ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਬਣ ਰਹੀ ਹੈ 'ਕੋਰੋਨਾ' ਦਾ ਗੜ੍ਹ, ਜਾਣੋ ਕੀ ਨੇ ਹਾਲਾਤ

Sunday, Apr 19, 2020 - 07:18 PM (IST)

ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਬਣ ਰਹੀ ਹੈ 'ਕੋਰੋਨਾ' ਦਾ ਗੜ੍ਹ, ਜਾਣੋ ਕੀ ਨੇ ਹਾਲਾਤ

ਜਲੰਧਰ (ਰੱਤਾ)— ਦੁਨੀਆ ਦੇ ਕਈ ਦੇਸ਼ਾਂ 'ਚ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਚੁੱਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਜ਼ਿਲਾ ਜਲੰਧਰ ਦੀ ਬਸਤੀ ਦਾਨਿਸ਼ਮੰਦਾਂ 'ਚ ਵੀ ਵਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਨੂੰ ਇਕ ਹੀ ਪਰਿਵਾਰ ਦੇ 3 ਰੋਗੀ ਮਿਲਣ ਨਾਲ ਇਲਾਕੇ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ। ਇਨ੍ਹਾਂ 3 ਪਾਜ਼ੀਟਿਵ ਰੋਗੀਆਂ ਦੇ ਮਿਲਣ ਨਾਲ ਇਲਾਕੇ 'ਚ ਪਾਜ਼ੀਟਿਵ ਰੋਗੀਆਂ ਦੀ ਗਿਣਤੀ 6 ਹੋ ਗਈ ਹੈ, ਜਦਕਿ ਜ਼ਿਲੇ 'ਚ ਪਾਜ਼ੇਟਿਵ ਰੋਗੀਆਂ ਦੀ ਗਿਣਤੀ 41 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚੋਂ 4 ਰੋਗੀ ਠੀਕ ਹੋ ਕੇ ਘਰ ਜਾ ਚੁੱਕੇ ਹਨ, ਜਦਕਿ 2 ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ :  ਨਵਾਂਸ਼ਹਿਰ 'ਚ 72 ਸਾਲਾ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ, ਸਟਾਫ ਨੂੰ ਅਸੀਸਾਂ ਦਿੰਦੀ ਪਰਤੀ ਘਰ

PunjabKesari
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਕੋਰੋਨਾ ਪਾਜ਼ੀਟਿਵ ਰੋਗੀ ਪਤੀ-ਪਤਨੀ ਅਤੇ ਉਸ ਦਾ ਪੁੱਤਰ ਪਾਏ ਗਏ ਸਨ। ਇਸ ਦੇ ਨਾਲ ਹੀ ਬਸਤੀ ਦਾਨਿਸ਼ਮੰਦਾਂ ਖੇਤਰ 'ਚ ਕੋਰੋਨਾ ਪਾਜ਼ੀਟਿਵ ਰੋਗੀਆਂ ਦੀ ਵਧਦੀ ਗਿਣਤੀ ਕਾਰਨ ਇਲਾਕੇ ਦੇ ਲੋਕਾਂ 'ਚ ਕੋਰੋਨਾ ਪ੍ਰਤੀ ਲੋਕਾਂ ਵਿਚ ਖੌਫ ਹੋਰ ਵੀ ਵਧ ਗਿਆ ਹੈ। ਸ਼ਨੀਵਾਰ ਨੂੰ 32 ਸਾਲਾ ਰਣਜੀਤਾ ਜੋ ਕਿ ਜੀਤ ਲਾਲ ਦੀ ਭੈਣ ਦੀ ਧੀ ਹੈ, ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਇਸ ਦੇ ਇਲਾਵਾ ਜੀਤ ਲਾਲ ਦੀ ਭੈਣ ਦਾ ਜਵਾਈ ਮੰਗਲ ਸਿੰਘ ਪਾਜ਼ੀਟਿਵ ਪਾਇਆ ਗਿਆ। ਇਸ ਦੇ ਇਲਾਵਾ 17 ਸਾਲਾ ਮਨਜੀਤ ਸਿੰਘ ਜੀਤ ਲਾਲ ਦੀ ਭੈਣ ਦਾ ਦੋਹਤਾ ਪਾਜ਼ੀਟਿਵ ਪਾਇਆ ਗਿਆ। ਇਸ ਦੇ ਇਲਾਵਾ ਜੀਤ ਲਾਲ ਦੀ ਇਕ 8 ਸਾਲਾ ਪੋਤੀ ਅਤੇ 9 ਸਾਲਾ ਪੋਤਾ ਵੀ ਕੋਰੋਨਾ ਪਾਜ਼ੀਟਿਵ ਪਾਇਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ :  ਬਰਨਾਲਾ ਲਈ ਚੰਗੀ ਖਬਰ, ਦੂਜੀ ਪੀੜਤਾ ਔਰਤ ਨੇ ਜਿੱਤੀ 'ਕੋਰੋਨਾ' 'ਤੇ ਜੰਗ

