ਵੱਡੀ ਖ਼ਬਰ : ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਚੰਡੀਗੜ੍ਹ 'ਚ ਵਧਿਆ 'ਨਾਈਟ ਕਰਫ਼ਿਊ' ਦਾ ਸਮਾਂ

04/29/2021 9:52:32 AM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਕੋਰੋਨਾ ਕੇਸਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਹੁਣ ਚੰਡੀਗੜ੍ਹ 'ਚ ਵੀ ਰਾਤ ਦਾ ਕਰਫ਼ਿਊ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਚੰਗੀ ਖ਼ਬਰ: ਪੰਜਾਬ ’ਚ ਘਰੇਲੂ ਇਕਾਂਤਵਾਸ ਦੌਰਾਨ ਠੀਕ ਹੋਏ 98 ਫ਼ੀਸਦੀ ਕੋਰੋਨਾ ਪੀੜਤ

ਬੁੱਧਵਾਰ ਨੂੰ ਯੂ. ਟੀ. ਪ੍ਰਸ਼ਾਸਕ ਦੀ ਪ੍ਰਧਾਨਗੀ 'ਚ ਹੋਈ ਵਾਰ ਰੂਮ ਦੀ ਮੀਟਿੰਗ 'ਚ ਇਹ ਫ਼ੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ 'ਚ ਨਾਈਟ ਕਰਫਿਊ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਸੀ ਪਰ ਕੋਰੋਨਾ ਕੇਸਾਂ ਨੂੰ ਵੇਖਦਿਆਂ ਪੰਜਾਬ ਦੀ ਤਰਜ਼ 'ਤੇ ਇਸ ਸਮੇਂ 'ਚ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਹੋਮ ਡਿਲਿਵਰੀ ਰਾਤ 9 ਵਜੇ ਤੱਕ ਹੀ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਗੈਰ-ਜ਼ਰੂਰੀ ਸੇਸਾਵਾਂ ਨਾਈਟ ਕਰਫ਼ਿਊ ਦੌਰਾਨ ਬੰਦ ਰਹਿਣਗੀਆਂ। ਇਹ ਸਾਰੇ ਹੁਕਮ ਕੱਲ੍ਹ ਤੋਂ ਲਾਗੂ ਕੀਤੇ ਜਾਣਗੇ। ਇਸ ਦੇ ਨਾਲ ਸਕੂਲ, ਕਾਲਜ, ਸਾਰੇ ਵਿੱਦਿਅਕ ਅਦਾਰੇ, ਕੋਚਿੰਗ ਸੈਂਟਰ, ਲਾਇਬ੍ਰੇਰੀਆਂ 15 ਮਈ ਤੱਕ ਬੰਦ ਰਹਿਣਗੇ। 

ਇਹ ਵੀ ਪੜ੍ਹੋ : ਹੁਣ ਕੈਦੀਆਂ ਦੀਆਂ ਅਦਾਲਤੀ ਪੇਸ਼ੀਆਂ ਤੇ ਮੁਲਾਕਾਤਾਂ ਹੋਣਗੀਆਂ ‘ਆਨਲਾਈਨ’, ਅਦਾਲਤਾਂ ਨੇ ਦਿੱਤੀ ਸਿਧਾਂਤਕ ਸਹਿਮਤੀ

ਪੰਜਾਬ ’ਚ 24 ਘੰਟਿਆਂ ’ਚ 122 ਲੋਕਾਂ ਦੀ ਮੌਤ, 9 ਦਿਨਾਂ ’ਚ 51 ਹਜ਼ਾਰ ਤੋਂ ਵੱਧ ਕੋਰੋਨਾ ਪਾਜ਼ੇਟਿਵ
ਪੰਜਾਬ ਵਿਚ ਬੇਕਾਬੂ ਹੋਏ ਹਾਲਾਤ ਦਰਮਿਆਣ ਬੀਤੇ 24 ਘੰਟਿਆਂ ਵਿਚ 122 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 9 ਦਿਨਾਂ ਵਿਚ 51,239 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। 18 ਅਪ੍ਰੈਲ ਤੱਕ ਸੂਬੇ ਵਿਚ ਕੁਲ 3,00,042 ਲੋਕ ਕੋਰੋਨਾ ਪੀੜਤ ਸਨ, ਜਦਕਿ ਮੰਗਲਵਾਰ ਨੂੰ ਇਹ ਅੰਕੜਾ 3,51,281 ’ਤੇ ਪੁੱਜ ਗਿਆ ਹੈ। 18 ਅਪ੍ਰੈਲ ਤੱਕ ਸੂਬੇ ਵਿਚ ਐਕਟਿਵ ਕੇਸਾਂ ਦੀ ਗਿਣਤੀ 34,180 ਸੀ ਜੋ ਕਿ 9 ਦਿਨਾਂ ਵਿਚ ਵਧ ਕੇ 51713 ਪੁੱਜ ਗਈ ਹੈ।
ਸੂਬੇ ਵਿਚ ਬੀਤੇ 24 ਘੰਟਿਆਂ ਵਿਚ ਸਭ ਤੋਂ ਵਧ 17 ਮੌਤਾਂ ਅੰਮ੍ਰਿਤਸਰ, 14 ਗੁਰਦਾਸਪੁਰ, 13 ਲੁਧਿਆਣਾ, 11 ਮੋਹਾਲੀ ਅਤੇ 9 ਪਟਿਆਲਾ ਵਿਚ ਹੋਈਆਂ ਹਨ, ਜਦਕਿ ਹੁਸ਼ਿਆਰਪੁਰ, ਬਠਿੰਡਾ, ਸੰਗਰੂਰ ਵਿਚ 7-7 ਲੋਕਾਂ ਨੇ ਦਮ ਤੋੜ ਦਿੱਤਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News