ਕੋਰੋਨਾ ਦਾ ਖੌਫ : ਜਨਤਾ ''ਚ ਡਰ ਸਣੇ ਬੇਚੈਨੀ ਦਾ ਮਾਹੌਲ, ਸਬਜ਼ੀਆਂ ਤੇ ਰਾਸ਼ਨ ਇਕੱਠਾ ਕਰਨ ਲੱਗੇ ਲੋਕ
Friday, Mar 20, 2020 - 12:25 PM (IST)
ਹੁਸ਼ਿਆਰਪੁਰ (ਘੁੰਮਣ)— ਕੋਰੋਨਾ ਦੇ ਖੌਫ ਨੂੰ ਲੈ ਕੇ ਸ਼ਹਿਰ ਦੀ ਜਨਤਾ ਵਿਚ ਭਾਰੀ ਬੇਚੈਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਸੂਬੇ 'ਚ ਸਰਕਾਰੀ ਅਤੇ ਨਿੱਜੀ ਖੇਤਰ ਦੀ ਟਰਾਂਸਪੋਰਟ ਬੰਦ ਕੀਤੇ ਜਾਣ ਦਾ ਸਮਾਚਾਰ ਫੈਲਦਿਆਂ ਹੀ ਲੋਕ ਕਿਆਸ ਲਾਉਣ ਲੱਗੇ ਹਨ ਕਿ ਆਉਣ ਵਾਲੇ ਦਿਨਾਂ 'ਚ ਸਰਕਾਰ ਦੁਕਾਨਾਂ ਅਤੇ ਆਮ ਬਾਜ਼ਾਰ ਬੰਦ ਕਰਨ ਦਾ ਫਰਮਾਨ ਵੀ ਜਾਰੀ ਕਰ ਸਕਦੀ ਹੈ। ਘਬਰਾਏ ਹੋਏ ਲੋਕ, ਜਿਨ੍ਹਾਂ ਵਿਚ ਵੱਡੀ ਗਿਣਤੀ 'ਚ ਔਰਤਾਂ ਸ਼ਾਮਲ ਹਨ, ਬਾਜ਼ਾਰਾਂ 'ਚ ਸਬਜ਼ੀ ਦੀਆਂ ਦੁਕਾਨਾਂ 'ਤੇ ਆਉਣ ਵਾਲੇ ਦਿਨਾਂ ਲਈ ਸਬਜ਼ੀਆਂ ਤੇ ਹੋਰ ਰਾਸ਼ਨ ਦੀ ਖਰੀਦਦਾਰੀ ਥੋਕ ਵਿਚ ਕਰਦੇ ਅਤੇ ਇਕ-ਦੂਜੇ ਨੂੰ ਫੋਨ ਕਰਕੇ ਵੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਦੇ ਦੇਖੇ ਜਾ ਰਹੇ ਹਨ। ਲੋਕਾਂ 'ਚ ਸਬਜ਼ੀਆਂ ਅਤੇ ਰਾਸ਼ਨ ਦੀ ਖਰੀਦਦਾਰੀ ਦਾ ਕੰਮ ਤੇਜ਼ ਹੁੰਦਾ ਜਾ ਰਿਹਾ ਹੈ।
ਸੰਡੇ ਬਾਜ਼ਾਰ ਬੰਦ ਕਰਨ ਦੇ ਡੀ. ਸੀ. ਨੇ ਦਿੱਤੇ ਹੁਕਮ
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਘੰਟਾਘਰ ਖੇਤਰ 'ਚ ਹਰ ਹਫ਼ਤੇ ਲੱਗਣ ਵਾਲਾ ਸੰਡੇ ਬਾਜ਼ਾਰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਐਤਵਾਰ ਨੂੰ ਰੌਸ਼ਨ ਗਰਾਊਂਡ 'ਚ ਲੱਗਣ ਵਾਲੀ ਸੇਫ ਫੂਡ ਮੰਡੀ ਵੀ ਬੰਦ ਰਹੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ
ਸਾਂਝੀ ਰਸੋਈ ਵੀ ਰਹੇਗੀ ਬੰਦ
ਜ਼ਿਲਾ ਰੈੱਡਕਰਾਸ ਸੋਸਾਇਟੀ ਵੱਲੋਂ ਸਥਾਨਕ ਈਸ਼ਾ ਨਗਰ ਵਿਚ ਚਲਾਈ ਜਾ ਰਹੀ ਸਾਂਝੀ ਰਸੋਈ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਡੀ. ਸੀ. ਨੇ ਹੁਕਮ ਦਿੱਤੇ ਹਨ। ਵਰਨਣਯੋਗ ਹੈ ਕਿ ਸਾਂਝੀ ਰਸੋਈ ਵਿਚ ਰੋਜ਼ਾਨਾ ਸਿਰਫ 10 ਰੁਪਏ 'ਚ ਉਪਲੱਬਧ ਦੁਪਹਿਰ ਦਾ ਭੋਜਨ ਖਾਣ ਲਈ ਔਸਤਨ 400 ਤੋਂ ਵੱਧ ਲੋਕ ਆਉਂਦੇ ਹਨ।
ਪਬਲਿਕ ਟਰਾਂਸਪੋਰਟ ਵੀ ਰਹੇਗੀ ਬੰਦ
