ਗੁਰਦਾਸਪੁਰ ਵਾਸੀਆਂ ਲਈ ਚੰਗੀ ਖਬਰ, 91 ਮਰੀਜ਼ਾਂ ਨੇ ''ਕੋਰੋਨਾ'' ਨੂੰ ਦਿੱਤੀ ਮਾਤ

Friday, May 15, 2020 - 07:04 PM (IST)

ਗੁਰਦਾਸਪੁਰ (ਵਿਨੋਦ, ਵੈੱਬ ਡੈਸਕ)— ਕੋਰੋਨਾ ਦੇ ਕਹਿਰ ਦਰਮਿਆਨ ਗੁਰਦਾਸਪੁਰ ਜ਼ਿਲੇ ਲਈ ਅੱਜ ਦਾ ਦਿਨ ਬੇਹੱਦ ਖਾਸ ਰਿਹਾ। ਅੱਜ ਗੁਰਦਾਸਪੁਰ ਜ਼ਿਲੇ 'ਚੋਂ ਇਕ ਦਿਨ 'ਚ 91 ਕੋਰੋਨਾ ਪੀੜਤਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 91 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਉਪਰੰਤ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ: ਸੁਖਬੀਰ ਤੇ ਹਰਸਿਮਰਤ ਬਾਦਲ ਵੱਲੋਂ ਗੁਰਦਾਸ ਸਿੰਘ ਬਾਦਲ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਦੱਸਣਯੋਗ ਹੈ ਕਿ ਜ਼ਿਲਾ ਗੁਰਦਾਸਪੁਰ ਦੇ ਸਿਵਲ ਹਸਪਤਾਲ ਤੋਂ 31 ਕੋਰੋਨਾ ਪੀੜਤ, ਸੀ. ਐੱਚ. ਸੀ. ਧਾਲੀਵਾਲ ਤੋਂ 18 ਮਰੀਜ਼ ਅਤੇ ਬਟਾਲਾ ਸਿਵਲ ਹਸਪਤਾਲ ਤੋਂ 42 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਘਰਾਂ ਲਈ ਰਵਾਨਾ ਕੀਤਾ ਗਿਆ। ਸਿਵਲ ਸਰਜਨ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਬੀਤੇ ਦਿਨ 27 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੰਦੀ ਹੋਏ ਫਤਿਹ ਹਾਸਲ ਕੀਤੀ ਸੀ ਅਤੇ ਅੱਜ 91 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਇਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਇਕੱਠੇ ਬਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਰੋਂਦੀਆਂ ਮਾਸੂਮ ਬੱਚੀਆਂ ਨੂੰ ਦੇਖ ਪਸੀਜਿਆ ਹਰ ਇਕ ਦਾ ਦਿਲ

ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਦੇ ਵੱਖ-ਵੱਖ ਆਈਸੋਲੇਸ਼ਨ ਵਾਰਡਾਂ 'ਚ ਕੁੱਲ 123 ਮਰੀਜ਼ ਦਾਖਲ ਸਨ। ਇਨ੍ਹਾਂ 'ਚੋਂ ਕੁੱਲ 118 ਮਰੀਜ਼ ਠੀਕ ਹੋ ਗਏ ਹਨ ਅਤੇ ਸਿਰਫ 5 ਮਰੀਜ਼ ਹੀ ਗੁਰਦਾਸਪੁਰ ਦੇ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਉਂਝ ਕੁੱਲ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ 134 ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ 'ਚੋਂ ਕੁਝ ਮਰੀਜ਼ ਹੋਰਾਂ ਜ਼ਿਲਿਆਂ 'ਚ ਵੀ ਦਾਖਲ ਹਨ। ਪਾਜ਼ੇਟਿਵ ਕੇਸਾਂ 'ਚ ਜ਼ਿਆਦਾਤਰ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਇਹ ਖੇਤਰ ਪੂਰੀ ਤਰ੍ਹਾਂ ਰਹਿਣਗੇ ਸੀਲ, ਡੀ. ਸੀ. ਨੇ ਜਾਰੀ ਕੀਤੀ ਕੰਟੇਨਮੈਂਟ ਜ਼ੋਨ ਦੀ ਸੂਚੀ


shivani attri

Content Editor

Related News