ਟਾਂਡਾ: ਪਿੰਡ ਬਸੀ ਜਲਾਲ ਵਿਖੇ ਜਨਾਨੀ ਦੀ ਰਿਪੋਰਟ ਆਈ ‘ਕੋਰੋਨਾ’ ਪਾਜ਼ੇਟਿਵ
Monday, Jun 15, 2020 - 06:44 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਸ਼ਰਮਾ, ਮੋਮੀ)— ਪੰਜਾਬ ’ਚ ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਟਾਂਡਾ ’ਚੋਂ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਦਿਨÄ 29 ਕੋਰੋਨਾ ਕੇਸ ਆਉਣ ਕਾਰਨ ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ ਕੋਰੋਨਾ ਮੁਕਤ ਹੋਣ ਤੋਂ ਬਾਅਦ ਅੱਜ ਕਨਟੇਂਨਮੈਂਟ ਜ਼ੋਨ ਤੋਂ ਇਲਾਕਾ ਮੁਕਤ ਕੀਤਾ ਗਿਆ ਕਿ ਬਲਾਕ ਟਾਂਡਾ ਦੇ ਪਿੰਡ ਬਸੀ ਜਲਾਲ ਦੀ ਇਕ ਔਰਤ ਦੇ ਕੋਰੋਨਾ ਦੀ ਚਪੇਟ ’ਚ ਆਉਣ ਕਾਰਨ ਇਕ ਵਾਰ ਫਿਰ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ। ਸਿਵਲ ਹਸਪਤਾਲ ਜਲੰਧਰ ’ਚ ਜ਼ੇਰੇ ਇਲਾਜ ਬਸੀ ਜਲਾਲ ਵਾਸੀ ਜਨਾਨੀ ਜਸਵਿੰਦਰ ਕੌਰ ਪਤਨੀ ਜੋਗਿੰਦਰ ਪਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਆਉਣ ਦੀ ਸੂਚਨਾ ਤੋਂ ਬਾਅਦ ਐੱਸ. ਐੱਮ. ਓ. ਟਾਂਡਾ ਮਹੇਸ਼ ਪ੍ਰਭਾਕਰ ਦੀ ਅਗਵਾਈ ’ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੇ ਪਿੰਡ ’ਚ ਜਾ ਕੇ ਲਾਗ ਨੂੰ ਫੈਲਣ ਦੀ ਰੋਕਥਾਮ ਲਈ ਉੱਦਮ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਜਾਣੋ ਜਲੰਧਰ ਦੇ ਹਾਲਾਤ
ਕੋਵਿਡ 19 ਦੇ ਇੰਚਾਰਜ ਡਾਕਟਰ ਕੇ. ਆਰ. ਬਾਲੀ ਨੇ ਦੱਸਿਆ ਕਿ ਜਸਵਿੰਦਰ ਕੌਰ ਬੀਮਾਰੀ ਦੇ ਇਲਾਜ ਲਈ 10 ਜੂਨ ਪੰਜਾਬ ਇੰਸਟੀਚਿਊਟ ਮੈਡੀਕਲ ਸਾਇੰਸਜ਼ ’ਚ ਗਈ ਸੀ, ਜਿੱਥੋਂ ਉਸ ਨੂੰ ਅਗਲੇ ਹੀ ਦਿਨ ਕੋਰੋਨਾ ਦੀ ਸ਼ੱਕੀ ਮਰੀਜ਼ ਹੋਣ ਕਰਕੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਅਤੇ 14 ਜੂਨ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ।
ਇਹ ਵੀ ਪੜ੍ਹੋ: ਸ਼ਰਮਸਾਰ: ਨਾਬਾਲਗ ਲੜਕੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਕੀਤਾ ਗਰਭਵਤੀ
ਡਾ. ਬਾਲੀ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਟਾਂਡਾ ਨੂੰ ਸੂਚਨਾ ਮਿਲਣ ਤੇ ਡਾਕਟਰ ਕਰਨ ਵਿਰਕ, ਐੱਚ. ਆਈ. ਗੁਰਜੀਤ ਸਿੰਘ, ਬਲਜੀਤ ਸਿੰਘ, ਹਰਿੰਦਰ ਸਿੰਘ ਦੀ ਟੀਮ ਨੇ ਪਿੰਡ ਬਸੀ ਜਲਾਲ ਅਤੇ ਪਾਜ਼ੇਟਿਵ ਆਈ ਮਰੀਜ਼ ਨੂੰ ਜਲੰਧਰ ਲੈ ਕੇ ਜਾਣ ਵਾਲੇ ਪੰਡੋਰੀ (ਝਾਂਵਾ) ਵਾਸੀ ਕਾਰ ਚਾਲਕ ਦੇ ਪਿੰਡ ਜਾ ਕੇ ਦੋਵੇਂ ਪਰਿਵਾਰਾਂ ਦੇ ਲਗਭਗ 13 ਮੈਂਬਰਾਂ ਨੂੰ ਇਕਾਂਤਵਾਸ ’ਚ ਰਹਿਣ ਦੀ ਹਦਾਇਤ ਦਿੱਤੀ। ਉਨ੍ਹਾਂ ਦੱਸਿਆ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆਏ, ਇਨ੍ਹਾਂ ਲੋਕਾਂ ਦੇ ਮੰਗਲਵਾਰ ਟੈਸਟ ਕਰਵਾਏ ਜਾਣਗੇ ਅਤੇ ਬਾਅਦ ’ਚ ਟੀਮ ਪਿੰਡ ’ਚ ਸੰਪਰਕ ਲੱਭਣ ਲਈ ਸਰਵੇ ਕਰੇਗੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਦਸੂਹਾ ''ਚ ਏ.ਐੱਸ.ਆਈ. ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