੋਂ ਦੋ ਟੈਸਟ ਪਾਜ਼ੀਟਿਵ ਆਏ।

ਪ੍ਰਸ਼ਾਸਨ ਨਹੀਂ ਲੱਭ ਸਕਿਆ ਦੀਪਕ ਸ਼ਰਮਾ ਸਮੇਤ ਪ੍ਰਵੀਨ ਕੁਮਾਰ ਦਾ ਲਿੰਕ
ਦੀਪਕ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨ ਅਜੇ ਤੱਕ ਮੇਰਾ ਅਤੇ ਮੇਰੇ ਪਿਤਾ ਦਾ ਕੋਈ ਵੀ ਲਿੰਕ ਨਹੀਂ ਲੱਭ ਸਕਿਆ ਹੈ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਥੋੜ੍ਹੀ ਢਿੱਲ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੇਰੇ ਪਿਤਾ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਫਿਰ ਮੇਰੀ ਅਤੇ ਫਿਰ ਮੇਰੀ ਮਾਤਾ ਤੇ ਬੇਟੇ ਦੀ ਰਿਪੋਰਟ ਪਾਜ਼ੀਟਿਵ ਆਈ। ਇਸ ਦੇ ਇਲਾਵਾ ਉਨ੍ਹਾਂ ਦੀ ਪਤਨੀ ਸਮੇਤ ਰਿਸ਼ਤੇ 'ਚ ਲੱਗਦੇ ਚਾਚੇ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ।

ਇਹ ਵੀ ਪੜ੍ਹੋ: ਬੋਰੀ ''ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ

PunjabKesari

ਬੁਖਾਰ ਤੋਂ ਬਾਅਦ ਹੋਈ ਸੀ ਪਿਤਾ ਨੂੰ ਸਾਹ ਲੈਣ 'ਚ ਦਿੱਕਤ
ਉਨ੍ਹਾਂ ਕਿਹਾ ਕਿ ਉਹ 3 ਤਰੀਕ ਦੇ ਕਰੀਬ ਆਪਣੇ ਪਿਤਾ ਪ੍ਰਵੀਨ ਕੁਮਾਰ ਨੂੰ ਸਿਵਲ ਹਸਪਤਾਲ 'ਚ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਬੁਖਾਰ ਨਹੀਂ ਉਤਰ ਰਿਹਾ ਸੀ ਅਤੇ ਬਾਅਦ 'ਚ ਸਾਹ ਲੈਣ 'ਚ ਦਿੱਕਤ ਹੋਣ ਲੱਗ ਗਈ ਸੀ। ਫਿਰ ਉਹ ਆਪਣੇ ਪਿਤਾ ਸਿਵਲ ਹਸਪਤਾਲ ਲੈ ਕੇ ਆਏ ਸਨ ਅਤੇ ਟੈਸਟ ਲੈਣ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਸਿਰਫ ਦਿਲਕੁਸ਼ਾ ਮਾਰਕੀਟ ਜਾਂ ਸਬਜ਼ੀ ਮੰਡੀ ਹੀ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਿਤਾ ਉਥੋਂ ਕਿਸੇ ਕੋਰੋਨਾ ਪਾਜ਼ੀਟਿਵ ਦੇ ਸੰਪਰਕ 'ਚ ਆਏ ਸਨ, ਜਿਨ੍ਹਾਂ ਨੂੰ ਪ੍ਰਸ਼ਾਸਨ ਅਜੇ ਲਭ ਨਹੀਂ ਸਕਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪਾਜ਼ੀਟਿਵ ਕਿਲ੍ਹਾ ਮੁਹੱਲਾ, ਮਾਈ ਹੀਰਾਂ ਗੇਟ 'ਚ ਕੋਈ ਨਾ ਕੋਈ ਘੁੰਮ ਰਿਹਾ ਹੈ, ਜਿਸ ਨੂੰ ਪ੍ਰਸ਼ਾਸਨ ਅਜੇ ਤੱਕ ਨਹੀਂ ਲੱਭ ਸਕਿਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਸ ਸ਼ਖਸ ਦੀ ਭਾਲ ਕੀਤੀ ਜਾਵੇ।

