ਕੋਵਿਡ-19 ਦੇ ਮੱਦੇਨਜ਼ਰ ਮੁਨਾਫਾਖੋਰੀ ਰੋਕਣ ਲਈ ਜਲੰਧਰ ਦੇ ਡੀ. ਸੀ. ਨੇ ਲਿਆ ਅਹਿਮ ਫੈਸਲਾ

04/13/2020 10:56:24 AM

ਜਲੰਧਰ (ਚੋਪੜਾ)— ਕੋਵਿਡ-19, ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਡਾਕਟਰਾਂ ਲਈ ਜ਼ਰੂਰੀ ਦਵਾਈਆਂ ਅਤੇ ਸਰਜੀਕਲ ਆਈਟਮਾਂ ਦੇ ਸਟਾਕ 'ਤੇ ਨਜ਼ਰ ਰੱਖਣ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅਹਿਮ ਫੈਸਲਾ ਲਿਆ ਹੈ ਕਿ ਉਹ 35 ਤਰ੍ਹਾਂ ਦੀਆਂ ਦਵਾਈਆਂ ਅਤੇ ਸਰਜੀਕਲ ਆਈਟਮਾਂ ਦੇ ਸਟਾਕ ਦੀ ਖੁਦ ਨਿਗਰਾਨੀ ਕਰਨਗੇ। ਡਿਪਟੀ ਕਮਿਸ਼ਨਰ ਨੇ ਜ਼ਿਲੇ ਨਾਲ ਸਬੰਧਤ ਸਮੂਹ ਸਟਾਕਿਸਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਦਵਾਈਆਂ ਅਤੇ ਸਰਜੀਕਲ ਆਈਟਮਾਂ ਦੇ ਸਟਾਕ ਨਾਲ ਸਬੰਧਤ ਸਮੁੱਚਾ ਰਿਕਾਰਡ ਰੋਜ਼ਾਨਾ ਜ਼ਿਲਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਉਣ।

ਇਹ ਵੀ ਪੜ੍ਹੋ : ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ

ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਵਰਿੰਦਰ ਸ਼ਰਮਾ ਨੇ ਕਿਹਾ ਕਿ ਮੌਜੂਦਾ ਹਾਲਤ ਨੂੰ ਵੇਖਦੇ ਹੋਏ ਜੋ ਸਟਾਕਿਸਟ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਫੈਸਲੇ ਦਾ ਮੁੱਖ ਉਦੇਸ਼ ਜ਼ਿਲੇ 'ਚ ਜ਼ਰੂਰੀ ਦਵਾਈਆਂ ਅਤੇ ਸਰਜੀਕਲ ਸਾਮਾਨ ਦੀ ਉਪਲਬਧਤਾ ਨੂੰ ਭਰੋਸੇਯੋਗ ਬਣਾਉਣਾ ਹੈ। ਜੇਕਰ ਇਨ੍ਹਾਂ ਦਵਾਈਆਂ ਅਤੇ ਸਰਜੀਕਲ ਸਾਮਾਨ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਇਸ ਦੀ ਸੂਚਨਾ ਪੰਜਾਬ ਸਰਕਾਰ ਨੂੰ ਭੇਜ ਕੇ ਜ਼ਰੂਰੀ ਸਾਮਾਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਲਖਵੰਤ ਸਿੰਘ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਨੋਡਲ ਅਧਿਕਾਰੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ 'ਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜ਼ਿਲੇ 'ਚ ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਚੁੱਕੇ ਗਏ ਸਖ਼ਤ ਕਦਮਾਂ ਦੀ ਪਾਲਣਾ ਕਰੀਏ। ਵਰਿੰਦਰ ਸ਼ਰਮਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮੌਜੂਦਾ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਰੂਰੀ ਸਾਮਾਨ ਦੀ ਮੁਨਾਫਾਖੋਰੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਮੰਗ ਅਤੇ ਸਪਲਾਈ 'ਚ ਤਾਲਮੇਲ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

PunjabKesari

ਇਹ ਵੀ ਪੜ੍ਹੋ : ਪੁਲਸ ਪਾਰਟੀ 'ਤੇ ਹੋਏ ਹਮਲੇ ਦੀ ਕੈਪਟਨ ਨੇ ਕੀਤੀ ਨਿਖੇਧੀ, ਪੰਜਾਬ ਪੁਲਸ ਨੂੰ ਦਿੱਤੀਆਂ ਇਹ ਹਦਾਇਤਾਂ

