ਨਾ ਕਰੋ ਲਾਪਰਵਾਹੀ : ਜੇਕਰ ਇੰਝ ਹੀ ਹੁੰਦੀ ਰਹੀ ਭੀੜ ਜਮ੍ਹਾ ਤਾਂ ਨਹੀਂ ਟੁੱਟੇਗੀ ''ਕੋਰੋਨਾ'' ਦੀ ਚੇਨ

Saturday, Apr 25, 2020 - 11:37 AM (IST)

ਨਾ ਕਰੋ ਲਾਪਰਵਾਹੀ : ਜੇਕਰ ਇੰਝ ਹੀ ਹੁੰਦੀ ਰਹੀ ਭੀੜ ਜਮ੍ਹਾ ਤਾਂ ਨਹੀਂ ਟੁੱਟੇਗੀ ''ਕੋਰੋਨਾ'' ਦੀ ਚੇਨ

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ 'ਚ ਕਰਫਿਊ ਲੱਗੇ ਇਕ ਮਹੀਨਾ ਹੋ ਗਿਆ ਹੈ। ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੁਲਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਹਨ ਕਿ ਸੁਧਰਨ ਦਾ ਨਾਂ ਹੀ ਨਹੀਂ ਲੈ ਰਹੇ। 'ਓਰੈਂਜ ਜ਼ੋਨ' ਤੋਂ 'ਗਰੀਨ ਜ਼ੋਨ' ਵੱਲ ਵੱਡੀ ਤੇਜ਼ੀ ਨਾਲ ਅੱਗੇ ਵੱਧ ਰਹੇ ਹੁਸ਼ਿਆਰਪੁਰ ਦੇ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਫਿਊ 'ਚ ਢਿੱਲ ਦੇ ਪਹਿਲੇ ਦਿਨ ਤਾਂ ਸੋਸ਼ਲ ਡਿਸਟੈਂਸ ਦਾ ਜੰਮ ਕੇ ਪਾਲਣ ਕੀਤਾ ਪਰ ਦੂਜੇ ਦਿਨ ਸ਼ੁੱਕਰਵਾਰ ਨੂੰ ਲੋਕ ਨਾ ਸਿਰਫ ਸੜਕਾਂ 'ਤੇ ਨਿਕਲ ਆਏ ਸਗੋਂ ਨਿਯਮਾਂ ਦੀ ਜੰਮਕੇ ਉਲੰਘਣਾ ਵੀ ਕੀਤੀ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕਰਫਿਊ ਵਿਚ ਢਿੱਲ ਦੇ ਦੌਰਾਨ ਜੇਕਰ ਅਸੀਂ ਸਮਝਦਾਰੀ ਨਹੀਂ ਵਿਖਾਈ ਤਾਂ ਕੋਰੋਨਾ ਮਹਾਮਾਰੀ ਦੀ ਚੇਨ ਨੂੰ ਤੋੜਨ 'ਚ ਅਸੀਂ ਕਾਮਯਾਬ ਭਲਾ ਕਿਵੇਂ ਹੋਵਾਂਗੇ। ਇਸ ਲਈ ਲੋਕਾਂ ਨੂੰ ਕਰਫਿਊ 'ਚ ਢਿੱਲ ਦੌਰਾਨ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:  ਜਲੰਧਰ: ਹੈਨਰੀ ਪਰਿਵਾਰ ਦਾ 'ਕੁਆਰੰਟਾਈਨ' ਪੀਰੀਅਡ ਖਤਮ, ਹੁਣ ਕਰਨਗੇ ਲੋਕਾਂ ਦੀ ਸੇਵਾ

