ਹੁਸ਼ਿਆਰਪੁਰ: ਦਸੂਹਾ ''ਚ ਏ.ਐੱਸ.ਆਈ. ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Monday, Jun 15, 2020 - 11:37 AM (IST)

ਹੁਸ਼ਿਆਰਪੁਰ: ਦਸੂਹਾ ''ਚ ਏ.ਐੱਸ.ਆਈ. ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਦਸੂਹਾ (ਝਾਵਰ,ਸੰਜੇ)— ਹੁਸ਼ਿਆਰਪੁਰ 'ਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਦਸੂਹਾ ਦੇ ਪਿੰਡ ਵੱਡਾ ਟੇਰਕਿਆਣਾ 'ਚੋਂ ਏ. ਐੱਸ. ਆਈ. ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬਲਾਕ ਦਸੂਹਾ ਦੇ ਪਿੰਡ ਵੱਡਾ ਟੇਰਕਿਆਣਾ ਦੇ ਦਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਜੋ ਜਲੰਧਰ ਵਿਖੇ ਪੁਲਸ 'ਚ ਏ. ਐੱਸ. ਆਈ.ਤੈਨਾਤ ਹੈ, ਟੈਸਟਿੰਗ ਦੌਰਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ।

ਇਹ ਵੀ ਪੜ੍ਹੋ: ਨਹਿਰ 'ਚ ਕਾਰ ਡਿੱਗਣ ਕਾਰਨ ਜੋੜੇ ਦੀ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਹੈਲਥ ਸੈਂਟਰ ਮੰਡ ਪੰਧੇਰ ਦੇ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ, ਰੈਪਿਡ ਟੀਮ ਦੇ ਇੰਚਾਰਜ ਡਾ. ਸੰਦੀਪ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਏ. ਐੱਸ. ਆਈ.ਦਵਿੰਦਰ ਸਿੰਘ ਬੀਤੇ ਦਿਨੀਂ ਇਕ ਰਾਤ ਆਪਣੇ ਜੱਦੀ ਪਿੰਡ 'ਚ ਰਹਿ ਕੇ ਗਿਆ ਸੀ, ਜਿਸ ਕਾਰਨ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤ ਏ. ਐੱਸ. ਆਈ. ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਪਿੰਡ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ 'ਤੇ ਥਾਣਾ ਮੁਖੀ ਗੁਰਦੇਵ ਸਿੰਘ, ਹੈਲਥ ਮੁਲਾਜ਼ਮ ਨਰਿੰਦਰ ਸਿੰਘ, ਸੁਖਜੀਤ ਸਿੰਘ ਨੇ ਪਹੁੰਚ ਕੇ ਜਾਇਜ਼ਾ ਲਿਆ।


author

shivani attri

Content Editor

Related News