ਬਿਲਕੁਲ ਸਹੀ ਤਰੀਕੇ ਨਾਲ ਹੋ ਰਿਹੈ ਇਲਾਜ
ਦੀਪਕ ਨੇ ਕਿਹਾ ਕਿ ਉਨ੍ਹਾਂ ਦਾ ਇਲਾਜ ਬਿਲਕੁਲ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਜਿਹੜੇ ਜੂਨੀਅਰ ਡਾਕਟਰ ਨੇ ਉਹ ਦੋ ਵਾਰੀ ਚੈੱਕਅਪ ਲਈ ਆਉਂਦੇ ਹਨ ਅਤੇ ਸੀਨੀਅਰ ਡਾਕਟਰਾਂ ਦੀ ਗਾਈਡਲਾਈਨ ਨਾਲ ਹੀ ਇਲਾਜ ਕੀਤਾ ਜਾ ਰਿਹਾ ਹੈ। ਦੀਪਕ ਨੇ ਦੱਸਿਆ ਕਿ ਸਵੇਰ ਦੇ ਸਮੇਂ ਦੁੱਧ ਦਿੱਤਾ ਜਾ ਰਿਹਾ ਹੈ। ਸ਼ਾਮ ਦੇ ਸਮੇਂ ਚਾਹ ਵੀ ਦਿੱਤੀ ਜਾ ਰਹੀ ਹੈ। ਸੈਂਡਵਿਚ ਸਮੇਤ ਫਲ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ। ਦੁਪਹਿਰ ਅਤੇ ਰਾਤ ਦਾ ਖਾਣਾ ਵੀ ਸਮੇਂ 'ਤੇ ਦਿੱਤਾ ਜਾ ਰਿਹਾ ਹੈ।

ਘਰ ਦੇ ਖਾਣੇ ਵਾਂਗ ਦਿੱਤਾ ਜਾ ਰਿਹਾ ਭੋਜਨ
ਦੀਪਕ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਖਾਣ-ਪੀਣ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਕੋਰੋਨਾ ਦੇ ਮਰੀਜ਼ਾਂ ਨੂੰ ਘਰ ਦੇ ਖਾਣੇ ਵਾਂਗ ਹੀ ਖਾਣਾ ਦਿੱਤਾ ਜਾ ਰਿਹਾ ਹੈ।

PunjabKesari

ਸਰਗੀਤ ਨੂੰ ਨਹੀਂ ਦਿਸੇ ਆਪਣੇ 'ਚ ਕੋਈ ਵੀ ਕੋਰੋਨਾ ਦੇ ਲੱਛਣ
ਗੱਲਬਾਤ ਦੌਰਾਨ ਸਰਗੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਵੀ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਸਨ। ਫਿਰ ਵੀ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ। ਫੈਮਿਲੀ ਦੇ ਵੀ ਟੈਸਟ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। 

ਬਾਵਾ ਹੈਨਰੀ ਨਾਲ ਸਿਰਫ ਦੂਰੋਂ ਹੀ ਹੋਈ ਸੀ ਮੁਲਾਕਾਤ
ਉਨ੍ਹਾਂ ਕਿਹਾ ਕਿ ਉਹ 30 ਤਰੀਕ ਦੇ ਕਰੀਬ ਬਾਵਾ ਹੈਨਰੀ ਨੂੰ ਦੂਰ ਤੋਂ ਹੀ ਮਿਲੇ ਸਨ। ਉਨ੍ਹਾਂ ਕਿਹਾ ਕਿ ਇਕ ਦਫਤਰ ਵਾਲੀ ਜਿਹੜੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਹੈ, ਉਥੇ ਐੱਸ. ਡੀ. ਐੱਮ. ਵੀ ਆਏ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਹੋਰ ਵੀ ਅਧਿਕਾਰੀ ਮੌਜੂਦ ਸਨ। ਉਨ੍ਹਾਂ ਕਿਹਾ ਕ ਕਮਿਸ਼ਨਰ ਦੇ ਦਫਤਰ 'ਚ ਲੱਗੇ ਅਧਿਕਾਰੀਆਂ ਦੇ ਵੀ ਟੈਸਟ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ...ਜਦੋਂ ਜਲੰਧਰ ਦੇ ਸਿਵਲ ਹਸਪਤਾਲ ''ਚ ਕੋਰੋਨਾ ਦੇ ਮਰੀਜ਼ਾਂ ਨੇ ਪੰਜਾਬੀ ਗੀਤਾਂ ''ਤੇ ਪਾਇਆ ਭੰਗੜਾ

