ਜਲੰਧਰ 'ਚ 7 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਅੰਕੜਾ 206 ਤੱਕ ਪੁੱਜਾ

Thursday, May 14, 2020 - 03:56 PM (IST)

ਜਲੰਧਰ 'ਚ 7 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਅੰਕੜਾ 206 ਤੱਕ ਪੁੱਜਾ

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਤਾਰ ਜਾਰੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਇਥੋਂ 7 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਹੁਣ ਜਲੰਧਰ 'ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 206 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 6 ਲੋਕ ਕੋਰੋਨਾ ਖਿਲਾਫ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਅੱਜ ਦੇ ਪਾਜ਼ੇਟਿਵ ਪਾਏ ਗਏ ਕੇਸਾਂ 'ਚ ਜਲੰਧਰ ਦੇ ਹਾਟ ਸਪਾਟ ਬਣੇ ਕਾਜ਼ੀ ਮੁਹੱਲੇ ਦੇ 4 ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਸੰਗਰੂਰ 'ਚ ਖੌਫਨਾਕ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਵੱਢੀਆਂ ਹੱਥ ਦੀਆਂ ਉਂਗਲਾਂ

ਇਹ ਮਿਲੇ ਅੱਜ ਕੋਰੋਨਾ ਦੇ ਪਾਜ਼ੇਟਿਵ ਕੇਸ
ਤੇਜਿੰਦਰ ਬਡਵਾਲ (48) ਵਾਸੀ ਵਿਰਦੀ ਕਾਲੋਨੀ
ਨਵਜੋਤ ਕੌਰ (29) ਵਾਸੀ ਸ਼ੰਕਰ ਗਾਰਡਨ ਜਲੰਧਰ
ਸਾਗਰ ਡੋਗਰਾ 28) ਵਾਸੀ ਬਾਬਾ ਈਸ਼ਾਰ ਸਿੰਘ ਨਗਰ ਦੀਨਾ
ਪ੍ਰੇਮ (52) ਵਾਸੀ ਕਾਜ਼ੀ ਮੁਹੱਲਾ
ਸੁਮਿਤ (27) ਕਾਜ਼ੀ ਮੁਹੱਲਾ
ਰਾਜ ਕੁਮਾਰ (58) ਵਾਸੀ ਕਾਜ਼ੀ ਮੁਹੱਲਾ
ਬਚਨ ਲਾਲ (50) ਵਾਸੀ ਕਾਜ਼ੀ ਮੁਹੱਲਾ

PunjabKesari

ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪਰਤੇ ਯੋਧਿਆਂ ਨੇ ਕਿਹਾ-'ਹੌਸਲਾ ਰੱਖੋ ਅਤੇ ਕੋਰੋਨਾ ਤੋਂ ਜਿੱਤੋ'
ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਵਾਲੇ 12 ਹੋਰ ਲੋਕਾਂ ਨੂੰ ਇਲਾਜ ਤੋਂ ਬਾਅਦ ਵੀਰਵਾਰ ਨੂੰ ਸਿਵਲ ਹਸਪਤਾਲ ਜਲੰਧਰ ਤੋਂ ਛੁੱਟੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਤੋਂ ਕੋਰੋਨਾ ਦੇ 6 ਰੋਗੀਆਂ ਨੂੰ ਇਲਾਜ ਤੋਂ ਬਾਅਦ ਠੀਕ ਹੋਣ 'ਤੇ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾ ਚੁੱਕਾ ਹੈ। ਵੀਰਵਾਰ ਨੂੰ ਠੀਕ ਹੋ ਕੇ ਘਰ ਜਾ ਰਹੇ ਰੋਗੀਆਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਜ ਮੈਡੀਕਲ ਸੁਪਰਡੈਂਟ ਡਾਕਟਰ ਹਰਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਸ਼ਮੀਰੀ ਲਾਲ ਦੀ ਦੇਖ ਰੇਖ ਵਿਚ ਟੀਮ ਨੇ ਬਹੁਤ ਚੰਗੇ ਢੰਗ ਨਾਲ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਬੀਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਸਗੋਂ ਇਲਾਜ ਦੇ ਨਾਲ-ਨਾਲ ਕੁਝ ਗੱਲਾਂ ਦਾ ਧਿਆਨ ਰੱਖੋ ਅਤੇ ਸੋਸ਼ਲ ਡਿਸਪੈਂਸਿੰਗ ਰੱਖ ਕੇ ਇਸ ਬੀਮਾਰੀ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।

PunjabKesari

ਇਹ ਹਨ ਕੋਰੋਨਾ ਨੂੰ ਹਰਾਉਣ ਵਾਲੇ ਯੋਧੇ, ਜਿਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ
1. ਮਹਿੰਦਰ ਸਿੰਘ (78) ਸਲੇਮਪੁਰ ਮੁਸਲਮਾਨਾਂ
2. ਸਤੀਸ਼ ਮਹਾਜਨ (60) ਜੱਟਪੁਰ ਮੁਹੱਲਾ
3. ਅਨਮੋਲ ਮਹਾਜਨ (21) ਜੱਟਪੁਰਾ ਮੁਹੱਲਾ
4. ਅਰਵਿੰਦਰ ਸਿੰਘ (53) ਨਿਊ ਅਨੰਦ ਨਗਰ ਮਕਸੂਦਾਂ
5.ਵਾਸੂ (24) ਪੁਰਾਣੀ ਸਬਜ਼ੀ ਮੰਡੀ 6. ਵਿਸ਼ਵ ਸ਼ਰਮਾ (25) ਭੱਟ ਮਾਰਕੀਟ, ਲਾਲ ਬਾਜ਼ਾਰ
7. ਹਰਪ੍ਰੀਤ ਵਾਲੀਆ (45) ਸੈਂਟਰਲ ਟਾਊਨ
8. ਦੀਪਕ ਸ਼ਰਮਾ (34) ਮਿੱਠਾ ਬਾਜ਼ਾਰ
9. ਕਮਲੇਸ਼ (55) ਨੀਲਾ ਮਹਿਲ 10. ਅਵਤਾਰ ਸਿੰਘ (52) ਰਾਜਾ ਗਾਰਡਨ
11. ਹਰਦਿਆਲ ਸਿੰਘ (45) ਕਰੋਲ ਬਾਗ
12. ਈਸ਼ਾ (22) ਬਸਤੀ ਸ਼ੇਖ

ਦੁਨੀਆ ਭਰ 'ਚ ਕੋਰੋਨਾ ਦੀ ਸਥਿਤੀ
ਦੱਸਣਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਆਪਣਾ ਕਹਿਰ ਢਾਹ ਰਿਹਾ ਹੈ। ਦੁਨੀਆ ਭਰ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 43,86,821 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਿਕ ਇਸ ਨਾਲ ਹੁਣ ਤਕ ਵਿਸ਼ਵ ਵਿਚ 2,95,072 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 16,29,977 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਵਿਚ ਹੁਣ ਤਕ ਲਗਭਗ 77729 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ ਦੇਸ਼ ਵਿਚ ਹੁਣ ਤਕ 2535 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉਧਰ ਪੰਜਾਬ ਵਿਚ ਹੁਣ ਤਕ ਕੋਰੋਨਾ ਦੇ 1960 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 160 ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਨੂੰ ਹਰਾ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ: ਖੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਨੇ ਤੋੜਿਆ ਦਮ, ਮਰਨ ਤੋਂ ਪਹਿਲਾਂ ਦੱਸਿਆ ਹੈਰਾਨ ਕਰਦਾ ਸੱਚ


author

shivani attri

Content Editor

Related News