ਜਲੰਧਰ 'ਚ ਮਿਲੇ 'ਕੋਰੋਨਾ' ਦੇ ਚਾਰ ਹੋਰ ਨਵੇਂ ਕੇਸ, ਅੰਕੜਾ 128 ਤੱਕ ਪੁੱਜਾ

Monday, May 04, 2020 - 06:38 PM (IST)

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਫਿਰ ਤੋਂ ਜਲੰਧਰ 'ਚੋਂ 4 ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਅੱਜ ਦੇ ਮਿਲੇ ਚਾਰ ਕੇਸਾਂ 'ਚ ਇਕ ਮਹਿਲਾ ਅਤੇ ਤਿੰਨ ਪੁਰਸ਼ ਸ਼ਾਮਲ ਹਨ, ਜੋਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਦੱਸੇ ਜਾ ਰਹੇ ਹਨ। ਅੱਜ ਦੇ ਮਿਲੇ ਕੇਸਾਂ ਨੂੰ ਮਿਲਾ ਕੇ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ ਜਲੰਧਰ 128 ਤੱਕ ਪਹੁੰਚ ਗਿਆ ਹੈ।

ਜਲੰਧਰ ਦੇ ਸਿਵਲ ਹਸਪਤਾਲ 'ਚ ਕੁੱਲ 110 ਪਾਜ਼ੇਟਿਵ ਮਰੀਜ਼ ਦਾਖਲ ਹਨ ਜਦਕਿ ਪੀ. ਜੀ. ਆਈ. ਚੰਡੀਗੜ੍ਹ 'ਚ 1 ਪਾਜ਼ੇਟਿਵ ਰੋਗੀ ਅਤੇ ਪਟਿਆਲਾ 'ਚ ਵੀ ਇਕ ਮਰੀਜ਼ ਦਾਖਲ ਹੈ। ਇਸ ਦੇ ਇਲਾਵਾ ਜਲੰਧਰ 'ਚ ਹੁਣ ਤੱਕ 8 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 1247 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1247 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 215, ਲੁਧਿਆਣਾ 122, ਜਲੰਧਰ 131, ਮੋਹਾਲੀ 'ਚ 94, ਪਟਿਆਲਾ 'ਚ 87, ਹੁਸ਼ਿਆਰਪੁਰ 'ਚ 86, ਤਰਨਾਰਨ 40, ਪਠਾਨਕੋਟ 'ਚ 27, ਮਾਨਸਾ 'ਚ 17, ਕਪੂਰਥਲਾ 15, ਫਰੀਦਕੋਟ 18, ਸੰਗਰੂਰ 'ਚ 66, ਨਵਾਂਸ਼ਹਿਰ 'ਚ 85, ਰੂਪਨਗਰ 16, ਫਿਰੋਜ਼ਪੁਰ 'ਚ 40, ਬਠਿੰਡਾ 36, ਗੁਰਦਾਸਪੁਰ 35, ਫਤਿਹਗੜ੍ਹ ਸਾਹਿਬ 'ਚ 16, ਬਰਨਾਲਾ 19, ਫਾਜ਼ਿਲਕਾ 4, ਮੋਗਾ 28, ਮੁਕਤਸਰ ਸਾਹਿਬ 50 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।


shivani attri

Content Editor

Related News