ਫਲਾਈਟਸ ਉਡਾਣ ਭਰਨ ਦੀ ਤਿਆਰੀ ''ਚ

Tuesday, Apr 28, 2020 - 11:09 AM (IST)

ਜਲੰਧਰ (ਸਲਵਾਨ)— 'ਲਾਕ ਡਾਊਨ' ਖਤਮ ਹੋਣ ਤੋਂ ਬਾਅਦ ਫਲਾਈਟਸ ਨੂੰ ਮੁੜ ਸੇਵਾ ਲਈ ਤਿਆਰ ਕਰਨ 'ਚ ਸਾਰੀਆਂ ਏਅਰਲਾਇੰਸ ਕੰਪਨੀਆਂ ਜੁਟ ਗਈਆਂ ਹਨ। ਲਗਭਗ 2 ਮਹੀਨੇ ਦੇ ਫਰਕ ਤੋਂ ਬਾਅਦ ਸਾਰੀਆਂ ਫਲਾਈਟਸ ਨੂੰ ਉਡਾਣ ਭਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਡੋਮੈਸਟਿਕ ਏਅਰਲਾਇੰਸ ਕੰਪਨੀਆਂ ਇਸ ਸਮੇਂ ਆਪਣੀਆਂ ਫਲਾਈਟਸ ਨੂੰ ਚੰਗੀ ਤਰ੍ਹਾਂ ਮੁਰੰਮਤ ਕਰ ਰਹੀਆਂ ਹਨ। ਨਾਲ ਹੀ ਸਾਰੀਆਂ ਫਲਾਈਟਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਚਾਵਾਂ ਨਾਲ 4 ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ''ਡੋਲੀ'', ਹੁਣ ਲਾਸ਼ ਨੂੰ ਦੇਖ ਭੁੱਬਾ ਮਾਰ ਰੋਇਆ ਪਰਿਵਾਰ

ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਾਗੂ ਕੀਤੇ ਗਏ ਲਾਕ ਡਾਊਨ ਕਾਰਨ ਫਿਲਹਾਲ ਸਾਰੀਆਂ ਉੜਾਨਾਂ ਰੱਦ ਹਨ। ਜਹਾਜ਼ ਰਨਵੇ 'ਤੇ ਖੜ੍ਹੇ ਹਨ ਪਰ ਜਦੋਂ ਮੁੜ ਉਡਾਣਾਂ ਬਹਾਲ ਹੋਣਗੀਆਂ ਤਾਂ ਕਈ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਖਾਸ ਕਰਕੇ ਸਮਾਜਿਕ ਦੂਰੀ ਦੀ ਪਾਲਣਾ ਸਾਰਿਆਂ ਨੂੰ ਕਰਨੀ ਹੋਵੇਗੀ। ਇਸ ਦੇ ਕਾਰਨ ਏਅਰਲਾਇੰਸ ਕੰਪਨੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ 'ਚ ਕਮੀ ਆ ਸਕਦੀ ਹੈ।

ਇਹ ਵੀ ਪੜ੍ਹੋ:ਬੁਲੇਟ 'ਤੇ ਲਾੜੀ ਵਿਆਹ ਕੇ ਲਿਆਇਆ ਲਾੜਾ, ਕਹਿੰਦੇ 'ਬੱਚ ਗਿਆ ਖਰਚਾ ਭਾਰਾ'

ਇਹ ਹੋਣਗੇ ਨਵੇਂ ਬਦਲਾਅ
ਹੁਣ ਤੱਕ ਮੁਸਾਫਰ 60 ਤੋਂ 120 ਮਿੰਟ ਪਹਿਲਾਂ ਰਿਪੋਰਟ ਕਰਦੇ ਹਨ ਪਰ ਹੁਣ ਮੁਸਾਫਰਾਂ ਦੀ ਰਿਪੋਰਟਿੰਗ ਦਾ ਸਮਾਂ ਹੋਰ ਵਧਾ ਦਿੱਤਾ ਜਾਵੇਗਾ। ਯਾਤਰੀਆਂ ਨੂੰ ਘੱਟ ਤੋਂ ਘੱਟ 2 ਤੋਂ 3 ਘੰਟੇ ਪਹਿਲਾਂ ਟਰਮੀਨਲ 'ਚ ਰਿਪੋਰਟ ਕਰਨਾ ਹੋਵੇਗਾ। ਮੁਸਾਫਰਾਂ ਨੂੰ ਫਲਾਈਟ 'ਚ ਪਰੋਸੇ ਜਾਣ ਵਾਲੇ ਭੋਜਨ ਦੀ ਮਾਤਰਾ ਘੱਟ ਕਰ ਦਿੱਤੀ ਜਾਵੇਗੀ, ਨਾਲ ਹੀ ਭੋਜਨ ਚੁਣਨ ਦੇ ਬਦਲ ਨੂੰ ਘੱਟ ਕਰ ਦਿੱਤਾ ਜਾਵੇਗਾ, ਦਰਮਿਆਨੀ ਸ਼੍ਰੇਣੀ ਦੀ ਉਡਾਣ ਦੌਰਾਨ ਬਿਜਨਸ ਕਲਾਸ ਦੇ ਮੁਸਾਫਰਾਂ ਅਤੇ ਕੈਬਿਨ ਕਰੂ ਦੇ ਮੈਂਬਰਾਂ ਦਰਮਿਆਨ ਹੋਣ ਵਾਲੀ ਗੱਲਬਾਤ ਘੱਟ ਕਰ ਦਿੱਤੀ ਜਾਵੇਗੀ, ਹੁਣ ਪਹਿਲਾਂ ਵਾਂਗ ਮੁਸਾਫਰ ਜਦੋਂ ਮਰਜ਼ੀ ਗੱਲ ਨਹੀਂ ਕਰ ਸਕਣਗੇ, ਏਅਰਲਾਈਨ ਦੇ ਇਕ ਅਧਿਕਾਰੀ ਮੁਤਾਬਕ ਕੈਬਿਨ ਕਰੂ ਮੈਂਬਰਸ ਦੀ ਘੱਟ ਤੋਂ ਘੱਟ ਗੱਲਬਾਤ ਹੋਵੇ, ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬਜਟ ਉਡਾਣ ਦੇ ਅਧਿਕਾਰੀ ਮੁਤਾਬਕ ਜੇ ਮੁਸਾਫਰਾਂ ਦੀ ਗਿਣਤੀ ਘੱਟ ਹੋਵੇਗੀ ਤਾਂ ਏਅਰਲਾਇੰਸ ਕੰਪਨੀਆਂ ਪੂਲ ਉਡਾਣ ਦਾ ਬਦਲ ਚੁਣ ਸਕਦੀਆਂ ਹਨ।

ਇਹ ਵੀ ਪੜ੍ਹੋ: ਕੈਪਟਨ ਨੂੰ ਸਾਬਕਾ ਸਿੱਖਿਆ ਮੰਤਰੀ ਜ. ਸੇਵਾ ਸਿੰਘ ਸੇਖਵਾਂ ਨੇ ਲਿਖੀ ਖੁੱਲ੍ਹੀ ਚਿੱਠੀ


shivani attri

Content Editor

Related News