PunjabKesari

ਕਰਫਿਊ 'ਚ ਢਿੱਲ ਦੌਰਾਨ ਖੁੱਲ੍ਹੀਆਂ ਦੁਕਾਨਾਂ 'ਤੇ ਭੀੜ ਜਮ੍ਹਾ
ਸ਼ੁੱਕਰਵਾਰ ਨੂੰ ਕਰਫਿਊ ਵਿਚ ਢਿੱਲ ਦੇ ਦੌਰਾਨ ਸਵੇਰੇ 6 ਤੋਂ ਲੈ ਕੇ 9 ਵਜੇ ਤੱਕ ਜਿੱਥੇ ਸੜਕਾਂ 'ਤੇ ਪੁਲਸ ਦੀ ਸਖਤੀ ਦਿਸ ਰਹੀ ਸੀ, ਉਥੇ ਹੀ ਗਲੀ ਬਾਜ਼ਾਰਾਂ ਵਿਚ ਲੋਕ ਜੰਮਕੇ ਕਰਫਿਊ ਦੀ ਉਲੰਘਣਾ ਕਰ ਰਹੇ ਸਨ। ਕਰਿਆਨਾ ਸਾਮਾਨ ਲਈ ਸਭ ਤੋਂ ਜ਼ਿਆਦਾ ਭੀੜ ਗਊਸ਼ਾਲਾ ਬਾਜ਼ਾਰ ਦੇ ਨਾਲ-ਨਾਲ ਸ਼ਹਿਰ ਦੀਆਂ ਸਰੀਆਂ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਸਨ ਜਿੱਥੇ ਲੋਕ ਸਰੀਰਕ ਦੂਰੀ ਦਾ ਧਿਆਨ ਕੀਤੇ ਬਿਨਾਂ ਸਾਮਾਨ ਲੈ ਰਹੇ ਸਨ। ਢਿੱਲ ਦੌਰਾਨ ਅਤੇ ਬਾਅਦ 'ਚ ਵੀ ਸ਼ਹਿਰ ਦੇ ਦੇ ਕਈ ਤੰਗ ਬਾਜ਼ਾਰਾਂ ਤੇ ਗਲੀਆਂ ਵਿਚ ਲੋਕਾਂ ਦੀ ਚਹਿਲ-ਪਹਿਲ ਰੋਜ਼ ਦੀ ਤਰ੍ਹਾਂ ਸੀ। ਉੱਥੇ ਹੀ ਕਈ ਦੁਕਾਨਾਂ ਵੀ ਖੁੱਲ੍ਹੀਆਂ ਸੀ ਜਿੱਥੇ ਲੋਕ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰ ਰਹੇ ਸਨ।

ਇਹ ਵੀ ਪੜ੍ਹੋ:  ਪ੍ਰਧਾਨ ਮੰਤਰੀ ਨੇ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ ਦੀਆਂ ਸਿਫਤਾਂ ਦੇ ਬੰਨ੍ਹੇ ਪੁੱਲ

ਪੁਲਸ ਦਾ ਹੂਟਰ ਸੁਣਦੇ ਹੀ ਲੋਕ ਘਰਾਂ ਵਿਚ ਭੱਜ ਖੜ੍ਹੇ ਹੁੰਦੇ ਪਰ ਉਨ੍ਹਾਂ ਦੇ ਜਾਂਦੇ ਹੀ ਫਿਰ ਤੋਂ ਸੜਕਾਂ 'ਤੇ ਆ ਜਾਂਦੇ। ਕਈ ਜਗ੍ਹਾ 'ਤੇ ਪੁਲਸ ਨੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਤੇ ਕਈ ਲੋਕਾਂ ਨੂੰ ਚਿਤਾਵਨੀ ਦੇ ਕੇ ਘਰ ਵਾਪਸ ਭੇਜਿਆ। ਸ਼ਹਿਰ ਵਿਚ ਖੁੱਲ੍ਹੀਆਂ ਦਵਾਈ ਦੀਆਂ ਦੁਕਾਨਾਂ 'ਤੇ ਤਾਂ ਲੋਕ ਥੋੜ੍ਹੀ ਦੂਰੀ 'ਤੇ ਖੜ੍ਹੇ ਸਨ ਪਰ ਕਰਫਿਊ ਦੀ ਉਲੰਘਣਾ ਕਰ ਖੁੱਲ੍ਹੀਆਂ ਦੁਕਾਨਾਂ 'ਤੇ ਭੀੜ ਜਮ੍ਹਾਂ ਸੀ।

ਵਰਨਣਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਨੇ ਸਾਡੀ ਮਜਬੂਰੀ ਨੂੰ ਧਿਆਨ ਵਿਚ ਰੱਖ ਸਮਝਦਾਰੀ ਦਿਖਾਉਂਦੇ ਹੋਏ ਕਰਫਿਊ 'ਚ ਰਾਸ਼ਨ ਦੇ ਨਾਲ-ਨਾਲ ਦਵਾਈਆਂ ਤੇ ਕਿਤਾਬ-ਕਾਪੀਆਂ ਦੀ ਖਰੀਦਦਾਰੀ ਲਈ ਸਾਨੂੰ ਰੋਜ਼ਾਨਾ ਸਵੇਰੇ ਦੇ ਸਮੇਂ 3 ਘੰਟੇ ਦੀ ਛੋਟ ਦਿੱਤੀ ਹੈ ਨਾ ਕਿ ਬੇਵਜ੍ਹਾ ਸੜਕਾਂ 'ਤੇ ਬਾਹਰ ਨਿਕਲ ਜੰਮ ਕੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਅਤੇ ਆਮ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕਰਨ ਲਈ ਢਿੱਲ ਦਿੱਤੀ ਹੋਈ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ 'ਤੇ ਸਖਤੀ ਕੀਤੀ ਜਾਵੇ ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: ਜਲੰਧਰ: ਬਾਵਾ ਹੈਨਰੀ ਤੋਂ ਬਾਅਦ ਹੁਣ MLA ਰਜਿੰਦਰ ਬੇਰੀ ਹੋਏ 'ਹੋਮ ਕੁਆਰੰਟਾਈਨ'

 


author

shivani attri

Content Editor

Related News