ਜਲੰਧਰ ''ਚ ਕਹਿਰ ਵਰ੍ਹਾਅ ਰਿਹੈ ''ਕੋਰੋਨਾ'', 8 ਹੋਰ ਨਵੇਂ ਮਾਮਲੇ ਆਏ ਸਾਹਮਣੇ

Monday, Jun 15, 2020 - 06:25 PM (IST)

ਜਲੰਧਰ ''ਚ ਕਹਿਰ ਵਰ੍ਹਾਅ ਰਿਹੈ ''ਕੋਰੋਨਾ'', 8 ਹੋਰ ਨਵੇਂ ਮਾਮਲੇ ਆਏ ਸਾਹਮਣੇ

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਕਹਿਰ ਵਰ੍ਹਾਅ ਰਿਹਾ ਹੈ। ਅੱਜ ਫਿਰ ਤੋਂ ਜਲੰਧਰ 'ਚ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਦੋ ਦੂਜਿਆਂ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ।  ਇਨ੍ਹਾਂ ਪਾਜ਼ੇਟਿਵ ਕੇਸਾਂ 'ਚ 4 ਪੁਲਸ ਕਾਮੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਹੁਣ ਤੱਕ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 348 ਤੱਕ ਪਹੁੰਚ ਗਈ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਕੇਸਾਂ ਨਾਲ ਜਿੱਥੇ ਸਿਹਤ ਮਹਿਕਮਾ ਚਿੰਤਾ 'ਚ ਹੈ, ਉਥੇ ਹੀ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਜ ਦੇ ਮਿਲੇ ਕੇਸ ਕਿਹੜੇ ਇਲਾਕਿਆਂ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਜਾਣੋ ਜਲੰਧਰ ਦੇ ਹਾਲਾਤ

ਇਹ ਮਿਲੇ ਜਲੰਧਰ ਜ਼ਿਲ੍ਹੇ 'ਚੋਂ ਅੱਜ ਕੋਰੋਨਾ ਪਾਜ਼ੇਟਿਵ ਕੇਸ
33 ਸਾਲਾ ਜਨਾਨੀ ਵਾਸੀ ਅਵਤਾਰ ਨਗਰ
28 ਸਾਲਾ ਜਨਾਨੀ ਵਾਸੀ ਅਵਤਾਰ ਨਗਰ
11 ਸਾਲਾ ਬੱਚਾ ਅਵਤਾਰ ਨਗਰ
33 ਸਾਲਾ ਪੁਰਸ਼ ਵਾਸੀ ਸ਼ੇਖੇ ਪਿੰਡ
47 ਸਾਲਾ ਪੁਰਸ਼ ਵਾਸੀ ਕਬੂਲਪੁਰ (ਪੰਜਾਬ ਪੁਲਸ)
51 ਸਾਲਾ ਪੁਰਸ਼ ਵਾਸੀ ਲੱਦੇਵਾਲੀ (ਪੰਜਾਬ ਪੁਲਸ)
23 ਸਾਲਾ ਪੁਰਸ਼ ਵਾਸੀ ਫਿਰੋਜ਼ਪੁਰ (ਪੰਜਾਬ ਪੁਲਸ)
52 ਸਾਲਾ ਪੁਰਸ਼ ਵਾਸੀ ਰਈਆ ਅੰਮ੍ਰਿਤਸਰ (ਪੰਜਾਬ ਪੁਲਸ)

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਦਸੂਹਾ ''ਚ ਏ.ਐੱਸ.ਆਈ. ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਜਾਣੋ ਪੰਜਾਬ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 3 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 614, ਜਲੰਧਰ 348, ਤਰਨਾਰਨ 176, ਲੁਧਿਆਣਾ 362, ਮੋਹਾਲੀ 'ਚ 164, ਗੁਰਦਾਸਪੁਰ 170, ਪਟਿਆਲਾ 'ਚ 159, ਹੁਸ਼ਿਆਰਪੁਰ 'ਚ 141, ਪਠਾਨਕੋਟ 'ਚ 143, ਨਵਾਂਸ਼ਹਿਰ 'ਚ 129, ਮਾਨਸਾ 'ਚ 34, ਕਪੂਰਥਲਾ 42, ਫਰੀਦਕੋਟ 86, ਸੰਗਰੂਰ 'ਚ 152, ਰੂਪਨਗਰ 79, ਫਿਰੋਜ਼ਪੁਰ 'ਚ 49, ਬਠਿੰਡਾ 57, ਫਤਿਹਗੜ੍ਹ ਸਾਹਿਬ 'ਚ 76, ਬਰਨਾਲਾ 31, ਫਾਜ਼ਿਲਕਾ 50, ਮੋਗਾ 70, ਮੁਕਤਸਰ ਸਾਹਿਬ 73 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੰਜਾਬ 'ਚੋਂ 75 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:ਨਹਿਰ 'ਚ ਕਾਰ ਡਿੱਗਣ ਕਾਰਨ ਜੋੜੇ ਦੀ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ


author

shivani attri

Content Editor

Related News