PunjabKesari

ਕੋਰੋਨਾ ਨੂੰ ਹਲਕੇ 'ਚ ਨਾ ਲਿਆ ਜਾਵੇ, ਦਿੱਤੀ ਇਹ ਸਲਾਹ
ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਮਜ਼ਬੂਤ ਰੱਖੋ। ਉਨ੍ਹਾਂ ਕਿਹਾ ਕਿ ਨੈਗੇਟਿਵ ਕੁਝ ਨਾ ਸੋਚੋ। ਬੀਮਾਰੀ ਕੋਈ ਵੀ ਹੋਵੇ, ਉਸ 'ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਖਾਂਸੀ ਹੈ, ਉਸ ਨੂੰ ਖਾਂਸੀ ਦੀ ਦਵਾਈ ਦਿੱਤੀ ਜਾ ਰਹੀ ਹੈ। ਉਹ ਹੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਹੜੀਆਂ ਰੈਗੂਲਰ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਨੂੰ ਕੋਈ ਵੀ ਦਿੱਕਤ ਹੈ, ਉਹ ਘਰਗਿਦਆਂ ਤੋਂ ਵੱਖ ਰਹੇ ਅਤੇ ਘਰ 'ਚੋਂ 14 ਦਿਨਾਂ ਤੱਕ ਬਾਹਰ ਨਾ ਨਿਕਲੇ। ਉਨਾਂ ਕਿਹਾ ਕਿ ਕੋਰੋਨਾ ਨੂੰ ਮਜ਼ਾਕ ਨਾ ਬਣਾਇਆ ਜਾਵੇ ਅਤੇ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਜਲੰਧਰ 'ਚ ਵੀ ਮੇਰੇ ਨਾਲ ਨਾਮ ਜੋੜ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਟੈਸਟ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨਾਲ ਕੋਈ ਵੀ ਧੱਕਾ ਨਾ ਕੀਤਾ ਜਾਵੇ ਅਤੇ ਪੂਰਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ।

ਇਕ ਫੋਨ ਕਰਨ 'ਤੇ ਪਹੁੰਚਿਆ ਪਲੰਬਰ, ਹੋਈ ਪਾਣੀ ਦੀ ਸਮੱਸਿਆ ਦੂਰ
ਉਨ੍ਹਾਂ ਕਿਹਾ ਕਿ ਇਥੇ ਹਰ ਚੀਜ਼ ਦੀ ਸੁਣਵਾਈ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਮੇਰੇ ਕਮਰੇ 'ਚ ਪਾਣੀ ਦੀ ਦਿੱਕਤ ਆਈ ਸੀ ਅਤੇ ਉਨ੍ਹਾਂ ਨੇ ਐੱਸ. ਐੱਮ. ਓ. ਕਸ਼ਮੀਰੀ ਲਾਲ ਸਾਬ੍ਹ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਪਲੰਬਰ ਨੂੰ ਪਾਣੀ ਦੀ ਸਮੱਸਿਆ ਹਲ ਕਰਨ ਲਈ ਭੇਜਿਆ।

ਇਹ ਵੀ ਪੜ੍ਹੋ: ਜਲੰਧਰ ''ਚ ਤੇਜ਼ੀ ਨਾਲ ਫੈਲ ਰਿਹੈ ''ਕੋਰੋਨਾ'', ਸੂਬੇ ''ਚੋਂ ਦੂਜੇ ਤੇ ਦੇਸ਼ ''ਚੋਂ 59ਵੇਂ ਨੰਬਰ ''ਤੇ ਪੁੱਜਾ ਸ਼ਹਿਰ


author

shivani attri

Content Editor

Related News