ਇਹ ਵੀ ਪੜ੍ਹੋ :  ਇਨ੍ਹਾਂ ਮੁਲਾਜ਼ਮਾਂ ਨੇ ਵਧਾਈ ਪੰਜਾਬ ਪੁਲਸ ਦੀ ਸ਼ਾਨ, 12 ਦਿਨ ਦੇ ਬੱਚੇ ਦੀ ਇੰਝ ਬਚਾਈ ਜਾਨ

ਕੋਰੋਨਾ ਵਾਇਰਸ ਦਾ ਚੱਕਰ ਤੋੜਣ ਲਈ ਪਾਜ਼ੀਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਖੁਦ ਆਉਣਾ ਹੋਵੇਗਾ ਸਾਹਮਣੇ
ਜ਼ਿਲੇ 'ਚ ਹੁਣ ਤੱਕ ਮਿਲ ਚੁੱਕੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕਈ ਮਰੀਜ਼ਾਂ ਦਾ ਸਿਹਤ ਵਿਭਾਗ ਦੀ ਟੀਮ ਕੋਈ ਕੰਟੈਕਟ ਨਹੀਂ ਲੱਭ ਸਕੀ ਅਤੇ ਅਜਿਹੇ ਮਰੀਜ਼ਾਂ ਦੇ ਪਰਿਵਾਰ ਵਾਲੇ ਲਗਾਤਾਰ ਵਾਇਰਸ ਦੀ ਲਪੇਟ 'ਚ ਆ ਰਹੇ ਹਨ। ਹੁਣ ਤੱਕ ਮਿਲੇ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ 'ਚੋਂ ਸਵਰਣ ਲਤਾ ਛਾਬੜਾ (ਨਿਜਾਤਮ ਨਗਰ), ਕਵਿਤਾ ਮਹਾਜਨ (ਪੁਰਾਣੀ ਸਬਜ਼ੀ ਮੰਡੀ), ਸਵ. ਪ੍ਰਵੀਣ ਸ਼ਰਮਾ (ਮਿੱਠਾ ਬਾਜ਼ਾਰ), ਅਰਵਿੰਦਰ ਸਿੰਘ (ਮਕਸੂਦਾਂ) ਰੇਣੂ ਬਾਲਾ (ਭੈਰੋ ਬਾਜ਼ਾਰ), ਬਾਗ ਅਲੀ ਹੁਸੈਨ (ਕਰਤਾਰਪੁਰ ਬਲਾਕ), ਜਸਬੀਰ ਸਿੰਘ (ਰਾਜਾ ਗਾਰਡਨ), ਜੀਤ ਲਾਲ (ਬਸਤੀ ਦਾਨਿਸ਼ਮੰਦਾਂ) ਅਤੇ ਅਵਤਾਰ ਸਿੰਘ (ਬਸਤੀ ਸ਼ੇਖ) ਨੂੰ ਕੋਰੋਨਾ ਕਿੱਥੋਂ ਹੋਇਆ, ਇਸ ਗੱਲ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਇਨ੍ਹਾਂ ਮਰੀਜ਼ਾਂ 'ਚੋਂ ਉਨ੍ਹਾਂ ਦੇ ਕਈ ਪਰਿਵਾਰਕ ਮੈਂਬਰ ਜ਼ਰੂਰ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਇਸ ਲਈ ਇਨ੍ਹਾਂ ਪਾਜ਼ੀਟਿਵ ਮਰੀਜ਼ਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਜੋ ਲੋਕ ਇਨ੍ਹਾਂ ਦੇ ਸੰਪਰਕ 'ਚ ਆਏ ਹਨ, ਉਨ੍ਹਾਂ ਨੂੰ ਖੁਦ ਸਾਹਮਣੇ ਆ ਕੇ ਸਿਹਤ ਵਿਭਾਗ ਨੂੰ ਇਸ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ ਤਾਂ ਜੋ ਕੋਰੋਨਾ ਵਾਇਰਸ ਦਾ ਚੱਕਰ ਟੁੱਟ ਸਕੇ।

ਇਹ ਵੀ ਪੜ੍ਹੋ :  ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ

ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ 237 ਤੱਕ ਪੁੱਜੇ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁੱਲ 237 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ 'ਚ ਕੋਰੋਨਾ ਵਾਇਰਸ ਦੇ 61, ਜਲੰਧਰ 'ਚ 41, ਪਠਾਨਕੋਟ 'ਚ 24, ਨਵਾਂਸ਼ਹਿਰ 'ਚ 19, ਲੁਧਿਆਣਾ 'ਚ 15, ਅੰਮ੍ਰਿਤਸਰ 'ਚ 11, ਮਾਨਸਾ 'ਚ 11, ਪਟਿਆਲਾ 'ਚ 26, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 1, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ :  ਕਰਫਿਊ 'ਚ ਵਧਿਆ ਸਾਦੇ ਵਿਆਹਾਂ ਦਾ ਰੁਝਾਨ, ਐਕਟਿਵਾ 'ਤੇ ਵਿਆਹ ਕੇ ਲਿਆਇਆ ਲਾੜੀ (ਤਸਵੀਰਾਂ)

 


author

shivani attri

Content Editor

Related News