ਕੋਰੋਨਾ ਜਾਂਚ ਕਰਨ ਪਹੁੰਚੀ ਟੀਮ ਦਾ ਜ਼ਬਰਦਸਤ ਵਿਰੋਧ; ਪਿੰਡ ਵਾਸੀਆਂ ਨਮੂਨੇ ਨਾ ਦੇਣ ਦਾ ਮਤਾ ਕੀਤਾ ਪਾਸ

Saturday, Aug 29, 2020 - 06:07 PM (IST)

ਕੋਰੋਨਾ ਜਾਂਚ ਕਰਨ ਪਹੁੰਚੀ ਟੀਮ ਦਾ ਜ਼ਬਰਦਸਤ ਵਿਰੋਧ; ਪਿੰਡ ਵਾਸੀਆਂ ਨਮੂਨੇ ਨਾ ਦੇਣ ਦਾ ਮਤਾ ਕੀਤਾ ਪਾਸ

ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ, ਰਿਣੀ): ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦੇ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਬਚਾਅ ਲਈ ਹਰ ਰੋਜ ਸਖ਼ਤੀ ਕਰਨੀ ਪੈ ਰਹੀ ਹੈ। ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪਿੰਡਾਂ 'ਚ ਮੋਬਾਇਲ ਵੈਨਾਂ ਰਾਹੀਂ ਟੈਸਟ ਸ਼ੁਰੂ ਕੀਤੇ ਗਏ ਹਨ। ਇਸ ਦੌਰਾਨ ਅੱਜ ਪਿੰਡ ਭੁੱਟੀਵਾਲਾ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਪਿੰਡ ਭੁੱਟੀਵਾਲਾ ਵਿਖੇ ਕੋਰੋਨਾ ਸਬੰਧੀ ਸੈਂਪਲ ਜਾਂਚ ਕਰਨ ਆਈਆਂ ਟੀਮਾਂ ਦਾ ਪਹੁੰਚੇ ਕਿਸਾਨ ਆਗੂਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਨਾ ਖੱਟਣ ਵਾਲੀਆਂ 11 ਪ੍ਰਮੁੱਖ ਸਿੱਖ ਸਖ਼ਸ਼ੀਅਤਾਂ ਨੂੰ ਕੀਤਾ ਜਾ ਸਕਦਾ ਹੈ ਸਨਮਾਨਿਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨ ਸਿੰਘ ਭੁੱਟੀਵਾਲਾ, ਕਰਨ ਭੁੱਟੀਵਾਲਾ ਨੇ ਦੱਸਿਆ ਕਿ ਇਹ ਹੋ ਰਹੀ ਟੈਸਟਿੰਗ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ ਹੈ, ਕਿਉਂਕਿ ਸਾਰੇ ਪਿੰਡ ਵਾਸੀ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ
ਲਈ ਉਹ ਇਹ ਟੈਸਟ ਨਹੀਂ ਕਰਵਾਉਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਅਸੀਂ ਲਿਖ਼ਤੀ ਫ਼ੈਸਲਾ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ 'ਚ ਇਸ ਕੋਰੋਨਾ ਬੀਮਾਰੀ ਦੇ ਲੱਛਣ ਵਿਖਾਈ ਦੇਣਗੇ ਤਾਂ ਉਹ ਟੈਸਟ ਕਰਵਾਉਣ ਦਾ ਖ਼ੁਦ ਜਿੰਮੇਵਾਰ ਹੋਵੇਗਾ, ਪਰ ਉਹ ਧੱਕੇਸ਼ਾਹੀ ਨਾਲ ਕੀਤੇ ਜਾ ਰਹੇ ਇਨ੍ਹਾਂ ਕੋਰੋਨਾ ਟੈਸਟਾਂ ਦਾ ਵਿਰੋਧ ਕਰਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਹੋ ਰਹੇ ਟੈਸਟਾਂ ਤੋਂ ਬਾਅਦ ਲੋਕਾਂ 'ਚ ਆਪਸੀ ਭਾਈਚਾਰੇ 'ਚ ਦੂਰੀ ਪੈਦਾ ਹੋ ਰਹੀ ਹੈ ਅਤੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਕੋਰੋਨਾ ਨਾਲ ਜੂਝ ਰਹੇ ਗੁਰਦਾਸਪੁਰ ਸ਼ਹਿਰ 'ਚ ਕਈ ਥਾਵਾਂ 'ਤੇ ਮਿਲਿਆ ਡੇਂਗੂ ਦਾ ਲਾਰਵਾ

ਕੀ ਕਹਿਣਾ ਪੁਲਸ ਪ੍ਰਸ਼ਾਸਨ ਦਾ: ਇਸ ਸਬੰਧੀ ਐੱਸ.ਐੱਚ.ਓ. ਕੋਟਭਾਈ ਅੰਗਰੇਜ਼ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਇਕੱਤਰ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਵੈ ਇੱਛਾ ਨਾਲ ਟੈਸਟਿੰਗ ਕਰਵਾਉਣਾ ਚਾਹੁੰਦੇ ਹਨ, ਉਹ ਕਰਵਾ ਸਕਦੇ ਹਨ, ਕਿਸੇ ਨੂੰ ਵੀ ਇਸ ਟੈਸਟਿੰਗ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।

ਕੀ ਕਹਿਣਾ ਐੱਸ.ਐੱਮ.ਓ. ਦਾ: ਜਦ ਇਸ ਸਬੰਧੀ ਡਾ. ਰਮੇਸ਼ ਕੁਮਾਰੀ ਕੰਬੋਜ਼ ਐੱਸ.ਐੱਮ.ਓ. ਦੋਦਾ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡ 'ਚ ਕੁਝ ਵਿਅਕਤੀਆਂ ਨੇ ਕੋਰੋਨਾ ਟੈਸਟ ਸਬੰਧੀ ਗਲਤ ਅਫਵਾਹਾਂ ਫੈਲਾ ਦਿੱਤੀਆਂ, ਜਿਸ ਕਾਰਨ ਇਹ ਮਾਹੌਲ ਬਣ ਗਿਆ। ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਦੀ ਤੰਦਰੁਸਤੀ ਲਈ ਇਹ ਕੋਰੋਨਾ ਟੈਸਟ ਕੈਂਪ ਸ਼ੁਰੂ ਕੀਤੇ ਗਏ ਹਨ, ਜਿੱਥੇ ਲੋਕ ਆਪਣੀ ਸਵੈ ਇੱਛਾ ਨਾਲ ਇਹ ਟੈਸਟ ਕਰਵਾ ਸਕਦੇ ਹਨ ਅਤੇ ਅੱਜ ਇਸ ਸਬੰਧੀ ਦੱਸਣ ਤੋਂ ਬਾਅਦ ਲੋਕਾਂ ਵੱਲੋਂ ਇਹ ਟੈਸਟ ਕਰਵਾਏ ਵੀ ਗਏ ਹਨ।

ਇਹ ਵੀ ਪੜ੍ਹੋ : ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ, ਪਿੰਡ ਵਾਸੀ ਨਹੀਂ ਕਰਾਉਣਗੇ ਕੋਰੋਨਾ ਟੈਸਟ

ਕੀ ਕਹਿਣਾ ਹੈ ਮਾਸ ਮੀਡੀਆ ਇੰਚਾਰਜ ਦਾ
ਇਸ ਸਬੰਧੀ ਜ਼ਿਲ੍ਹਾ ਮਾਸ ਮੀਡੀਆ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਸਿਰਫ਼ ਸੈਂਪਿਗ ਲੈਣ ਲਈ ਗਈ ਸੀ, ਜਿੱਥੇ ਕਿਸਾਨਾਂ ਦੀ ਮੀਟਿੰਗ ਹੋ ਰਹੀ ਸੀ, ਜਿਸ 'ਚ ਸਿਰਫ਼ ਖੇਤੀ ਆਰਡੀਨੈਂਸਾਂ ਦੀ ਗੱਲ ਹੋ ਰਹੀ ਸੀ, ਜਿਨ੍ਹਾਂ ਸਰਕਾਰ ਖ਼ਿਲਾਫ਼ ਰੋਸ ਕੀਤਾ, ਜਿਸ ਤੋਂ ਬਾਅਦ ਪੁੱਜੀ ਪੁਲਸ ਤੇ ਤਹਿਸੀਲਦਾਰ ਦੋਦਾ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਪਿੰਡ ਤੇ ਖਿੜਕੀਆਂਵਾਲਾ ਸਮੇਤ ਕੁੱਲ 20 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 2 ਸੈਂਪਲ ਗਰਭਵਤੀ ਬੀਬੀਆਂ ਦੇ ਹਨ। ਉਨ੍ਹਾਂ ਦੱਸਿਆ ਕਿ ਗਰਭਵਤੀ ਬੀਬੀਆਂ ਲਈ ਸਰਕਾਰ ਦੀ ਹਦਾਇਤ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਸਮੇਂ ਸਿਰ ਕਰਾਉਣ ਤਾਂ ਜੋ ਡਿਲਿਵਰੀ ਸਮੇਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।

ਇਹ ਵੀ ਪੜ੍ਹੋ : ਗਗੈਂਗਸਟਰ ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਗ੍ਰਿਫ਼ਤਾਰ


author

Shyna

Content Editor

Related News