ਦਵਾਈਆਂ ਅਤੇ ਜ਼ਰੂਰੀ ਸਾਮਾਨ ਨਾਲ ਸਬੰਧਤ ਜਾਰੀ ਹੋਏ ਹੁਕਮ
ਡਿਪਟੀ ਕਮਿਸ਼ਨਰ ਨੇ ਜਿਨ੍ਹਾਂ 35 ਦਵਾਈਆਂ ਦਾ ਸਟਾਕ ਰੋਜ਼ਾਨਾ ਜ਼ਿਲਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਉਣ ਨੂੰ ਕਿਹਾ ਹੈ, ਉਨ੍ਹਾਂ 'ਚ ਹੇਠਾਂ ਲਿਖੀਆਂ ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਸ਼ਾਮਲ ਹੈ।
ਪੈਰਾਸੀਟਾਮੋਲ ਟੈਬਲੇਟ
ਐਜੀਥਰੋਮਾਈਸਿਨ ਟੈਬਲੇਟ
ਰੈਪਰਾਜੋਲ ਟੈਬਲੇਟ
ਲੀਵੋਸਿਟਰੀਜਿਨ ਟੈਬਲੇਟ
ਡਰਾਈ ਕਫ ਸਿਰਪ
ਐਕਸਪੈਕਟੋਰੈਂਟ ਸਿਰਪ
ਆਰ. ਆਈ. ਫਲਯੂਡ
ਡੀ. ਐੱਨ. ਐੱਸ. ਫਲਯੂਡ
ਡੈਕਸਟਰੋਸ ਫਲਯੂਡ
ਰੈਨੀਟੀਡਾਈਨ ਇੰਜੈਕਸ਼ਨ
ਪੈਰਾਸੀਟਾਮੋਲ ਇੰਜੈਕਸ਼ਨ
ਅਮੌਕਸੀਕਲੇਵ ਇੰਜੈਕਸ਼ਨ
ਡੈਰੀਫੀਨਾਈਲ ਇੰਜੈਕਸ਼ਨ
ਵਿਟਾਮਿਨ ਸੀ ਟੈਬਲੇਟ
ਕਾਟਨ 50 ਗ੍ਰਾਮ ਪੈਕਿੰਗ
ਓਸਿਲਟਾਮੀਵੀਰ 75 ਐੱਮ. ਜੀ. ਟੈਬਲੇਟ
ਅਮੌਕਸੀਕਲੇਵ 625 ਕੈਪਸੂਲ
ਲੋਪੀਨਵਿਰ ਜਾਂ ਰੀਟੋਨਵਿਰ ਟੈਬਲੇਟ
ਹਾਈਡਰੋਕਲੋਰੋਰੀਨ 400 ਐੱਮ. ਜੀ. ਟੈਬਲੇਟ
ਹਾਈਡਰੋਕਲੋਰੋਰੀਨ 200 ਐੱਮ. ਜੀ. ਟੈਬਲੇਟ
ਪ੍ਰੈਡਨੀਸੋਲੇਨ
ਮਿਥਾਇਲ ਪ੍ਰੈਡਨੀਸੋਲੋਨ
ਸਿਸਲੀਸੋਨਾਈਡ
ਈਨਹੈਲਰ
ਨਿਊਬੁਲਾਈਜ਼ੇਸ਼ਨ ਡੀਵਾਈਸ
ਪੀ. ਪੀ. ਈ. ਕਿੱਟਾਂ
ਐੱਨ 95 ਮਾਸਕ
3 ਪਲਾਈ ਮਾਸਕ
ਐਗਜ਼ਾਮੀਨੇਸ਼ਨ ਗਲਵਜ਼
ਕੈਪਸ
ਸ਼ੋਅ ਕਵਰ
2 ਪਲਾਈ ਮਾਸਕ
ਹੈਂਡ ਸੈਨੇਟਾਈਜ਼ਰ 500 ਅਤੇ 100 ਐੱਮ. ਐੱਲ
ਸੋਡੀਅਮ ਹਾਈਪੋਕਲੋਰਾਈਡ।

ਇਹ ਵੀ ਪੜ੍ਹੋ :  ਨਿਹੰਗਾਂ ਦੇ ਹਮਲੇ ਨੂੰ ਭਗਵੰਤ ਮਾਨ ਨੇ ਦੱਸਿਆ ਸ਼ਰਮਨਾਕ, ਸਰਕਾਰ ਤੋਂ ਕੀਤੀ ਇਹ ਮੰਗ
ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਕਾਂਗਰਸੀ ਆਗੂ ਦੀਪਕ ਸ਼ਰਮਾ ਦੀ ਲੋਕਾਂ ਨੂੰ ਖਾਸ ਅਪੀਲ


shivani attri

Content Editor

Related News