ਹੁਣ 30 ਮਿੰਟ ''ਚ ਮਿਲੇਗਾ ਕੋਰੋਨਾ ਵਾਇਰਸ ਟੈਸਟ ਦਾ ਨਤੀਜਾ

09/12/2020 4:01:50 PM

ਸੰਦੌੜ (ਰਿਖੀ) : ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਫ਼ਤਿਹਗੜ੍ਹ ਪੰਜਗਰਾਈਆਂ ਡਾਕਟਰ ਗੀਤਾ ਦੀ ਅਗਵਾਈ 'ਚ ਮਿਸ਼ਨ ਫਤਿਹ ਅਧੀਨ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਸੈਂਪਲਿੰਗ ਕੀਤੀ ਜਾ ਰਹੀ ਹੈ। ਬਲਾਕ 'ਚ ਜਿੱਥੇ ਪਹਿਲਾਂ ਸਿਰਫ ਆਰ. ਟੀ. ਪੀ. ਸੀ. ਆਰ ਟੈਸਟ ਲਈ ਕੋਵਿਡ-19 ਦੇ ਨਮੂਨੇ ਲਏ ਜਾਂਦੇ ਸਨ ਹੁਣ ਇਸ ਦੇ ਨਾਲ ਸਿਹਤ ਕੇਂਦਰ ਪੰਜਗਰਾਈਆ ਵਿਖੇ ਰੈਪਿਡ ਐਂਟੀਜਨ ਟੈਸਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਬਹੁਤ ਘੱਟ ਸਮੇਂ ਵਿੱਚ ਨਤੀਜਾ ਪ੍ਰਾਪਤ ਹੋ ਜਾਂਦਾ ਹੈ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਅਜੇ ਸਿਰਫ ਮੱਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆ ਵਿਖੇ ਹੀ ਕੋਰੋਨਾ ਵਾਇਰਸ ਦੀ ਜਾਂਚ ਲਈ ਰੈਪਿਡ ਐਂਟੀਜਨ ਟੈਸਟ ਸ਼ੁਰੂ ਕੀਤੇ ਗਏ ਹਨ ਅਤੇ ਬਹੁਤ ਜਲਦੀ ਹੀ ਬਲਾਕ ਅਧੀਨ ਪੇਂਡੂ ਹਸਪਤਾਲ ਕੁਠਾਲਾ ਵਿਖੇ ਵੀ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਮੈਡੀਕਲ ਅਫਸਰ ਕਮ ਕੋਵਿਡ ਨੋਡਲ ਅਫਸਰ ਡਾ. ਰੀਤੂ ਸੇਠੀ ਨੇ ਕਿਹਾ ਕਿ ਇਸ ਰੈਪਿਡ ਐਂਟੀਜਨ ਟੈਸਟ ਰਾਹੀਂ ਕੋਰੋਨਾ ਵਾਇਰਸ ਦੀ ਜਾਂਚ ਦਾ ਨਤੀਜਾ 30 ਮਿੰਟ 'ਚ ਪ੍ਰਾਪਤ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਹਰ ਜ਼ਿਲ੍ਹੇ 'ਚ 514 ਰੁਪਏ 'ਚ ਆਕਸੀਮੀਟਰ ਉਪਲੱਬਧ ਕਰਵਾਉਣ ਦਾ ਐਲਾਨ

ਉਨ੍ਹਾਂ ਕਿਹਾ ਕਿ ਇਸ ਦਾ ਉਨ੍ਹਾਂ ਵਿਅਕਤੀਆਂ ਨੂੰ ਲਾਭ ਹੋਵੇਗਾ ਜਿਨ੍ਹਾਂ ਅਜਿਹੀ ਜਗ੍ਹਾ ਜਲਦੀ ਜਾਣਾ ਹੁੰਦਾ, ਜਿੱਥੇ ਕੋਵਿਡ ਜਾਂਚ ਦੇ ਨਤੀਜੇ ਤੋਂ ਬਿਨਾਂ ਦਾਖਲ ਨਹੀਂ ਹੋਇਆਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਤੱਕ ਬਲਾਕ 'ਚੋਂ ਸਿਰਫ ਆਰ. ਟੀ. ਪੀ. ਸੀ. ਆਰ. ਟੈਸਟ ਲਈ ਹੀ ਕੋਰੋਨਾ ਵਾਇਰਸ ਦੇ ਨਮੂਨੇ ਲੈ ਕੇ ਸੰਗਰੂਰ ਭੇਜੇ ਜਾਂਦੇ ਸਨ, ਜਿੱਥੋਂ ਇਹ ਨਮੂਨੇ ਜਾਂਚ ਲਈ ਪਟਿਆਲਾ ਭੇਜੇ ਜਾਂਦੇ ਸਨ। ਇਸ ਸਾਰੀ ਪ੍ਰਕਿਰਿਆ 'ਚ ਘੱਟੋ-ਘੱਟ ਇੱਕ ਤੋਂ ਦੋ ਦਿਨ ਦਾ ਸਮਾਂ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਰੀਤੂ ਨੇ ਕਿਹਾ ਕਿ ਇਸ ਲਈ ਜਿਨ੍ਹਾਂ ਨੂੰ ਜਲਦੀ ਨਤੀਜੇ ਦੀ ਲੋੜ ਹੈ, ਉਹ ਰੈਪਿਡ ਐਂਟੀਜਨ ਰਾਹੀਂ ਜਾਂਚ ਕਰਵਾ ਸਕਦਾ ਹੈ। ਇਸ ਮੌਕੇ ਬਲਾਕ ਐਜੁਕੇਟਰ ਸੋਨਦੀਪ ਸੰਧੂ, ਸਿਹਤ ਇੰਸਪੈਕਟਰ ਨਿਭਾ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰ ਆਫਤਾਬ ਆਏ 'ਕੋਰੋਨਾ' ਦੀ ਲਪੇਟ 'ਚ, ਪੋਸਟ ਸਾਂਝੀ ਕਰਕੇ ਦੱਸਿਆ ਹਾਲ   ►  ਰੀਆ ਦੀ ਦੋਸਤ ਸ਼ਿਬਾਨੀ ਨੂੰ ਅੰਕਿਤਾ ਦਾ ਕਰਾਰਾ ਜਵਾਬ, ਸ਼ਵੇਤਾ ਨੇ ਕੀਤਾ ਸਪੋਰਟ


Anuradha

Content Editor

Related News