ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ

Saturday, Apr 04, 2020 - 03:55 PM (IST)

ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ

ਜਲੰਧਰ (ਰੱਤਾ, ਵਿਕਰਮ)— ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਟੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਨਿਰਮਲ ਸਿੰਘ ਦੀ ਬੇਟੀ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ। ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਡਾ. ਟੀ. ਸਿੰਘ ਸੰਧੂ ਨੇ ਕੀਤੀ ਹੈ। ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਦੀ ਧੀ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ, ਜਿੱਥੇ ਪਹਿਲਾਂ ਤੋਂ ਹੀ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਤੱਕ ਸਿਹਤ ਵਿਭਾਗ ਨੇ ਜਿਨ੍ਹਾਂ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਰੋਗੀਆਂ ਦੇ ਸੈਂਪਲ ਲਏ ਸਨ, ਉਨ੍ਹਾਂ 'ਚੋਂ ਸਿਰਫ 4 ਨੂੰ ਹੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ, ਜਦਕਿ ਬਾਕੀ 100 ਤੋਂ ਜ਼ਿਆਦਾ ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਸੀ।

ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ (ਜੋ ਕਿ ਵੀਰਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ) ਦੀ ਜਿਵੇਂ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਸਿਹਤ ਵਿਭਾਗ ਨੇ ਤੁਰੰਤ ਉਨ੍ਹਾਂ ਦੇ 5 ਪਰਿਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ 'ਚ ਆਈਸੋਲੇਟ ਕਰਕੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ 2 ਹੋਰ ਲੋਕਾਂ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜੇ ਹਨ। ਓਧਰ ਇਹ ਵੀ ਪਤਾ ਲੱਗਾ ਹੈ ਕਿ ਘਰ ਵਿਚ ਹੀ ਆਈਸੋਲੇਟ ਕੀਤੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਨਾਲ ਰਹਿ ਰਹੇ ਕੁਝ ਮੈਂਬਰਾਂ ਦੇ ਵੀ ਸੈਂਪਲ ਵੀਰਵਾਰ ਨੂੰ ਲਏ ਗਏ ਸਨ ਕਿਉਂਕਿ ਉਹ ਵੀ ਕੁਝ ਦਿਨ ਪਹਿਲਾਂ ਸਵਰਗਵਾਸੀ ਭਾਈ ਖਾਲਸਾ ਨੂੰ ਮਿਲੇ ਸਨ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, 'ਕੋਵਾ ਐਪ' ਰਾਹੀਂ ਲਵੋ ਜ਼ਰੂਰੀ ਵਸਤਾਂ ਦੀ ਸਪਲਾਈ

ਸਿਵਲ ਹਸਪਤਾਲ 'ਚ ਇਲਾਜ ਅਧੀਨ ਹਨ 22 ਰੋਗੀ
ਸਿਵਲ ਹਸਪਤਾਲ ਵਿਚ ਸ਼ੁੱਕਰਵਾਰ ਰਾਤ ਤੱਕ 22 ਰੋਗੀ ਇਲਾਜ ਅਧੀਨ ਸਨ, ਜਿਨ੍ਹਾਂ 'ਚੋਂ ਕੋਰੋਨਾ ਵਾਇਰਸ ਦੇ 4 ਪਾਜ਼ੀਟਿਵ ਅਤੇ 18 ਸ਼ੱਕੀ ਹਨ। ਇਨ੍ਹਾਂ 'ਚੋਂ ਕੁਝ ਦੇ ਸੈਂਪਲ ਸ਼ਨੀਵਾਰ ਨੂੰ ਲੈਬਾਰਟਰੀ ਜਾਂਚ ਲਈ ਭੇਜੇ ਜਾਣਗੇ।
 

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਅਤੇ ਨਾਲ ਲੱਗਦੇ ਗੁਰਦੁਆਰਿਆਂ 'ਚੋਂ ਉੱਡੀਆਂ ਰੌਣਕਾਂ

ਇਹ ਵੀ ਪੜ੍ਹੋ: ਸਸਕਾਰ ਤੋਂ 16 ਦਿਨ ਬਾਅਦ ਵੀ ਨਹੀਂ ਚੁਗੇ ਗਏ ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਫੁੱਲ

 

ਆਖਿਰ ਸਿਹਤ ਵਿਭਾਗ ਕਿਉਂ ਲੁਕਾਉਂਦਾ ਹੈ ਜਾਣਕਾਰੀ
ਇਸ ਵੇਲੇ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਦਹਿਸ਼ਤ ਦਾ ਮਾਹੌਲ ਹੈ, ਅਜਿਹੇ ਵਿਚ ਜਲੰਧਰ ਦਾ ਸਿਹਤ ਿਵਭਾਗ ਪਤਾ ਨਹੀਂ ਕਿਉਂ ਮੀਡੀਆ ਤੋਂ ਸਹੀ ਜਾਣਕਾਰੀ ਲੁਕੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫਤਰ ਵਿਚ ਇਕ ਮੀਡੀਆ ਵਿੰਗ ਵੀ ਹੈ, ਜਿਸ ਦਾ ਕੰਮ ਸਿਹਤ ਵਿਭਾਗ ਦੀ ਹਰ ਗਤੀਵਿਧੀ ਨੂੰ ਮੀਡੀਆ ਤੱਕ ਪਹੁੰਚਾਉਣਾ ਹੈ। ਜ਼ਿਲੇ 'ਚ ਜਦੋਂ ਤੋਂ ਕੋਰੋਨਾ ਵਾਇਰਸ ਦੇ ਰੋਗੀ ਮਿਲਣੇ ਸ਼ੁਰੂ ਹੋਏ ਉਦੋਂ ਤੱਕ ਜ਼ਿਲਾ ਮੀਡੀਆ ਅਧਿਕਾਰੀ ਨੇ ਇਕ ਅਜਿਹਾ ਗਰੁੱਪ ਬਣਾਇਆ, ਜਿਸ 'ਚ ਉਨ੍ਹਾਂ ਨੇ ਦਿਨ ਭਰ ਦੀ ਰਿਪੋਰਟ ਪਾਉਣੀ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਰੁੱਪ ਵਿਚ 5 ਵਜੇ ਤੋਂ ਪਹਿਲਾਂ ਹੀ ਰਿਪੋਰਟ ਪਾ ਦਿੱਤੀ ਜਾਂਦੀ ਹੈ, ਜਦਕਿ ਹਕੀਕਤ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਰੋਗੀਆਂ ਦੀ ਰਿਪੋਰਟ 8-9 ਵਜੇ ਤੱਕ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਾਪਤ ਹੁੰਦੀ ਹੈ। ਰਾਤ ਨੂੰ ਜਦੋਂ ਵੀ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਫੋਨ ਨਹੀਂ ਚੁੱਕਿਆ ਜਾਂਦਾ ਜਾਂ ਫਿਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਅਜਿਹੇ 'ਚ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਮੀਡੀਆ ਤੋਂ ਜਾਣਕਾਰੀ ਕਿਉਂ ਲੁਕੋਈ ਜਾ ਰਹੀ ਹੈ।

ਇਹ ਵੀ ਪੜ੍ਹੋ: ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਵੱਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ, ਜਾਣੋ ਕੀ ਨੇ ਤਾਜ਼ਾ ਹਾਲਾਤ


author

shivani attri

Content Editor

Related News