ਡੀ. ਸੀ. ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਅੱਧੀ ਰਾਤ ਤੋਂ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੀ ਪਬਲਿਕ ਟਰਾਂਸਪੋਰਟ ਬੰਦ ਹੋ ਜਾਵੇਗੀ। ਹੁਣ 20 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਵੀ ਰੋਕ ਰਹੇਗੀ। ਉਨ੍ਹਾਂ ਨੇ ਸਾਰੇ ਐੱਸ. ਡੀ. ਐੱਮਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ : ਫਗਵਾੜਾ 'ਚ ਸ਼ੱਕੀ ਮਰੀਜ਼ ਦੀ ਮੌਤ, ਕੋਰੋਨਾ ਵਾਇਰਸ ਹੋਣ ਦਾ ਖਦਸ਼ਾ
ਆਈ. ਐੱਮ. ਏ. ਨੇ ਕੀਤੀ ਸਿਵਲ ਸਰਜਨ ਨਾਲ ਬੈਠਕ
ਕੋਰੋਨਾ ਵਾਇਰਸ ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜ਼ਿਲਾ ਇਕਾਈ ਵੱਲੋਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲਾ ਪਰਿਵਾਰ ਕਲਿਆਣ ਅਧਿਕਾਰੀ ਡਾ. ਰਾਜਿੰਦਰ ਰਾਜ, ਨੋਡਲ ਅਧਿਕਾਰੀ ਡਾ. ਸੈਲੇਸ਼, ਆਈ. ਐੱਮ. ਏ. ਦੇ ਸਾਬਕਾ ਸੂਬਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਅਤੇ ਡਾ. ਕੁਲਦੀਪ ਸਿੰਘ, ਸਿਟੀ ਪ੍ਰਧਾਨ ਡਾ. ਹਰੀਸ਼ ਬੱਸੀ ਤੇ ਸਕੱਤਰ ਡਾ. ਤਰੂ ਕਪੂਰ ਸ਼ਾਮਲ ਹੋਏ। ਆਈ. ਐੱਮ. ਏ. ਨੇ ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਨੂੰ ਪ੍ਰਾਈਵੇਟ ਡਾਕਟਰਾਂ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦਵਾਈਆਂ, ਕੋਰੋਨਾ ਵਾਇਰਸ ਦੀ ਜਾਂਚ ਕਰਨ ਦੀਆਂ ਕਿੱਟਾਂ ਅਤੇ ਹੋਰ ਪ੍ਰਕਾਰ ਦੀ ਸਹਾਇਤਾ ਲਈ ਆਈ. ਐੱਮ. ਏ. ਹਮੇਸ਼ਾ ਤਿਆਰ ਰਹੇਗੀ।
ਹੁਣ 'ਮੋਹਾਲੀ' ਦੀ ਔਰਤ 'ਚ 'ਕੋਰੋਨਾ ਵਾਇਰਸ' ਦੀ ਪੁਸ਼ਟੀ, ਸੀਲ ਹੋਇਆ ਪੂਰਾ ਇਲਾਕਾ
ਸੈਨੇਟਾਈਜ਼ਰ ਤੇ ਮਾਸਕ ਦੀ ਬਲੈਕ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ
ਜ਼ੋਨਲ ਲਾਇਸੈਂਸਿੰਗ ਅਥਾਰਟੀ ਰਾਜੇਸ਼ ਸੂਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮਾਰਕੀਟ 'ਚ ਸੈਨੇਟਾਈਜ਼ਰ ਅਤੇ ਮਾਸਕ ਦੀ ਡਿਮਾਂਡ ਕਾਫੀ ਵਧ ਗਈ ਹੈ। ਅਜਿਹੇ ਹਾਲਾਤ 'ਚ ਜੇਕਰ ਕੋਈ ਵੀ ਮੈਡੀਕਲ ਸਟੋਰ ਇਨ੍ਹਾਂ ਉਤਪਾਦਾਂ ਦੀ ਕਾਲਾ-ਬਾਜ਼ਾਰੀ ਕਰਦਿਆਂ ਫੜਿਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਹੋਵੇਗੀ। ਉਨ੍ਹਾਂ ਨੇ ਮੈਡੀਕਲ ਸਟੋਰ ਚਲਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਇਸਨੂੰ 'ਨੋ-ਪ੍ਰੋਫਿਟ, ਨੋ-ਲਾਸ' 'ਤੇ ਵੇਚਿਆ ਜਾਵੇ, ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਉਤਪਾਦਾਂ ਦੀ ਕਾਲਾ-ਬਾਜ਼ਾਰੀ ਸਬੰਧੀ ਸ਼ਿਕਾਇਤ ਹੈ ਤਾਂ ਉਹ ਸਿਵਲ ਸਰਜਨ ਦਫ਼ਤਰ ਵਿਚ ਡਰੱਗ ਕੰਟਰੋਲ ਅਫ਼ਸਰ ਪਰਮਿੰਦਰ ਸਿੰਘ ਅਤੇ ਬਲਰਾਮ ਲੂਥਰਾ ਨੂੰ ਸੂਚਿਤ ਕਰ ਸਕਦਾ ਹੈ। ਸਕੂਲ ਦੀ ਵਾਈਸ ਚੇਅਰਮਾਨ ਨੀਰ ਜ ਮੇਅਰ ਨੇ ਦੱਸਿਆ ਕੇ ਸਕੂਲ ਵਿਚ ਇਸ ਤਰਹਅਪਾਤਕਲੀਨ ਸਮੇਂ ਵਿਚ ਹੋਈ ਛੁੱਟਿਆਂ ਦੇ ਚਲਦੇ ਬੱਚਿਆਂ ਨੂੰਸਕੂਲ ਮੈਨੇਜਮੈਂ ਟ ਦੇ ਵੱਲੋਂ ਓਨਲਾਈਨ ਪੜਾਉਣ ਦਾ ਸੋਚਿਆ ਹੈ ।ਜਿਸ ਦੇ ਚਲਦੇ ਸਕੂਲ ਦੇ ਅਦਿਆਪਕ ਬੱਚਿਆ ਨੂੰ ਕਲਾਸਰੂਮ ਤੋਂ ਹੀ ਵੀਡੀਓ ਕਾਨਫਰੈਂਸਿਗ ਦੇ ਮਾਦਿਅਮ ਨਾਲ ਲਾਈਵ ਟੈਲੀਕਾਸਟ ਕਰਕੇ ਪੜਾ ਰਹੇ ਹਨ । ਉਨ੍ਹਾਂ ਦੱਸਿਆ ਕੇ ਆਧੁਨਿਕ ਸਿਖਿਆ ਦੇ ਚਲਦੇ 10ਵੀਂ ਅਤੇ 12ਵੀਂ ਆਨਲਾਈਨ ਕਲਾਸੀਂ ਸਵੇਰੇ -8.30ਤੋਂ 1.30 ਵਜੇ ਤਿਕ ਹਫਤਾ ਭਰ ਚੱਲੇਗੀ ।
ਇਹ ਵੀ ਪੜ੍ਹੋ : 'ਕਰਫਿਊ' ਦੀ ਉੱਡੀ ਅਫਵਾਹ 'ਤੇ ਜਲੰਧਰ ਦੇ ਡੀ. ਸੀ. ਦਾ ਵੱਡਾ ਬਿਆਨ (ਵੀਡੀਓ)
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ
ਉਨ੍ਹਾਂ ਨੇ ਦੱਸਿਆ ਕੇ ਮੁਸ਼ਕਿਲ ਦੀ ਘੜੀ 'ਚ ਬੱਚਿਆ ਨੂੰ ਆਪਣੀ ਆਪਣੀ ਸਟਡੀ ਦੇ ਨਾਲ ਨਾਲ ਚਿੰਤਾ ਕਾਰਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ।ਇਸ ਦੇ ਚਲਦੇ ਸਕੂਲ ਪ੍ਰਬੰਧਕ ਦੀ ਵੱਲੋਂ ਉਨ੍ਹਾਂ ਨੂੰ ਆਨਲਾਈਨ ਪੜਾਉਣ ਦੀ ਜਿੰਮੇਦਾਰੀ ਚੁੱਕੀ ਹੋਈ ਹੈ। ਸਕੂਲ ਦੀ ਡਾਇਰੈਕਟਰ ਸੀਮਾ ਹਾਂਡਾ ਨੇ ਕੋਵਿਡ 19 ਦੇ ਪ੍ਰਕੋਪ ਤੋਂ ਬਚਣ ਦੇ ਲਈ ਸਕੂਲ ਕਾਲੇਜਾਂ ਨੂੰ ਛੁੱਟੀ ਕਰਨ ਲਈ ਪ੍ਰਸ਼ਾਸਨ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕੇਇਸ ਦੌਰਾਨ ਸਕੂਲ ਵਿਚ ਵਰਚੂਅਲ ਲਰਨਿੰਗ ਐਜੁਕੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ। ਜਿਸ 'ਚ ਸਕੂਲ ਦੇ ਵਿਦਿਆਰਥੀ ਆਨਲਾਈਨ ਸੋਫਟਵੇਅਰ ਸਕਾਈਪ ਅਤੇ ਗੂਗਲ ਕਲਾਸਰੂਮ ਦੇ ਪ੍ਰਯੋਗ ਨਾਲ ਪਾਠਕ੍ਰਮ ਦੇ ਨਾਲ ਅਨੂਰੂ ਪੜ ਰਹੇ ਹਨ।